Home /News /punjab /

ਖੌਫਨਾਕ ਮੰਜਰ; ਬਠਿੰਡਾ 'ਚ ਚੋਰੀ ਦੇ ਦੋਸ਼ ਹੇਠ ਨੌਜਵਾਨ ਦੀਆਂ ਬਾਹਾਂ ਬੰਨ੍ਹ ਕੇ ਬੇਰਹਿਮੀ ਨਾਲ ਕੀਤੀ ਕੁੱਟਮਾਰ

ਖੌਫਨਾਕ ਮੰਜਰ; ਬਠਿੰਡਾ 'ਚ ਚੋਰੀ ਦੇ ਦੋਸ਼ ਹੇਠ ਨੌਜਵਾਨ ਦੀਆਂ ਬਾਹਾਂ ਬੰਨ੍ਹ ਕੇ ਬੇਰਹਿਮੀ ਨਾਲ ਕੀਤੀ ਕੁੱਟਮਾਰ

Crime News Bathinda: ਬਠਿੰਡਾ ਵਿੱਚ ਕੁਝ ਲੋਕਾਂ ਦਾ ਤਾਲਿਬਾਨੀ ਚਿਹਰਾ ਦੇਖਣ ਨੂੰ ਮਿਲਿਆ ਹੈl ਜਿੱਥੇ  ਚੋਰੀ (Theft) ਦੇ ਆਰੋਪਾਂ ਨੂੰ ਲੈ ਕੇ ਇਕ ਨੌਜਵਾਨ ਦੀਆਂ ਦੋਵੇਂ ਬਾਹਾਂ ਬੰਨ੍ਹ ਕੇ ਜ਼ਬਰਦਸਤ ਪਿਟਾਈ ਕੀਤੀ ਗਈ। ਮਾਮਲਾ ਹੈ ਬਠਿੰਡਾ ਦੇ ਮੁਲਤਾਨੀਆ ਓਵਰ ਬ੍ਰਿਜ ਦਾ, ਜਿੱਥੇ ਅਰੁਣ ਕੁਮਾਰ ਨਾਮ ਦੇ ਇਸ ਨੌਜਵਾਨ ਨੂੰ ਇਸ ਕਰਕੇ ਬੇਰਹਿਮੀ ਦੇ ਨਾਲ ਬੰਨ੍ਹ ਕੇ ਕੁੱਟਿਆ ਗਿਆl

ਹੋਰ ਪੜ੍ਹੋ ...
  • Share this:

Crime News Bathinda: ਬਠਿੰਡਾ ਵਿੱਚ ਕੁਝ ਲੋਕਾਂ ਦਾ ਤਾਲਿਬਾਨੀ ਚਿਹਰਾ ਦੇਖਣ ਨੂੰ ਮਿਲਿਆ ਹੈl ਜਿੱਥੇ  ਚੋਰੀ (Theft) ਦੇ ਆਰੋਪਾਂ ਨੂੰ ਲੈ ਕੇ ਇਕ ਨੌਜਵਾਨ ਦੀਆਂ ਦੋਵੇਂ ਬਾਹਾਂ ਬੰਨ੍ਹ ਕੇ ਜ਼ਬਰਦਸਤ ਪਿਟਾਈ ਕੀਤੀ ਗਈ। ਮਾਮਲਾ ਹੈ ਬਠਿੰਡਾ ਦੇ ਮੁਲਤਾਨੀਆ ਓਵਰ ਬ੍ਰਿਜ ਦਾ, ਜਿੱਥੇ ਅਰੁਣ ਕੁਮਾਰ ਨਾਮ ਦੇ ਇਸ ਨੌਜਵਾਨ ਨੂੰ ਇਸ ਕਰਕੇ ਬੇਰਹਿਮੀ ਦੇ ਨਾਲ ਬੰਨ੍ਹ ਕੇ ਕੁੱਟਿਆ ਗਿਆl ਇਸ ਦੇ ਨੌਜਵਾਨ ਉੱਤੇ ਆਰੋਪ ਹੈ ਕਿ ਇਸ ਨੇ ਟਰੱਕਾਂ ਦੀ ਸ਼ਪੈਸ਼ਲ ਲੱਗੇ ਹੋਣ ਕਰਕੇ ਟਰੱਕ ਨੰਬਰ 6770 ਵਿੱਚੋਂ ਚੌਲਾਂ ਦੀ ਇਕ ਬੋਰੀ ਉਤਾਰ ਲਈ ਸੀ। ਟਰੱਕ ਮਾਲਕ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਇਸ ਨੂੰ ਮੌਕੇ 'ਤੇ ਚਾਵਲ ਦੀ ਬੋਰੀ ਦੇ ਨਾਲ ਧੜ ਦਬੋਚਿਆl

ਅਸੀਂ ਇਸ ਚੋਰ ਨੂੰ ਚੋਰੀ ਦੇ ਆਰੋਪਾਂ ਤੋਂ ਬਰੀ ਨਹੀਂ ਕਰਦੇ ਸਗੋਂ ਇਹ ਦੱਸਣਾ ਚਾਹੁੰਦੇ ਹਾਂ ਕਿ ਮੁਲਜ਼ਮ ਨੂੰ ਤਾਂ ਪੁਲਿਸ ਅਤੇ ਕੋਰਟ ਸਜ਼ਾ ਦੇਵੇਗੀ ਪ੍ਰੰਤੂ ਇਸ ਕਥਿਤ ਚੋਰ ਨੂੰ ਇਹ ਲੋਕ ਬੇਰਹਿਮੀ ਦੇ ਨਾਲ ਬੰਧਕ ਬਣਾ ਕੇ ਕੁੱਟਣ ਦਾ ਹੱਕ ਆਖ਼ਿਰਕਾਰ ਕਿਸ ਨੇ ਦਿੱਤਾ?

ਮੌਕੇ 'ਤੇ ਫੋਨ ਕਰਨ ਤੋਂ ਬਾਅਦ ਪੀਸੀਆਰ ਦੇ ਥਾਣੇਦਾਰ ਕਰਨੈਲ ਸਿੰਘ ਵੀ ਪਹੁੰਚੇ, ਜਿਸ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਕਤ ਕਥਿਤ ਚੋਰ ਨੂੰ ਚੌਲਾਂ ਵਾਲੀ ਬੋਰੀ ਦੇ ਨਾਲ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਸਬੰਧਤ ਪੁਲਿਸ ਥਾਣਾ ਕੋਤਵਾਲੀ ਦੇ ਹਵਾਲੇ ਕਰ ਦਿੱਤਾ ਹੈl ਉੱਥੇ ਇਸ ਕਥਿਤ ਚੋਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੁਣ ਇਥੇ ਸਵਾਲ ਫਿਰ ਉਹੀ ਖੜ੍ਹਾ ਹੁੰਦਾ ਹੈ ਕਿ ਆਖ਼ਿਰ ਅਸੀਂ ਖ਼ੁਦ ਹੀ ਜੱਜ ਬਣ ਜਾਂਦੇ ਹਾਂ ਤੇ ਖੁਦ ਹੀ ਪੁਲਿਸ 'ਤੇ ਫ਼ੈਸਲਾ ਵੀ ਖੁਦ ਹੀ ਸੁਣਾ ਦਿੰਦੇ ਹਾਂ ਆਖਿਰਕਾਰ ਉਸ ਚੋਰ ਨੂੰ ਤਾਂ ਉਸ ਦੀ ਬਣਦੀ ਸਜ਼ਾ ਮਿਲ ਜਾਵੇਗੀ ਪ੍ਰੰਤੂ ਇਸ ਨੂੰ ਬੰਧਕ ਬਣਾ ਕੇ ਮਾਰਕੁੱਟ ਕਰਨ ਵਾਲੇ ਇਨ੍ਹਾਂ  ਲੋਕਾਂ ਨੂੰ ਸਜ਼ਾ ਕੌਣ ਦੇਵੇਗਾ।

Published by:Krishan Sharma
First published:

Tags: Bathinda, Crime news, Punjab Police, Theft