Home /News /punjab /

ਜਲੰਧਰ 'ਚ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਕੀਤਾ ਹਮਲਾ, ਹੋਈ ਮੌਤ

ਜਲੰਧਰ 'ਚ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਕੀਤਾ ਹਮਲਾ, ਹੋਈ ਮੌਤ

ਪਰਿਵਾਰਕ ਮੈਂਬਰ ਮ੍ਰਿਤਕ ਨੌਜਵਾਨ ਦੀ ਤਸਵੀਰ ਦੇ ਨਾਲ।

ਪਰਿਵਾਰਕ ਮੈਂਬਰ ਮ੍ਰਿਤਕ ਨੌਜਵਾਨ ਦੀ ਤਸਵੀਰ ਦੇ ਨਾਲ।

Crime in Punjab-ਕਰਨ ਉੱਪਰ ਹੋਏ ਹਮਲੇ 'ਤੇ ਉਸ ਤੋਂ ਬਆਦ ਹੋਈ ਉਸ ਦੀ ਮੌਤ ਤੇ ਜਿੱਥੇ ਪਰਿਵਾਰ ਵਾਲਿਆਂ ਦੇ ਵਿਚ ਰੋਸ ਦੀ ਲਹਿਰ ਹੈ, ਉੱਥੇ ਹੀ ਇਹ ਕਤਲੇਆਮ ਪੰਜਾਬ ਦੇ ਵਿਚ ਕਾਨੂੰਨ ਵਿਵਸਥਾ 'ਤੇ ਵੀ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿਉਂਕਿ ਪੰਜਾਬ ਦੇ ਵਿਚ ਕਤਲੇਆਮ ਹੋਣਾ ਇੱਕ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ।ਜਿਸ ਕਾਰਨ ਲੋਕ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

ਸੁਰਿੰਦਰ ਕੰਬੋਜ

ਜਲੰਧਰ : ਜਲੰਧਰ ਦੇ ਗੁਰਾਇਆ ਸ਼ਹਿਰ ਦਾ ਜਿੱਥੇ ਕਿ ਬੀਤੇ ਦਿਨੀਂ ਇੱਕ ਕਰਨ ਮੁਹੰਮਦ ਨਾਮ ਦੇ ਨੌਜਵਾਨ 'ਤੇ ਕੁੱਝ ਕੁ ਲੋਕਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ। ਗੰਭੀਰ ਰੂਪ ਦੇ ਵਿਚ ਜ਼ਖਮੀ ਕਰਨ ਮੁਹੰਮਦ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿਚ ਦਾਖਿਲ ਸੀ, ਪਰ ਬੀਤੀ ਦੇਰ ਰਾਤ ਨੂੰ ਉਨ੍ਹਾਂ ਹਥਿਆਰਾਂ ਦੀ ਤਾਬ ਨੂੰ ਨਾ ਝੱਲਦਾ ਹੋਇਆ ਕਰਨ ਮੁਹੰਮਦ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਹ ਗੁਰਾਇਆ ਦੇ ਪੋਸਟ ਆਫ਼ਿਸ ਰੋਡ ਦਾ ਰਹਿਣ ਵਾਲਾ ਸੀ।

ਕਰਨ ਉੱਪਰ ਹੋਏ ਹਮਲੇ 'ਤੇ ਉਸ ਤੋਂ ਬਆਦ ਹੋਈ ਉਸ ਦੀ ਮੌਤ ਤੇ ਜਿੱਥੇ ਪਰਿਵਾਰ ਵਾਲਿਆਂ ਦੇ ਵਿਚ ਰੋਸ ਦੀ ਲਹਿਰ ਹੈ, ਉੱਥੇ ਹੀ ਇਹ ਕਤਲੇਆਮ ਪੰਜਾਬ ਦੇ ਵਿਚ ਕਾਨੂੰਨ ਵਿਵਸਥਾ 'ਤੇ ਵੀ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿਉਂਕਿ ਪੰਜਾਬ ਦੇ ਵਿਚ ਕਤਲੇਆਮ ਹੋਣਾ ਇੱਕ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ।ਜਿਸ ਕਾਰਨ ਲੋਕ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਉੱਧਰ ਹੀ ਕਰਨ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆਂ ਚਿੰਨ੍ਹ ਲੱਗਾ ਦਿੱਤੇ ਹਨ। ਇਸਦੇ ਨਾਲ ਹੀ ਚੇਤਾਵਨੀ ਦੇ ਦਿੱਤੀ ਹੈ ਕਿ ਜਿੰਨੀ ਦੇਰ ਤੱਕ ਕਾਤਲਾਂ ਨੂੰ ਗਿਰਫ਼ਤਾਰ ਨਹੀਂ ਕੀਤਾ ਜਾਂਦਾ, ਉੱਨੀ ਦੇਰ ਤੱਕ ਕਰਨ ਨੂੰ ਸਪੁਰਦ ਖ਼ਾਸ ਨਹੀਂ ਕੀਤਾ ਜਾਵੇਗਾ।

ਉੱਧਰ ਹੀ ਗੁਰਾਇਆ ਥਾਣੇ ਦੇ ਐਸ ਐਚ ਓ ਨਾਲ ਗੱਲ ਬਾਤ ਕੀਤੀ ਗਈ ਤਾਂ ਐਸ ਐਚ ਓ ਦਾ ਕਹਿਣਾ ਹੈ ਕਿ ਇਸ ਤਰਾਂ ਦੀ ਕੋਈ ਗੱਲ ਬਾਤ ਨਹੀਂ ਕਿ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਪੂਰੀ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ।

Published by:Sukhwinder Singh
First published:

Tags: Crime news, Jalandhar