ਮਾਨਸਾ ਵਿਚ ਨੌਜਵਾਨਾਂ ਨੂੰ ਕੂੜਾ ਕਰਕਟ ਤੋਂ ਮਿਲਿਆ ਰੁਜ਼ਗਾਰ

News18 Punjabi | News18 Punjab
Updated: August 2, 2020, 5:44 PM IST
share image
ਮਾਨਸਾ ਵਿਚ ਨੌਜਵਾਨਾਂ ਨੂੰ ਕੂੜਾ ਕਰਕਟ ਤੋਂ ਮਿਲਿਆ ਰੁਜ਼ਗਾਰ
ਮਾਨਸਾ ਵਿਚ ਨੌਜਵਾਨਾਂ ਨੂੰ ਕੂੜਾ ਕਰਕਟ ਤੋਂ ਮਿਲਿਆ ਰੁਜ਼ਗਾਰ

  • Share this:
  • Facebook share img
  • Twitter share img
  • Linkedin share img
ਬਲਦੇਵ ਸ਼ਰਮਾ

ਮਾਨਸਾ ਜ਼ਿਲ੍ਹੇ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਅਤੇ ਕੂੜੇ ਨੂੰ ਮੁੜ ਵਰਤੋਂ ਅਤੇ ਖਾਦ ਦੇ ਰੂਪ ਵਿੱਚ ਤਿਆਰ ਕਰਨ ਲਈ ਸ਼ਹਿਰ ਅੰਦਰ ਚੱਲ ਰਿਹਾ 3ਡੀ ਪ੍ਰੋਜੈਕਟ ਕਾਫ਼ੀ ਲਾਭਦਾਇਕ ਸਿੱਧ ਹੋ ਰਿਹਾ ਹੈ। ਸ਼ਹਿਰ ਦੇ ਵਾਰਡ ਨੰਬਰ 20 ਤੋਂ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਚਲਾਏ ਗਏ ਇਸ 3ਡੀ ਪ੍ਰੋਜੈਕਟ ਦਾ ਉਦਘਾਟਨ ਜਨਵਰੀ 2019 ਵਿੱਚ ਕੀਤਾ ਗਿਆ।

ਤਿੰਨ ਡਸਟਬਿਨਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਵਾਲੇ ਇਸ ਪ੍ਰੋਜੈਕਟ ਦਾ ਮੰਤਵ ਗਿੱਲਾ ਕੂੜਾ, ਸੁੱਕਾ ਕੂੜਾ ਅਤੇ ਗਊਆਂ ਦੇ ਖਾਣਯੋਗ ਵਸਤਾਂ ਨੂੰ ਅਲੱਗ-ਅਲੱਗ ਕਰਕੇ ਰੱਖਣਾ ਸੀ। ਗਾਵਾਂ ਦੇ ਖਾਣਯੋਗ ਵਸਤਾਂ ਨੂੰ ਗਊਸ਼ਾਲਾ ਭੇਜਿਆ ਜਾਂਦਾ ਹੈ, ਜਿਸ ਨਾਲ ਇੱਕ ਵਾਰਡ ਵਿੱਚੋਂ ਕਰੀਬ 400 ਕਿੱਲੋ ਤੱਕ ਗਊਆਂ ਨੂੰ ਭੋਜਣ ਮਿਲਣ ਲੱਗਾ। ਇਸ ਤੋਂ ਇਲਾਵਾ ਗਿੱਲਾ ਕੂੜਾ ਜੋ ਕਿ ਗਲਣਯੋਗ ਹੁੰਦਾ ਹੈ, ਦੀ ਪ੍ਰੋਸੈਸ ਕਰਨ ਲਈ ਕੰਪੋਸਟ ਪਿੱਟ ਵਿੱਚ ਪਾ ਕੇ ਖਾਦ ਬਣਾਈ ਜਾਂਦੀ ਹੈ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਬੋਰਿਆਂ ਵਿੱਚ ਪੈਕ ਕਰਕੇ ਰੀਸਾਇਕਲ ਲਈ ਭੇਜਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਸਾਰਾ ਕੂੜਾ ਮਿਕਸ ਹੁੰਦਾ ਸੀ ਅਤੇ ਡੰਪਿੰਗ ਪੁਆਇੰਟਾਂ 'ਤੇ ਜਾਂਦਾ ਸੀ।
3ਡੀ ਪ੍ਰੋਜੈਕਟ ਦੇ ਆਉਣ ਨਾਲ ਵਾਰਡਾਂ ਵਿੱਚ ਡੰਪਿੰਗ ਪੁਆਇੰਟ ਖ਼ਤਮ ਹੋ ਗਏ। ਇਸ ਪ੍ਰੋਜੈਕਟ ਦੀ ਵਸਨੀਕਾਂ ਵੱਲੋਂ ਕਾਫ਼ੀ ਸਰਾਹਨਾ ਕੀਤੀ ਗਈ। ਇੱਕ ਵਾਰਡ ਵਿੱਚ ਪ੍ਰੋਜੈਕਟ ਨੂੰ ਸਫ਼ਲਤਾ ਮਿਲਣ ਤੋਂ ਬਾਅਦ ਇਸ ਨੂੰ ਸਾਰੇ 27 ਵਾਰਡਾਂ ਵਿੱਚ ਚਲਾਇਆ ਗਿਆ ਜੋ ਸਫਲਤਾ ਪੂਰਵਕ ਚੱਲ ਰਿਹਾ ਹੈ। ਜ਼ਿਆਦਾਤਰ ਲੋਕਾਂ ਵੱਲੋਂ ਕੂੜੇ ਨੂੰ ਵੱਖਰਾ-ਵੱਖਰਾ ਕਰਕੇ ਹੀ ਦਿੱਤਾ ਜਾ ਰਿਹਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੱਤਰ 3ਡੀ ਪ੍ਰੋਜੈਕਟ-ਕਮ-ਕਮਿਊਨਿਟੀ ਫੈਸਲੀਟੇਟਰ ਨਗਰ ਕੌਂਸਲ ਮਾਨਸਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਅੰਦਰ 3ਡੀ ਪ੍ਰੋਜੈਕਟ ਦਾ ਕੰਮ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 3 ਖਾਨਿਆਂ ਵਾਲੀਆਂ 7 ਰਿਕਸ਼ਾ ਰੇਹੜੀਆਂ ਤੇ 10 ਈ-ਰਿਕਸ਼ਾ ਰਾਹੀਂ ਘਰੋਂ-ਘਰੀਂ ਕੂੜਾ ਇੱਕਠਾ ਕਰਕੇ ਵੱਖ-ਵੱਖ ਚਾਰ ਥਾਵਾਂ 'ਤੇ ਬਣੇ ਐਮ.ਆਰ.ਐਫ. ਸ਼ੈਡਾਂ ਵਿੱਚ ਲਿਜਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਐਮ.ਆਰ.ਐਫ. ਸ਼ੈਡ ਵਿੱਚ ਬਣੇ ਕੰਪੋਸਟ ਪਿੱਟ ਵਿੱਚ ਗਿੱਲਾ ਕੂੜਾ ਪਾਇਆ ਜਾਂਦਾ ਹੈ ਅਤੇ ਗਾਵਾਂ ਦੇ ਖਾਣਯੋਗ ਵਸਤਾਂ ਨੂੰ ਗਊਸ਼ਾਲਾ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁੱਕੇ ਕੂੜੇ ਨੂੰ ਵੱਖ-ਵੱਖ ਭਾਗਾਂ ਵਿੱਚ ਅਲੱਗ ਕਰਕੇ ਸ਼ੈਡ ਵਿੱਚ ਕੰਮ ਕਰਦੇ ਵਰਕਰਾਂ ਵੱਲੋਂ ਬੋਰੀਆਂ ਵਿੱਚ ਪੈਕ ਕਰਕੇ ਰੀਸਾਇਕਲ ਲਈ ਭੇਜਿਆ ਜਾਂਦਾ ਹੈ ਅਤੇ ਉਸ ਤੋਂ ਹੋਣ ਵਾਲੀ ਆਮਦਨ ਅਤੇ ਇੱਕਠੀ ਕੀਤੀ ਗਈ ਯੂਜ਼ਰ ਫੀਸ ਨਾਲ 3ਡੀ ਪ੍ਰੋਜੈਕਟ ਵਿੱਚ ਕੰਮ ਕਰਦੇ ਵਰਕਰਾਂ ਨੂੰ ਮਾਣਭੱਤਾ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਕਰੀਬ 90 ਵਰਕਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 25 ਔਰਤਾਂ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਆਉਣ ਤੋਂ ਪਹਿਲਾਂ ਕਈ ਵਰਕਰ ਇਸ ਪ੍ਰੋਜੈਕਟ ਵਿੱਚ ਕੰਮ ਕਰਨ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਰਹੇ ਹਨ। ਇਸ ਪ੍ਰੋਜੈਕਟ ਨਾਲ ਸ਼ਹਿਰ ਵਿੱਚੋਂ ਵੱਖ-ਵੱਖ ਥਾਵਾਂ 'ਤੇ ਹੋਣ ਵਾਲੇ ਕੂੜੇ ਦੇ ਢੇਰ ਖ਼ਤਮ ਹੋਏ ਹਨ। ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜੇ ਨੂੰ ਘਰ ਤੋਂ ਹੀ ਅਲੱਗ-ਅਲੱਗ ਕਰਕੇ ਰੇਹੜੀ ਵਾਲੇ ਨੂੰ ਦੇਣ, ਤਾਂ ਜ਼ੋ ਕੂੜੇ ਨੂੰ ਉਪਯੋਗ ਵਿੱਚ ਲਿਆਂਦਾ ਜਾ ਸਕੇ ਅਤੇ ਮਾਨਸਾ ਸ਼ਹਿਰ ਨੂੰ ਹੋਰ ਵੀ ਸੁੰਦਰ ਦਿੱਖ ਪ੍ਰਦਾਨ ਕੀਤੀ ਜਾ ਸਕੇ ਅਤੇ ਕੂੜੇ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।
Published by: Gurwinder Singh
First published: August 2, 2020, 5:44 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading