Home /News /punjab /

ਗੜ੍ਹਸ਼ੰਕਰ ਵਿਚ ਨੌਜਵਾਨ ਵੱਲੋਂ ਖ਼ੁਦਕੁਸ਼ੀ

ਗੜ੍ਹਸ਼ੰਕਰ ਵਿਚ ਨੌਜਵਾਨ ਵੱਲੋਂ ਖ਼ੁਦਕੁਸ਼ੀ

ਗੜ੍ਹਸ਼ੰਕਰ ਵਿਚ ਨੌਜਵਾਨ ਵੱਲੋਂ ਖ਼ੁਦਕੁਸ਼ੀ

ਗੜ੍ਹਸ਼ੰਕਰ ਵਿਚ ਨੌਜਵਾਨ ਵੱਲੋਂ ਖ਼ੁਦਕੁਸ਼ੀ

 • Share this:
  ਸੰਜੀਵ ਕੁਮਾਰ

  ਸਬ ਡਵੀਜਨ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਟੱਬਾ 'ਚ ਇਕ ਨੌਜਵਾਨ ਅਮਨਦੀਪ ਸਿੰਘ ਪੁੱਤਰ ਨਾਥ ਰਾਮ (30) ਵਲੋਂ ਘਰ 'ਚ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਮਿ੍ਤਕ ਦੇ ਘਰ ਵਿਚ ਪਤਨੀ ਤੇ 1 ਸਾਲ ਦੀ ਧੀ ਹੈ।

  ਜਾਣਕਾਰੀ ਮੁਤਾਬਿਕ ਮਿ੍ਤਕ ਘਰ 'ਚ ਇਕੱਲਾ ਹੀ ਰਹਿੰਦਾ ਸੀ। ਮਿ੍ਤਕ ਦੀ ਪਤਨੀ 30 ਅਗਸਤ ਨੂੰ ਆਪਣੀ ਲੜਕੀ ਸਮੇਤ ਪੇਕੇ ਚਲੀ ਗਈ, ਅਮਨਦੀਪ ਸਿੰਘ ਨੇ ਉਸੇ ਦਿਨ ਰਾਤ ਨੂੰ ਫਾਹਾ ਲੈ ਲਿਆ। ਜਦ ਦੂਰ-ਦੂਰ ਤੱਕ ਬਦਬੂ ਆਉਣ ਲੱਗੀ ਤਾਂ ਨੇੜੇ ਲੱਗਦੇ ਘਰਾਂ ਵਾਲਿਆਂ ਨੇ ਇਕੱਠੇ ਹੋ ਕੇ ਦੇਖਿਆ ਤਾਂ ਅਮਨਦੀਪ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਮਿ੍ਤਕ ਦੀ ਲਾਸ਼ ਲਟਕ ਰਹੀ ਸੀ।

  ਘਟਨਾ ਦੀ ਸੂਚਨਾ ਤੁਰੰਤ ਪੁਲਿਸ ਚੌਕੀ ਬੀਣੇਵਾਲ ਨੂੰ ਦਿੱਤੀ ਗਈ। ਸਤਵਿੰਦਰ ਸਿੰਘ ਐਸ. ਆਈ. ਦੀ ਅਗਵਾਈ 'ਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਮਿ੍ਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਅਧੀਨ ਜ਼ਰੂਰੀ ਕਾਰਵਾਈ ਕੀਤੀ ਤੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
  Published by:Gurwinder Singh
  First published:

  Tags: Suicide

  ਅਗਲੀ ਖਬਰ