• Home
  • »
  • News
  • »
  • punjab
  • »
  • YOUNG MAN SHOT DEAD BY MOTORCYCLISTS IN BROAD DAYLIGHT ASHFAQ DHUDDY GW

ਮੋਟਰਸਾਈਕਲ ਸਵਾਰਾਂ ਵੱਲੋਂ ਦਿਨ ਦਿਹਾੜੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਨੌਜਵਾਨ ਦਾ ਕਤਲ

ਮੋਟਰਸਾਈਕਲ ਸਵਾਰਾਂ ਵੱਲੋਂ ਦਿਨ ਦਿਹਾੜੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਨੌਜਵਾਨ ਦਾ ਕਤਲ

ਮੋਟਰਸਾਈਕਲ ਸਵਾਰਾਂ ਵੱਲੋਂ ਦਿਨ ਦਿਹਾੜੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਨੌਜਵਾਨ ਦਾ ਕਤਲ

  • Share this:
    ਸ੍ਰੀ ਮੁਕਤਸਰ ਸਾਹਿਬ ਦੇ ਗੋਨੇਆਣਾ ਚੌਂਕ ’ਚ ਕਰੀਬ ਚਾਰ ਮੋਟਰਸਾਈਕਲ ਸਵਾਰਾਂ ਵੱਲੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਗੋਨੇਆਣਾ ਰੋਡ ਗਲੀ ਨੰ: 1 ਦੇ ਨਿਵਾਸੀ ਦੋ ਭਰਾਵਾਂ ਸ਼ਾਮ ਲਾਲ ਉਰਫ਼ ਸ਼ਾਮਾ ਅਤੇ ਕੱਕੂ ’ਤੇ ਗੋਨੇਆਣਾ ਚੌਂਕ ਵਿਚ ਅੰਨ੍ਹੇਵਾਹ ਗੋਲੀਆਂ ਚਲਾਅ ਦਿੱਤੀਆਂ, ਜਿਸ ਵਿਚ ਸ਼ਾਮ ਲਾਲ ਉਰਫ਼ ਸ਼ਾਮਾ ਦੀ ਸਿਵਲ ਹਸਪਤਾਲ ਪਹੁੰਚਣ ’ਤੇ ਮੌਤ ਹੋ ਗਈ ਅਤੇ ਉਸ ਦਾ ਭਰਾ ਕੱਕੂ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ।

    ਜ਼ਿਕਰਯੋਗ ਹੈ ਕਿ ਸ਼ਾਮ ਲਾਲ ਅਤੇ ਉਸ ਦਾ ਭਰਾ ਕੱਕੂ ਬੱਸ ਸਟੈਂਡ ਪੁਲਿਸ ਚੌਂਕੀ ’ਚੋਂ ਕਿਸੇ ਮਾਮਲੇ ਸਬੰਧੀ ਗੱਲਬਾਤ ਕਰਕੇ ਵਾਪਸ ਗੋਨੇਆਣਾ ਚੌਂਕ ਨੂੰ ਆ ਰਹੇ, ਜਦੋਂ ਉਹ ਚੌਂਕ ’ਚ ਪਹੁੰਚੇ ਤਾਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ’ਤੇ ਫਾਈਰਿੰਗ ਕਰ ਦਿੱਤੀ ਜਿਸ ਦੌਰਾਨ ਕੱਕੂ ਭੱਜ ਕੇ ਕਿਸੇ ਧਾਰਮਿਕ ਸਥਾਨ ’ਤੇ ਚਲਾ ਗਿਆ ਤੇ ਸ਼ਾਮ ਲਾਲ ਗੋਨੇਆਣਾ ਚੌਂਕ ’ਚ ਸਥਿਤ ਇਕ ਘਰ ਵਿੱਚ ਜਾ ਦਾਖਲ ਹੋਇਆ।

    ਇਸ ਦੌਰਾਨ ਮੁਲਜ਼ਮਾਂ ਨੇ ਸ਼ਾਮ ਲਾਲ ਦਾ ਪਿੱਛਾ ਕਰਦਿਆ ਘਰ ’ਚ ਹੀ ਵੜਕੇ ਉਸ ’ਤੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਜਖ਼ਮੀ ਹਾਲਤ ’ਚ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਵੱਲੋਂ ਸ਼ਾਮ ਲਾਲ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ, ਜਦੋਂ ਉਸ ਦਾ ਭਰਾ ਜ਼ੇਰੇ ਇਲਾਜ ਹੈ।

    ਉਧਰ, ਘਟਨਾ ਸਥਾਨ ’ਤੇ ਪਹੁੰਚੇ ਜ਼ਿਲ੍ਹਾ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
    Published by:Gurwinder Singh
    First published: