ਬਿਨਾ ਮਾਫ਼ੀ ਮੰਗੇ AMAZON ਨੇ ਸੁਧਾਰੀ ਭੁੱਲ, ਲਿਆ ਇਹ ਫ਼ੈਸਲਾ..


Updated: December 20, 2018, 8:26 AM IST
ਬਿਨਾ ਮਾਫ਼ੀ ਮੰਗੇ AMAZON ਨੇ ਸੁਧਾਰੀ ਭੁੱਲ, ਲਿਆ ਇਹ ਫ਼ੈਸਲਾ..
ਬਿਨਾ ਮਾਫ਼ੀ ਮੰਗੇ AMAZON ਨੇ ਸੁਧਾਰੀ ਭੁੱਲ, ਲਿਆ ਇਹ ਫ਼ੈਸਲਾ..

Updated: December 20, 2018, 8:26 AM IST
ਸਿੱਖ ਭਾਈਚਾਰੇ ਦੇ ਕਰੜੇ ਵਿਰੋਧ ਤੋਂ ਬਾਅਦ ਐਮਾਜੋਨ(AMAZON) ਨੇ ਭੁੱਲ ਸੁਧਾਰੀ ਹੈ। ਦਰਬਾਰ ਸਾਹਿਬ ਦੀ ਤਸਵੀਰ ਵਾਲੇ ਡੋਰ ਮੈਟ ਅਤੇ ਟਾਈਲਟ ਸੀਟਾਂ ਨੂੰ ਵੈਬਸਾਇਟ ਤੋਂ ਹਟਾਇਆ ਗਿਆ ਹੈ। ਸਿੱਖ ਜਥੇਬੰਦੀਆਂ ਮੁਆਫੀ ਦੀ ਮੰਗ 'ਤੇ ਅੜੀਆਂ ਹੋਈਆਂ ਹਨ।

AMAZON ਵੱਲੋਂ ਬਾਥਰੂਮ ਦੇ ਮੇਟਾਂ ਤੋਂ ਦਰਬਾਰ ਸਾਹਿਬ ਦੀ ਤਸਵੀਰ ਭਾਵੇਂ ਹਟਾ ਦਿੱਤੀ ਗਈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ AMAZON ਵੱਲੋਂ ਕੀਤੀ ਇਸ ਗਲਤੀ ਦੀ ਤਿੱਖੇ ਸ਼ਬਦਾਂ ਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਕੰਪਨੀ ਦੇ ਇਸ ਕਦਮ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀ ਤੁਰੰਤ ਆਪਣੀ ਗਲਤੀ ਲਈ ਮੁਆਫੀ ਮੰਗੇ।

ਨਾਮੀ ਕੰਪਨੀ AMAZON ਨੇ ਆਪਣੀ ਗਲਤੀ ਮੰਨ ਲਈ ਹੈ ਤੇ ਦਰਬਾਰ ਸਾਹਿਬ ਦੀ ਫੋਟੋ ਵਾਲੇ ਡੋਰ ਮੈਟ ਵਾਪਿਸ ਲੈ ਲਏ ਹਨ। ਟਾਈਲਟ ਸੀਟਾਂ ਤੇ ਵੀ ਦਰਬਾਰ ਸਾਹਿਬ ਦੀ ਤਸਵੀਰ ਵਰਤੀ ਗਈ ਸੀ ਜਿਸ ਨੂੰ ਵਾਪਿਸ ਲੈ ਲਿਆ ਗਿਆ ਹੈ। AMAZON ਨੇ ਜਿਵੇਂ ਦੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਵਾਲੇ ਡੋਰ ਮੈਟਾਂ ਦੀ ਤਸਵੀਰ ਪਾਈ ਸੀ ਤਾਂ ਉਸਨੂੰ ਸਿੱਖ ਭਾਈਚਾਰੇ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਸਿਆਸਤ ਤੋਂ ਲੈ ਕੇ ਧਾਰਮਿਕ ਜਥੇਬੰਦੀਆਂ ਦੀ AMAZON ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC)ਨੇ ਕੰਪਨੀ ਨੂੰ ਲੀਗਲ ਨੋਟਿਸ ਭੇਜ ਦਿੱਤਾ ਸੀ। ਸਿੱਖ ਭਾਈਚਾਰੇ ਵੱਲੋਂ ਹੋਏ ਵਿਰੋਧ ਤੋਂ ਬਾਅਦ ਕੰਪਨੀ ਨੇ ਦਰਬਾਰ ਸਾਹਿਬ ਦੀ ਤਸਵੀਰ ਹਟਾ ਦਿੱਤੀ ਸੀ ਪਰ ਕੰਪਨੀ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਅੰਦਰ ਅਜੇ ਵੀ ਰੋਸ ਹੈ ਤੇ ਕੰਪਨੀ ਨੂੰ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਹੈ।
First published: December 20, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ