Home /News /punjab /

Barnala : ਲੜਾਈ 'ਚ ਯੂਥ ਅਕਾਲੀ ਦਲ ਦੇ ਇੱਕ ਨੌਜਵਾਨ ਦਾ ਕਤਲ

Barnala : ਲੜਾਈ 'ਚ ਯੂਥ ਅਕਾਲੀ ਦਲ ਦੇ ਇੱਕ ਨੌਜਵਾਨ ਦਾ ਕਤਲ

ਮ੍ਰਿਤਕ ਨੌਜਵਾਨ ਮਿਲਣਦੀਪ ਸਿੰਘ ਦੀ ਤਸਵੀਰ।

ਮ੍ਰਿਤਕ ਨੌਜਵਾਨ ਮਿਲਣਦੀਪ ਸਿੰਘ ਦੀ ਤਸਵੀਰ।

Crime News : ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਲਾਡੀ ਸਿੰਘ ਅਤੇ ਦੋਸਤ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਿਲਣਦੀਪ ਸਿੰਘ ਦਾ ਕਿਸੇ ਹੋਰ ਨੌਜਵਾਨ ਦੇ ਨਾਲ ਝਗੜਾ ਹੋ ਗਿਆ ਸੀ। ਇਸ ਝਗੜੇ ਨੂੰ ਖ਼ਤਮ ਕਰਨ ਲਈ ਮ੍ਰਿਤਕ ਨੌਜਵਾਨ ਦੇ ਦੋਸਤ ਬੀਤੀ ਰਾਤ ਕਰੀਬ 10 ਵਜੇ ਸ਼ਹਿਰ ਦੀ ਅਨਾਜ ਮੰਡੀ ਵਿੱਚ ਲੈ ਗਏ ਸੀ। ਜਿੱਥੇ ਬਾਅਦ ਵਿੱਚ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਦੋਸ਼ੀ ਨੌਜਵਾਨਾਂ ਨੇ ਮ੍ਰਿਤਕ ਨੌਜਵਾਨ ਉਪਰ ਗੱਡੀ ਚੜਾ ਦਿੱਤੀ। ਜਿਸ ਕਾਰਨ ਮ੍ਰਿਤਕ ਦੀ ਲੱਤ ਟੁੱਟ ਗਈ ਸੀ।

ਹੋਰ ਪੜ੍ਹੋ ...
 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ :  ਸ਼ਹਿਰ ਵਿੱਚ ਬੀਤੀ ਦੇਰ ਰਾਤ ਨੌਜਵਾਨਾਂ ਦੀ ਹੋਈ ਆਪਸੀ ਲੜਾਈ ਵਿੱਚ ਸ਼ੋ੍ਰਮਣੀ ਯੂਥ ਅਕਾਲੀ ਦਲ ਨਾਲ ਸਬੰਧਤ ਇੱਕ ਨੌਜਵਾਨ ਦਾ ਕਤਲ ਹੋ ਗਿਆ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਅਣਪਛਾਤੇ ਕਾਤਲਾਂ ਵਿਰੁੱਧ ਪਰਚਾ ਦਰਜ਼ ਕੀਤਾ ਗਿਆ ਹੈ। ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੇ। ਉਥੇ ਬਰਨਾਲਾ ਦੇ ਕਾਂਗਰਸੀ ਨੇਤਾ ਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਨੌਜਵਾਨ ਦਾ ਸਹੀ ਇਲਾਜ਼ ਨਾ ਕਰਨ ਦੇ ਦੋਸ਼ ਲਗਾਏ ਹਨ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਲਾਡੀ ਸਿੰਘ ਅਤੇ ਦੋਸਤ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਿਲਣਦੀਪ ਸਿੰਘ ਦਾ ਕਿਸੇ ਹੋਰ ਨੌਜਵਾਨ ਦੇ ਨਾਲ ਝਗੜਾ ਹੋ ਗਿਆ ਸੀ। ਇਸ ਝਗੜੇ ਨੂੰ ਖ਼ਤਮ ਕਰਨ ਲਈ ਮ੍ਰਿਤਕ ਨੌਜਵਾਨ ਦੇ ਦੋਸਤ ਬੀਤੀ ਰਾਤ ਕਰੀਬ 10 ਵਜੇ ਸ਼ਹਿਰ ਦੀ ਅਨਾਜ ਮੰਡੀ ਵਿੱਚ ਲੈ ਗਏ ਸੀ। ਜਿੱਥੇ ਬਾਅਦ ਵਿੱਚ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਦੋਸ਼ੀ ਨੌਜਵਾਨਾਂ ਨੇ ਮ੍ਰਿਤਕ ਨੌਜਵਾਨ ਉਪਰ ਗੱਡੀ ਚੜਾ ਦਿੱਤੀ। ਜਿਸ ਕਾਰਨ ਮ੍ਰਿਤਕ ਦੀ ਲੱਤ ਟੁੱਟ ਗਈ ਸੀ।

  ਜਿਸਨੂੰ ਇਲਾਜ਼ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਕਿਹਾ ਕਿ ਮ੍ਰਿਤਕ ਦੀ ਲੱਤ ਟੁੱਟੀ ਹੋਈ ਹੈ ਅਤੇ ਨੌਜਵਾਨ ਦਾ ਸਵੇਰੇ ਆਪਰੇਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰਾਤ ਕਰੀਬ 12 ਵਜੇ ਮ੍ਰਿਤਕ ਨੌਜਵਾਨ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਗਈ ਅਤੇ ਢਿੱਡ ਫ਼ੁੱਲਣ ਲੱਗ ਗਿਆ। ਜਿਸਦੀ ਸੂਚਨਾ ਉਹਨਾਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਦਿੱਤੀ। ਪ੍ਰੰਤੂ ਡਾਕਟਰ ਮੌਕੇ ਤੇ ਨਹੀਂ ਪਹੁੰਚੇ। ਜਿਸਦੇ ਬਾਅਦ ਨੌਜਵਾਨ ਨੂੰ ਲੁਧਿਆਣਾ ਲਿਜਾਇਆ ਗਿਆ। ਜਿੱਥੇ ਨੌਜਵਾਨ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਨਾਲ ਤਿੰਨ ਨੌਜਵਾਨ ਵੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਸਨ। ਪ੍ਰੰਤੂ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਉਹ ਹਸਪਤਾਲ ਵਿੱਚੋਂ ਫ਼ਰਾਰ ਹੋ ਗਏ ਅਤੇ ਉਹਨਾਂ ਦੇ ਫ਼ੋਨ ਵੀ ਬੰਦ ਆ ਰਹੇ ਹਨ।

  ਉਹਨਾਂ ਇਸ ਮਾਮਲੇ ਵਿੱਚ ਪੁਲਿਸ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।ਲਾਡੀ ਸਿੰਘ (ਮ੍ਰਿਤਕ ਦਾ ਪਿਤਾ)ਅਸ਼ਵਨੀ ਕੁਮਾਰ (ਮ੍ਰਿਤਕ ਦਾ ਦੋਸਤ)ਕੁਲਵੰਤ ਸਿੰਘ ਕੀਤੂ (ਉਮੀਦਵਾਰ ਸ਼ੋ੍ਰਮਣੀ ਅਕਾਲੀ ਦਲ) ਨਰਿੰਦਰ ਗਰਗ (ਮੀਤ ਪ੍ਰਧਾਨ ਨਗਰ ਕੌਂਸਲ ਬਰਨਾਲਾ)ਉਥੇ ਇਸ ਸਬੰਧੀ ਥਾਣਾਂ ਸਿਟੀ ਬਰਨਾਲਾ ਦੇ ਐਸਐਓਓ ਗੁਰਮੀਤ ਸਿੰਘ ਨੇ ਕਿਹਾ ਕਿ ਬਰਨਾਲਾ ਦੀ ਦਾਣਾ ਮੰਡੀ ਵਿੱਚ ਬੀਤੀ ਦੇਰ ਰਾਤ ਕੁੱਝ ਨੌਜਵਾਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ। ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਦਰਜ਼ ਕਰਕੇ ਅਣਪਛਾਤੇ ਨੌਜਵਾਨਾਂ ਵਿਰੁੱਧ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਗੁਰਮੀਤ ਸਿੰਘ (ਐਸਐਚਓ ਥਾਣਾ ਸਿਟੀ ਬਰਨਾਲਾ)
  Published by:Sukhwinder Singh
  First published:

  Tags: Barnala, Crime news, Murder, Shiromani Akali Dal

  ਅਗਲੀ ਖਬਰ