Home /News /punjab /

ਜ਼ੀਰਾ ਸਰਾਬ ਫੈਕਟਰੀ ਸੰਘਰਸ਼-  ਸਾਂਝੇ ਲੋਕ ਸੰਘਰਸ਼ ਦੀ ਜਿੱਤ ਹੋਈ : ਬੀਕੇਯੂ (ਡਕੌਂਦਾ)

ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਜਨਤਕ ਇਕਮੁੱਠਤਾ ਅੱਗੇ ਝੁਕਣਾ ਪਿਆ ਹੈ।

  • Share this:

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ-ਏਕਤਾ-(ਡਕੌਂਦਾ) ਨੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਫੈਕਟਰੀ, ਜ਼ੀਰਾ ਬੰਦ ਕਰਨ ਦੇ ਐਲਾਨ ਨੂੰ ਸਾਂਝੇ ਲੋਕ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ।

ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਬਾਅਦ ਸਾਂਝੇ ਲੋਕ ਸੰਘਰਸ਼ ਦੀ ਇਹ ਦੂਜੀ ਵੱਡੀ ਜਿੱਤ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਜਨਤਕ ਇਕਮੁੱਠਤਾ ਅੱਗੇ ਝੁਕਣਾ ਪਿਆ ਹੈ।

ਪਹਿਲਾਂ ਜਿਹੜੀ ਸਰਕਾਰ ਜ਼ੀਰੇ ਸ਼ਰਾਬ ਫੈਕਟਰੀ ਅੱਗੇ ਲੱਗੇ ਧਰਨੇ ਨੂੰ ਗੈਰ-ਕਾਨੂੰਨੀ ਦੱਸਦੀ ਸੀ ਅੱਜ ਉਸੇ ਸਰਕਾਰ ਨੂੰ ਲੋਕ ਸੰਘਰਸ਼ ਅੱਗੇ ਝੁਕਦਿਆਂ ਫੈਕਟਰੀ ਬੰਦ ਕਰਨੀ ਪਈ ਹੈ। ਸਾਂਝੇ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਮਿਲਦਾ। ਇਹ ਸਾਡੀਆਂ ਨਸਲਾਂ ਬਚਾਉਣ ਲਈ ਸੰਘਰਸ਼ ਸੀ।

Published by:Ashish Sharma
First published:

Tags: BKU, Punjab government, Zira