Home /News /punjab /

ਨੌਜਵਾਨਾਂ ਦੀ ਪਹਿਲ : 12.50 ਲੱਖ ਰੁਪਏ ਲਗਾ ਕੇ ਜੰਗਲੀ ਜਾਨਵਰਾਂ ਲਈ ਬਣਾਏ ਪਾਣੀ ਦੇ ਛੱਪੜ

ਨੌਜਵਾਨਾਂ ਦੀ ਪਹਿਲ : 12.50 ਲੱਖ ਰੁਪਏ ਲਗਾ ਕੇ ਜੰਗਲੀ ਜਾਨਵਰਾਂ ਲਈ ਬਣਾਏ ਪਾਣੀ ਦੇ ਛੱਪੜ

ਨੌਜਵਾਨਾਂ ਦੀ ਪਹਿਲ : 12.50 ਲੱਖ ਰੁਪਏ ਲਗਾ ਕੇ ਜੰਗਲੀ ਜਾਨਵਰਾਂ ਲਈ ਬਣਾਏ ਪਾਣੀ ਦੇ ਛੱਪੜ(ਸੰਕੇਤਕ ਫੋਟੋ)

ਨੌਜਵਾਨਾਂ ਦੀ ਪਹਿਲ : 12.50 ਲੱਖ ਰੁਪਏ ਲਗਾ ਕੇ ਜੰਗਲੀ ਜਾਨਵਰਾਂ ਲਈ ਬਣਾਏ ਪਾਣੀ ਦੇ ਛੱਪੜ(ਸੰਕੇਤਕ ਫੋਟੋ)

ਜਿਸ ਤਰ੍ਹਾਂ ਇਨਸਾਨ ਵੱਲੋਂ ਜੰਗਲਾਂ ਦਾ ਸਫਾਇਆ ਕੀਤਾ ਜਾ ਰਿਹਾ ਹੈ, ਉਸ ਨਾਲ ਜੰਗਲੀ ਜੀਵਾਂ ਲਈ ਕੁਦਰਤੀ ਸਰੋਤ ਖਤਮ ਹੁੰਦੇ ਜਾ ਰਹੇ ਹਨ। ਪਰ ਇਨ੍ਹਾਂ ਜਾਨਵਰਾਂ ਦੀ ਰੱਖਿਆ ਲਈ ਕੁੱਝ ਲੋਕ ਅਜੇ ਵੀ ਪਹਿਲ ਕਰ ਰਹੇ ਹਨ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਜੰਗਲੀ ਜਾਨਵਰਾਂ ਦੀ ਪਿਆਸ ਬੁਝਾਉਣ ਲਈ 9 ਨੌਜਵਾਨਾਂ ਨੇ ਮਿਲ ਕੇ 50 ਦੇ ਕਰੀਬ ਛੋਟੇ-ਛੋਟੇ ਛੱਪੜ ਬਣਾਏ ਹਨ, ਜਿਨ੍ਹਾਂ 'ਤੇ ਉਨ੍ਹਾਂ ਨੇ ਆਪਣੀ ਜੇਬ 'ਚੋਂ ਕਰੀਬ 12.50 ਲੱਖ ਰੁਪਏ ਖਰਚ ਕੀਤੇ ਹਨ।

ਹੋਰ ਪੜ੍ਹੋ ...
  • Share this:

ਉਹ ਮੈਦਾਨੀ ਇਲਾਕਿਆਂ ਤੋਂ ਜੰਗਲੀ ਖੇਤਰਾਂ ਵਿੱਚ ਬਣੇ ਛੱਪੜਾਂ ਤੱਕ ਪਾਣੀ ਪਹੁੰਚਾਉਣ ਲਈ ਖੁਦ ਟੈਂਕਰਾਂ ਦਾ ਪ੍ਰਬੰਧ ਵੀ ਕਰਦੇ ਹਨ। ਪ੍ਰਤੀ ਟੈਂਕਰ ਦੀ ਕੀਮਤ ਇੱਕ ਹਜ਼ਾਰ ਰੁਪਏ ਦੇ ਕਰੀਬ ਆਉਂਦੀ ਹੈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਮਾਲਿਆ ਪਿੰਡ ਦੇ ਨਾਲ ਲੱਗਦੇ ਜੰਗਲਾਤ ਖੇਤਰ ਵਿੱਚ ਰਹਿਣ ਵਾਲੇ ਰਿੰਕੂ ਦਾ ਹੈ, ਜੋ ਵਾਤਾਵਰਨ ਪ੍ਰੇਮੀਆਂ ਨੂੰ ਮੁਫ਼ਤ ਟੈਂਕਰ ਮੁਹੱਈਆ ਕਰਵਾਉਂਦੇ ਹਨ। ਇਸ ਗਰੁੱਪ ਵਿੱਚ ਦੋ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਹਨ, ਜੋ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸੇਵਾ ਨਿਭਾਅ ਰਹੇ ਹਨ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਿਕ ਨਿਖਿਲ ਸੰਗਰ ਨੇ ਦੱਸਿਆ ਕਿ ਇਸ ਨਾਲ ਸਬੰਧਤ ਕੁਝ ਲੋਕ ਨੌਕਰੀ ਕਰਦੇ ਹਨ ਅਤੇ ਕੁਝ ਕਾਰੋਬਾਰੀ ਹਨ। ਜਲੰਧਰ ਦੇ ਦੋ ਨੌਜਵਾਨ ਰਿੰਕੂ ਅਤੇ ਸੌਰਭ ਪੂਰਾ ਸਹਿਯੋਗ ਦੇ ਰਹੇ ਹਨ। ਗ੍ਰਾਮ ਪੰਚਾਇਤ ਨਾਲ ਮਿਲ ਕੇ 7 ਸੀਮਿੰਟ ਦੇ ਛੱਪੜ ਤਿਆਰ ਕੀਤੇ ਗਏ ਹਨ। ਪ੍ਰਤੀ ਛੱਪੜ ਕਰੀਬ 25 ਹਜ਼ਾਰ ਰੁਪਏ ਖਰਚ ਆਏ ਹਨ। ਜੰਗਲ ਵਿੱਚ ਪਾਣੀ ਮਿਲਣਾ ਬਹੁਤ ਔਖਾ ਹੈ। ਜੰਗਲ ਵਿੱਚ ਕੁਦਰਤੀ ਛੱਪੜ ਖਤਮ ਹੋਣ ਕਾਰਨ ਜੰਗਲੀ ਜਾਨਵਰ ਵੀ ਸ਼ਹਿਰ ਵੱਲ ਜਾਣ ਲੱਗੇ ਹਨ।

ਉਨ੍ਹਾਂ ਦੀ ਟੀਮ ਦੀ ਮਦਦ ਨਾਲ ਹੁਣ ਇਹ ਸਫ਼ਲਤਾ ਹਾਸਿਲ ਕੀਤੀ ਗਈ ਹੈ ਕਿ ਜਾਨਵਰ ਪਾਣੀ ਦੀ ਭਾਲ ਵਿੱਚ ਜੰਗਲਾਂ ਤੋਂ ਬਾਹਰ ਨਹੀਂ ਜਾ ਰਹੇ ਹਨ। ਡੇਢ ਮਹੀਨੇ 'ਚ ਰਿੰਕੂ ਨੇ ਪਾਣੀ ਦੇ ਕਰੀਬ 200 ਟੈਂਕਰਾਂ ਦਾ ਖਰਚਾ ਚੁੱਕਿਆ ਹੈ।

ਛੱਪੜਾਂ ਵਿੱਚ ਰੋਜ਼ਾਨਾ ਤਾਜ਼ਾ ਪਾਣੀ ਭਰਿਆ ਜਾਂਦਾ ਹੈ : ਪੂਰੀ ਤਰ੍ਹਾਂ ਤਿਆਰ ਅਤੇ ਨਵੇਂ ਬਣੇ ਛੱਪੜਾਂ ਵਿੱਚ ਰੋਜ਼ਾਨਾ ਪਾਣੀ ਭਰਨਾ ਪੈਂਦਾ ਹੈ। ਕਈ ਵਾਰ ਸ਼ਿਵਾਲਿਕ ਦੀਆਂ ਪਹਾੜੀਆਂ 'ਤੇ ਪਾਣੀ ਲਿਆਉਣ ਲਈ 50 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਜੰਗਲਾਂ ਵਿੱਚ ਕੈਮਰੇ ਲਗਾ ਕੇ ਇਹ ਵੀ ਜਾਣਕਾਰੀ ਲਈ ਗਈ ਕਿ ਜਿੱਥੇ ਜ਼ਿਆਦਾਤਰ ਪਸ਼ੂ ਆਉਂਦੇ ਹਨ ਉੱਥੇ ਪੱਕੇ ਛੱਪੜ ਵੀ ਤਿਆਰ ਕੀਤੇ ਗਏ ਹਨ। ਇਨ੍ਹਾਂ ਕੈਮਰਿਆਂ ਰਾਹੀਂ ਪਤਾ ਲੱਗਾ ਹੈ ਕਿ ਇਨ੍ਹਾਂ ਵੱਲੋਂ ਬਣਾਏ ਛੱਪੜਾਂ ਉੱਤੇ ਚੀਤੇ, ਸਾਂਬਰ, ਮੋਰ ਸਮੇਤ ਕਈ ਜਾਨਵਰ ਪਾਣੀ ਪੀਣ ਆ ਰਹੇ ਹਨ।
Published by:rupinderkaursab
First published:

Tags: Jalandhar, Punjab, Wildlife

ਅਗਲੀ ਖਬਰ