ਬਹਿਰੀਨ ਤੋਂ ਪਰਤੇ ਦੋਸਤ ਦਾ ਕਤਲ ਕਰਕੇ ਲਾਸ਼ ਟਿਕਾਣੇ ਲਾਉਣ ਜਾ ਰਹੇ ਦੋ ਮੁਲਜ਼ਮ ਕਾਬੂ

News18 Punjab
Updated: September 18, 2019, 7:28 PM IST
share image
ਬਹਿਰੀਨ ਤੋਂ ਪਰਤੇ ਦੋਸਤ ਦਾ ਕਤਲ ਕਰਕੇ ਲਾਸ਼ ਟਿਕਾਣੇ ਲਾਉਣ ਜਾ ਰਹੇ ਦੋ ਮੁਲਜ਼ਮ ਕਾਬੂ

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ: ਬੀਤੀ ਰਾਤ ਕਾਲਿਆਂ ਵਾਲੇ ਮੋੜ ਨੇੜੇ ਨਾਕੇ ਉੱਤੇ ਪੁਲਿਸ ਨੇ ਇਕ ਸ਼ੱਕੀ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿੱਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਮੌਕੇ ਉੱਤੇ ਲਾਸ਼ ਨੂੰ ਟਿਕਾਣੇ ਲਾਉਣ ਜਾ ਰਹੇ ਦੋਹਾਂ ਭਰਾਵਾਂ ਨੂੰ ਕਾਬੂ ਕਰ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਜਗਜੀਤ ਸਿੰਘ ਬਾਠ (25) ਪੁੱਤਰ ਬਾਜ ਸਿੰਘ ਵਾਸੀ ਚੈਨਪੁਰ ਵਜੋਂ ਹੋਈ ਹੈ।

ਨੌਜਵਾਨ ਕੁਝ ਸਮਾਂ ਬਹਿਰੀਨ ਵਿਚ ਰਹਿਣ ਤੋਂ ਬਾਅਦ ਪਿੰਡ ਆਇਆ ਹੋਇਆ ਸੀ ਅਤੇ ਕੱਲ੍ਹ ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਵਾਸਤੇ ਫ਼ਤਿਹਗੜ੍ਹ ਚੂੜੀਆਂ ਰੋਡ ਉੱਤੇ ਪਿੰਡ ਮੁਰਾਦਪੁਰਾ ਵਿਖੇ ਗਿਆ ਹੋਇਆ ਸੀ ਜਿੱਥੇ ਉਸ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਡੀ.ਐੱਸ.ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਉਕਤ ਨੌਜਵਾਨ ਦਾ ਨਵਦੀਪ ਸਿੰਘ ਤੇ ਗੁਰਵਿੰਦਰ ਸਿੰਘ ਨਾਲ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਤੇ ਉਹ ਕੱਲ੍ਹ ਉਨ੍ਹਾਂ ਦੇ ਘਰ ਗਿਆ ਤਾਂ ਉਨ੍ਹਾਂ ਜਗਜੀਤ ਸਿੰਘ ਨੂੰ ਕੁਝ ਖਾਣੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਆਪਣੇ ਆਪ ਨੂੰ ਬਚਾਉਣ ਲਈ ਦੋਵੇਂ ਭਰਾ ਰਾਤ ਸਮੇਂ ਲਾਸ਼ ਨੂੰ ਬਲੈਰੋ ਗੱਡੀ ਵਿੱਚ ਪਾ ਕੇ ਕਿਤੇ ਸੁੱਟਣ ਲਈ ਜਾ ਰਹੇ ਸਨ ਕਿ ਪੁਲਿਸ ਦੇ ਕਾਬੂ ਆ ਗਏ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਆਪਣੇ ਦੋਹਾਂ ਪੁੱਤਾਂ ਦਾ ਸਾਥ ਦੇਣ ਵਾਲੇ ਬਾਪ ਨੂੰ ਵੀ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਥਾਣਾ ਕੰਬੋਅ ਵਿਚ ਪਰਚਾ ਦਰਜ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਾਜ਼ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ 4 ਸਤੰਬਰ ਨੂੰ ਦੁਬਾਰਾ ਬਹਿਰੀਨ ਜਾਣ ਵਾਸਤੇ ਦਿੱਲੀ ਗਿਆ ਸੀ ਤੇ ਵਾਪਸ ਕਦੋਂ ਮੁਰਾਦਪੁਰੇ ਗਿਆ, ਇਸ ਬਾਰੇ ਉਸ ਨੂੰ ਕੋਈ ਪਤਾ ਨਹੀਂ । ਉਸ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
First published: September 18, 2019
ਹੋਰ ਪੜ੍ਹੋ
ਅਗਲੀ ਖ਼ਬਰ