ਜ਼ੀਰਕਪੁਰ - ਲਾਲੜੂ ਥਾਣਾ ਅਧੀਨ ਪੈਂਦੇ ਲਹਲੀ ਟੀ-ਪੁਆਇੰਟ 'ਤੇ ਵਾਪਰੇ ਸੜਕ ਹਾਦਸੇ 'ਚ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਉਰਫ਼ ਮੋਹਿਤ ਵਜੋਂ ਹੋਈ ਹੈ, ਜੋ ਕਿ ਲਾਲੜੂ ਦਾ ਰਹਿਣ ਵਾਲਾ ਸੀ। ਜਾਂਚ ਅਧਿਕਾਰੀ ਓਂਕਾਰ ਸਿੰਘ ਨੇ ਦੱਸਿਆ ਕਿ ਥਾਣਾ ਲਾਲੜੂ ਦੀ ਪੁਲੀਸ ਨੇ ਮ੍ਰਿਤਕ ਦੇ ਚਾਚਾ ਬਲਵਿੰਦਰ ਸਿੰਘ ਵਾਸੀ ਪਿੰਡ ਈਸਾਪੁਰ ਦੇ ਬਿਆਨਾਂ ’ਤੇ ਆਈਪੀਸੀ ਦੀ ਧਾਰਾ 304ਏ, 279, 337 ਅਤੇ 427 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਰ ਚਾਲਕ ਦੀ ਪਛਾਣ ਜੈ ਨਰਾਇਣ ਵਾਸੀ ਸਰਦਾਰਪੁਰਾ ਕਲੋਨੀ ਲਾਲੜੂ ਮੰਡੀ ਵਜੋਂ ਹੋਈ ਹੈ। ਜਿਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ।ਦੇਰ ਰਾਤ ਕਰੀਬ 10.15 ਵਜੇ ਉਹ ਆਪਣੇ ਭਰਾ ਰਾਜਪਾਲ ਉਰਫ ਸ਼ੀਸ਼ਪਾਲ ਵਾਸੀ ਲਾਲੜੂ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਵਾਪਸ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਮੇਨ ਹਾਈਵੇਅ ਨੇੜੇ ਲਹਲੀ ਟੀ-ਪੁਆਇੰਟ ਕੋਲ ਪਹੁੰਚਿਆ ਤਾਂ ਉਸ ਦਾ ਭਰਾ ਰਾਜਪਾਲ ਪੁੱਤਰ ਰੋਹਿਤ ਕੁਮਾਰ ਉਰਫ਼ ਮੋਹਿਤ ਅਤੇ ਉਸ ਦਾ ਇੱਕ ਅਣਪਛਾਤਾ ਦੋਸਤ ਆਪਣੇ ਮੋਟਰਸਾਈਕਲ ਨੰਬਰ (ਪੀਬੀ-65ਏਜੇ-1730) ’ਤੇ ਜਾ ਰਹੇ ਸਨ। ਜੈ ਨਰਾਇਣ ਇੱਕ ਬਰੇਜ਼ਾ ਕਾਰ (ਪੀ.ਬੀ.-70ਡੀ-0752) ’ਤੇ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ ਜਿਸ ਨੇ ਤੇਜ਼ ਰਫ਼ਤਾਰ ਗੱਡੀ ਨਾਲ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਰੋਹਿਤ ਕੁਮਾਰ ਉਰਫ਼ ਮੋਹਿਤ ਅਤੇ ਉਸ ਦਾ ਦੋਸਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਰੋਹਿਤ ਕੁਮਾਰ ਉਰਫ਼ ਮੋਹਿਤ ਦੀ ਮੌਤ ਹੋ ਗਈ। ਪੁਲਸ ਨੇ ਜਾਂਚ ਤੋਂ ਬਾਅਦ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Road accident