• Home
 • »
 • News
 • »
 • punjab
 • »
 • YOUNG MAN KILLED WITH SWORDS IN TARN TARAN TORMENTED ROADSIDE

ਪੱਟੀ: ਦਿਨ ਦਿਹਾੜੇ ਨੌਜਵਾਨ ਨੂੰ ਤਲਵਾਰਾਂ ਨਾਲ ਵੱਢਿਆ, ਸੜਕ ਕੰਢੇ ਤੜਪਦਾ ਰਿਹਾ...

 • Share this:
  ਸਿਧਾਰਥ ਅਰੋੜਾ

  ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਠੱਠੀਆਂ ਮਹੰਤਾਂ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੁਝ ਲੋਕਾਂ ਵੱਲੋਂ ਇਕ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਨੌਜਵਾਨ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਵੱਢਿਆ ਗਿਆ ਕਿ ਖੂਨ ਨਾਲ ਲੱਥਪੱਥ ਸੜਕ ਉਤੇ ਤੜਪਦਾ ਰਿਹਾ।

  ਸੂਚਨਾ ਮਿਲਣ ਉੱਤੇ ਜ਼ਖਮੀ ਦਾ ਪਰਿਵਾਰ ਮੌਕੇ ਉੱਤੇ ਪੁੱਜਾ ਅਤੇ ਉਸ ਨੂੰ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

  ਜ਼ਖਮੀ ਦਿਲਬਾਗ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਪੁਲਿਸ ਨੇ ਨਸ਼ੇ ਵੇਚਣ ਦੇ ਸ਼ੱਕ ਦੇ ਅਧਾਰ ਉਤੇ ਫੜਿਆ ਸੀ। ਹਮਲਾ ਕਰਨ ਵਾਲੇ ਨੌਜਵਾਨ ਸਮਝਦੇ ਸਨ ਕਿ ਦਿਲਬਾਗ ਸਿੰਘ ਨੇ ਇਨ੍ਹਾਂ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਫਿਲਹਾਲ ਥਾਣਾ ਸਰਹਾਲੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਫੜਨ ਲਈ ਰੇਡ ਕੀਤੀ ਜਾ ਰਹੀ ਹੈ।

  ਜ਼ਖ਼ਮੀ ਦਲਬਾਗ ਸਿੰਘ ਦੇ ਪਿਤਾ ਅਤੇ ਤਾਏ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਸ਼ੱਕ ਸੀ ਕਿ ਪੁਲਿਸ ਕੋਲ ਦਿਲਬਾਗ ਸਿੰਘ ਨੇ ਨਸ਼ਾ ਵੇਚਣ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਦਲਬਾਗ ਸਿੰਘ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਦਿਲਬਾਗ ਸਿੰਘ ਆਪਣੇ ਘਰੋਂ ਜਦ ਮੋਟਰਸਾਈਕਲ ਉਤੇ ਸਵਾਰ ਹੋ ਕੇ ਨਿਕਲਿਆ ਤਾਂ ਸੜਕ ਉਤੇ 10 ਤੋਂ 12 ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਦਲਬਾਗ ਸਿੰਘ ਉਤੇ ਹਮਲਾ ਕਰ ਦਿੱਤਾ ਜਿਸ ਵਿੱਚ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋ ਗਿਆ।

  ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਿਲਬਾਗ ਦੇ ਪਿਤਾ ਦਾ ਕਹਿਣਾ ਹੈ ਕਿ ਹਮਲਾਵਰ ਨੌਜਵਾਨ ਪਹਿਲਾਂ ਹੀ ਦਿਲਬਾਗ ਨੂੰ ਧਮਕੀਆਂ ਦਿੰਦੇ ਸਨ ।

  ਥਾਣਾ ਸਰਹਾਲੀ ਦੇ ਮੁੱਖੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਗੰਭੀਰ ਜ਼ਖਮੀ ਹੋਏ ਨੌਜਵਾਨ ਦਲਬਾਗ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਹਮਲਾਵਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਜਾਰੀ ਹੈ।
  Published by:Gurwinder Singh
  First published: