Home /News /punjab /

ਜ਼ੀਰਕਪੁਰ ਪੁਲਿਸ ਵੱਲੋ ਜਿਸ਼ਮਫਰੋਸੀ ਦਾ ਧੰਦਾ ਕਰਵਾਉਣ ਦੇ ਜੁਰਮ ਹੇਠ ਦੋ ਗ੍ਰਿਫਤਾਰ

ਜ਼ੀਰਕਪੁਰ ਪੁਲਿਸ ਵੱਲੋ ਜਿਸ਼ਮਫਰੋਸੀ ਦਾ ਧੰਦਾ ਕਰਵਾਉਣ ਦੇ ਜੁਰਮ ਹੇਠ ਦੋ ਗ੍ਰਿਫਤਾਰ

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

  • Share this:
ਜ਼ੀਰਕਪੁਰ-  ਸ੍ਰੀ ਨਵਜੋਤ ਸਿੰਘ ਮਾਹਲ ਐਸਐਸਪੀ ਜ਼ਿਲ੍ਹਾ ਐਸ.ਏ.ਐਸ ਨਗਰ ਜੀ ਵੱਲੋਂ ਸਮਾਜ ਅੰਦਰ ਫੈਲ ਮਾੜੇ ਅਨਸਰਾਂ ਖਿਲਾਫ ਸਿੱਧੀ ਗਈ ਮੁਹਿੰਮ ਤਹਿਤ ਉਕਤ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਸਬ ਡਵੀਜ਼ਨ ਜ਼ੀਰਕਪੁਰ ਸ੍ਰੀ ਅਮਰੋਜ ਸਿੰਘ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਏਐਸਆਈ ਰਾਜੇਸ਼ ਚੌਹਾਨ ਅਤੇ ਮਹਿਲਾ ਟੀਮ ਵੱਲੋਂ ਰਿਵਾਇਤੀ ਤਫਤੀਸ਼ ਦੀ ਵਰਤੋਂ ਕਰਦਿਆਂ ਦੋਸ਼ੀਆਨ ਬਲਵਿੰਦਰ ਕੌਰ (ਕਾਲਪਨਿਕ ਨਾਮ) ਉਕਤ ਅਤੇ ਹੋਟਲ ਰਣਾ ਸਿੰਘ ਹਾਈਵੇਅ ਪੰਚਕੁਲਾ ਰੋਡ ਜ਼ੀਰਕਪੁਰ ਨੂੰ ਚਲਾ ਰਹੇ ਮੁਹੰਮਦ ਕੇਸਰ ਪੁੱਤਰ ਸਮਸ਼ਾਦ ਹੁਸ਼ਨ ਵਾਸੀ # 1144 ਮੋਲੀ ਜਾਗਰਾ ਚੰਡੀਗੜ੍ਹ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਅੱਜ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜ਼ੀਰਕਪੁਰ ਨੇ ਦੱਸਿਆ ਕਿ ਮਿਤੀ 26 ਅਕਤੂਬਰ ਨੂੰ ਰੇਖਾ ( ਕਾਲਪਨਿਕ ਨਾਮ ) ਵਾਸੀ ਬਿਜਨੌਰ (ਯੂ.ਪੀ) ਹਾਲ ਵਾਸੀ ਜ਼ੀਰਕਪੁਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਬਲਵਿੰਦਰ ਕੋਰ (ਕਾਲਪਨਿਕ ਨਾਮ) ਵਾਸੀ ਜ਼ੀਰਕਪੁਰ ਉਸਦੀ ਆਰਥਿਕ ਮਜਬੂਰੀ ਦਾ ਫਾਇਦਾ ਉਠਾ ਕੇ ਤੇ ਪੈਸੀਆ ਦਾ ਲਾਲਚ ਦੇਕਰ ਮਾਰਚ 2021 ਤੋਂ ਆਪਣੇ ਦੂਜੇ ਸਾਥੀਆਂ ਨਾਲ ਮਿਲ ਕੇ ਰਣਾ ਸਿੰਘ ਹਾਈਵੇਅ ਹੋਟਲ ਪੰਚਕੁਲਾ ਰੋਡ ਜ਼ੀਰਕਪੁਰ ਵਿਖੇ ਉਸ ਪਾਸੋ ਉਸਦੀ ਇੱਛਾ ਦੇ ਖਿਲਾਫ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀ ਹੈ ਤੇ ਮਨੁੱਖੀ ਤਸ਼ਕਰੀ ਕਰਦੀ ਹੈ । ਜਿਥੇ ਇਨ੍ਹਾਂ ਵੱਲੋਂ ਉਸ ਵਾਂਗ ਹੋਰ ਵੀ ਕਈ ਮਜਬੂਰ ਲੜਕੀਆਂ ਨੂੰ ਜਬਰਦਸਤੀ ਤੇ ਡਰਾ ਧਮਕਾ ਕੇ ਇਸ ਧੰਦੇ ਲਈ ਰੱਖਿਆ ਹੋਇਆ ਹੈ ਤੇ ਗਾਹਕਾ ਤੋ ਮੋਟੀ ਰਕਮ ਹਾਸਲ ਕਰਕੇ ਲੜਕੀਆਂ ਨੂੰ ਨਾਮਾਤਮ ਪੈਸੇ ਦਿੰਦੇ ਹਨ । ਜਦੋਂ ਬਲਵਿੰਦਰ ਕੌਰ (ਕਾਲਪਨਿਕ ਨਾਮ ) ਨੇ ਇਨ੍ਹਾਂ ਨੂੰ ਇਹ ਧੰਦਾ ਛੱਡਣ ਬਾਰੇ ਦੱਸਿਆ ਤਾਂ ਇਨ੍ਹਾਂ ਨੇ ਉਸ ਦੇ ਘਰ ਪਹੁੰਚ ਕੇ ਮਾਰ ਕੁਟਾਈ ਕੀਤੀ ਹੈ, ਜਿਸ ਤੇ ਰੇਖਾ (ਕਾਲਪਨਿਕ ਨਾਮ) ਦੇ ਬਿਆਨ ਦੇ ਅਧਾਰ ਪਰ ਮੁਕੱਦਮਾ ਨੰਬਰ 545 ਮਿਤੀ 27/10/2021 ਅ/ਧ 370, 323, 506, 120.ਬੀ ਆਈਪੀਸੀ 3/4/5 ਇਮੋਰਲ ਟ੍ਰੈਫਿਕਿੰਗ ਐਕਟ ਥਾਣਾ ਜ਼ੀਰਕਪੁਰ ਬਰਖਿਲਾਫ ਨੇਹਾ ( ਕਾਲਪਨਿਕ ਨਾਮ) ਉਕਤ ਦੇ ਦਰਜ ਰਜਿਸਟਰ ਕੀਤਾ ਗਿਆ ।

ਗ੍ਰਿਫਤਾਰ ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਕਿ ਇਨ੍ਹਾਂ ਨਾਲ ਹੋਰ ਕਿਹੜੇ 2 ਵਿਅਕਤੀ ਇਸ ਗੋਰਖ ਧੰਦੇ ਵਿਚ ਸ਼ਾਮਲ ਹਨ ।ਮਾਨਯੋਗ ਐਸਐਸਪੀ ਜ਼ਿਲ੍ਹਾ ਐਸ.ਏ.ਐਸ ਨਗਰ ਜੀ ਵੱਲੋਂ ਜ਼ਿਲ੍ਹੇ ਅੰਦਰ ਅਜਿਹੀ ਮਨੁੱਖੀ ਤਸ਼ਕਰੀ ਕਰਨ ਵਾਲੇ ਅਪਰਾਧੀਆਂ ਤੇ ਤਿੱਖੀ ਨਜ਼ਰ ਬਣਾਈ ਹੋਈ ਹੈ ਜਿਨ੍ਹਾਂ ਨੂੰ ਜਲਦੀ ਹੀ ਜੇਲਾ ਅੰਦਰ ਬੰਦ ਕੀਤਾ ਜਾਵੇਗਾ ।
Published by:Ashish Sharma
First published:

Tags: Prostitution, Punjab Police, Zirakpur

ਅਗਲੀ ਖਬਰ