Home /News /punjab /

ਨੌਜਵਾਨ ਨੇ ਕੀਤੀ ਖੁਦਕੁਸ਼ੀ, ਵੀਡੀਓ ਬਣਾ ਕੇ ਪੁਲਿਸ ਮੁਲਾਜ਼ਮਾਂ ’ਤੇ ਗੰਭੀਰ ਦੋਸ਼ ਲਾਏ

ਨੌਜਵਾਨ ਨੇ ਕੀਤੀ ਖੁਦਕੁਸ਼ੀ, ਵੀਡੀਓ ਬਣਾ ਕੇ ਪੁਲਿਸ ਮੁਲਾਜ਼ਮਾਂ ’ਤੇ ਗੰਭੀਰ ਦੋਸ਼ ਲਾਏ

ਸੰਗਰੂਰ ਦੇ ਪਿੰਡ ਬਗੂਆਣਾ ਵਿਖੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜਿੰਦਗੀ ਦਾ ਦਰਦਨਾਕ ਅੰਤ ਕਰ ਲਿਆ। ਪਰ ਮੌਤ ਤੋਂ ਪਹਿਲਾਂ ਸੋਮਦੱਤ ਨੇ ਇਕ ਵੀਡੀਓ ਬਣਾਈ ਜਿਸ ਵਿਚ ਉਸ ਨੇ ਸੀ. ਆਈ. ਏ. ਸਟਾਫ ਦੇ ਮੁਲਾਜ਼ਮਾਂ  ਉਤੇ ਗੰਭੀਰ ਦੋਸ਼ ਲਾਏ ਹਨ।

  • Share this:

ਸੰਗਰੂਰ ਦੇ ਪਿੰਡ ਬਗੂਆਣਾ ਵਿਖੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜਿੰਦਗੀ ਦਾ ਦਰਦਨਾਕ ਅੰਤ ਕਰ ਲਿਆ। ਪਰ ਮੌਤ ਤੋਂ ਪਹਿਲਾਂ ਸੋਮਦੱਤ ਨੇ ਇਕ ਵੀਡੀਓ ਬਣਾਈ ਜਿਸ ਵਿਚ ਉਸ ਨੇ ਸੀ. ਆਈ. ਏ. ਸਟਾਫ ਦੇ ਮੁਲਾਜ਼ਮਾਂ ਦੇ ਨਾਮ ਮਾਨਕ ਅਤੇ ਡੱਲੀ ਦਾ ਜ਼ਿਕਰ ਕੀਤਾ। ਸੋਮਦੱਤ ਮੁਤਾਬਕ ਇਹ ਪੁਲਸ ਮੁਲਾਜ਼ਮ ਉਸ ਤੋਂ ਜ਼ਬਰਨ ਪੈਸੇ ਲੈਂਦੇ ਸੀ ਅਤੇ ਧਮਕਾਉਂਦੇ ਹਨ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਸ 'ਤੇ ਪਰਚਾ ਦਰਜ ਕਰ ਦੇਣਗੇ। ਆਪਣੀ ਗੱਡੀ ਤਕ ਗਹਿਣੇ ਰੱਖ ਕੇ ਉਸ ਨੇ 75000 ਰੁਪਏ ਦਿੱਤੇ। ਇਸ ਦੇ ਬਾਵਜੂਦ ਪੁਲਿਸ ਮੁਲਾਜ਼ਮ ਉਸ ਨੂੰ ਤੰਗ ਪਰੇਸ਼ਾਨ ਕਰਦੇ ਰਹੇ ਤੇ ਇਸੇ ਪਰੇਸ਼ਾਨੀ ਕਾਰਨ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ। ਸੋਮਦੱਤ ਨੇ ਕਿਹਾ ਕਿ ਇਹ ਮੁਲਾਜ਼ਮ ਪਹਿਲਾਂ ਵੀ ਕਈਆਂ 'ਤੇ ਝੂਠੇ ਕੇਸ ਦਰਜ ਕਰ ਚੁੱਕੇ ਹਨ। ਸੋਮਨਾਥ ਦੀ ਲਾਸ਼ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੀ ਮਰੋਚਰੀ ਵਿਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਵੀ ਪੁਲਸ ਮੁਲਾਜ਼ਮਾਂ ਨੂੰ ਸੋਮਨਾਥ ਨੂੰ ਤੰਗ ਕਰਨ ਦੀ ਗੱਲ ਆਖੀ ਹੈ।

ਜ਼ਿਕਰਯੋਗ ਹੈ ਕਿ ਸੋਮਦੱਤ ਨੇ ਖੁਦਕੁਸ਼ੀ ਤੋਂ ਪਹਿਲਾ ਬਣਾਈ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਉਸ ਦੇ ਮੁਲਾਜ਼ਮਾਂ ਨੂੰ ਸਜ਼ਾ ਮਿਲ ਸਕੇ। ਸੰਗਰੂਰ ਦੇ ਡੀ. ਐੱਸ. ਪੀ. ਸਤਪਾਲ ਸ਼ਰਮਾ ਨੇ ਦੱਸਿਆ ਕਿ ਮਾਮਲੇ 'ਚ ਕਾਰਵਾਈ ਕਰਦੇ ਹੋਏ ਪਿਤਾ ਤੇ ਸੋਮਨਾਥ ਦੀ ਵੀਡੀਓ ਦੇ ਅਧਾਰ ਉਤੇ ਮਾਮਲਾ 306 ਦਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਦੋਵੇਂ ਮੁਲਜ਼ਮ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

Published by:Ashish Sharma
First published:

Tags: Sangrur, Suicide