ਗਲਤ ਬਿਆਨਬਾਜ਼ੀ ਕਰਨ ਵਾਲਾ ਅਵਤਾਰ ਸਿੰਘ ਹਿੱਤ ਆਪਣੀ ਔਕਾਤ 'ਚ ਰਹੇ: ਦਮਦਮੀ ਟਕਸਾਲ

News18 Punjab
Updated: May 31, 2019, 4:05 PM IST
share image
ਗਲਤ ਬਿਆਨਬਾਜ਼ੀ ਕਰਨ ਵਾਲਾ ਅਵਤਾਰ ਸਿੰਘ ਹਿੱਤ ਆਪਣੀ ਔਕਾਤ 'ਚ ਰਹੇ: ਦਮਦਮੀ ਟਕਸਾਲ

  • Share this:
  • Facebook share img
  • Twitter share img
  • Linkedin share img
ਦਮਦਮੀ ਟਕਸਾਲ ਦੇ ਆਗੂਆਂ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਆਗੂ ਅਤੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਹਿੱਤ ਵਲੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਤੀ ਕੀਤੀ ਗਈ ਹੋਛੀ ਬਿਆਨਬਾਜ਼ੀ ਦਾ ਨੋਟਿਸ ਲੈਦਿਆਂ ਸਖਤ ਨਿਖੇਧੀ ਕੀਤੀ ਅਤੇ ਹਿੱਤ ਨੂੰ ਆਪਣੀ ਔਕਾਤ 'ਚ ਰਹਿਣ ਦੀ ਨਸੀਅਤ ਦਿਤੀ ਹੈ।

ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਆਗੂਆਂ ਜਥੇਦਾਰ ਭਾਈ ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਗਿਆਨੀ ਪਿੰਦਰਪਾਲ ਸਿੰਘ ਬੁੱਟਰ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਆਪਸੀ ਵਿਵਾਦ ਨੂੰ ਲੈ ਕੇ ਸ: ਹਿੱਤ ਵਲੋਂ ਦਮਦਮੀ ਟਕਸਾਲ ਦੇ ਮੁਖੀ ਨੂੰ ਬਦ ਨਿਅਤੀ ਨਾਲ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨਾਂ ਕਿਹਾ ਕਿ ਦਮਦਮੀ ਟਕਸਾਲ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ ਧਾਰਮਿਕ ਖੇਤਰ 'ਚ ਸਿੱਖੀ ਪ੍ਰਚਾਰ ਪ੍ਰਸਾਰ, ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਸ਼ਹੀਦੀ ਯਾਦਗਾਰ ਸਥਾਪਤ ਕਰਨ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ 'ਚ ਉਸਾਰੇ ਗਏ ਗੁਰਦਵਾਰ ਥੜਾ ਸਾਹਿਬ ਸਮੇਤ ਵੱਖ ਵੱਖ ਗੁਰਧਾਮਾਂ ਪ੍ਰਤੀ ਕਾਰ ਸੇਵਾਵਾਂ ਨੂੰ ਮਦੇਨਜ਼ਰ ਰਖਦਿਆਂ ਦਿੱਲੀ ਕਮੇਟੀ ਨੇ ਜਥੇਬੰਦੀ ਨੂੰ ਪਿਛਲੇ 6 ਸਾਲਾਂ ਦੌਰਾਨ ਦਿੱਲੀ ਕਮੇਟੀ ਨਾਲ ਸੰਬੰਧਿਤ ਗੁਰਧਾਮਾਂ ਦੀ ਕਾਰਸੇਵਾ ਕਰਨ ਦਾ ਮੌਕਾ ਦਿਤਾ। ਜਿਸ ਵਿਚ ਗੁਰਦਵਾਰਾ ਬੰਗਲਾ ਸਾਹਿਬ ਦੇ ਦਰਬਾਰ ਹਾਲ ਵਿਚ ਸੋਨੇ ਦਾ ਦਰਵਾਜ਼ਾ, ਇਸੇ ਗੁਰਧਾਮ ਦੇ ਚਾਰੇ ਪਾਸੇ ਹਰਿਆਲੀ ਗਲਿਆਰਾ ਵਿਕਸਤ ਕਰਨਾ, ਅਸ਼ੋਕਾ ਰੋਡ ਦੇ ਮੁਖ ਦੁਆਰ 'ਤੇ ਸੋਨੇ ਦਾ ਖੰਡਾ ਲਵਾਉਣਾ, ਅਮ੍ਰਿਤਸਰ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਦੀ ਮੁਰੰਮਤ ਅਤੇ ਕਾਇਆ ਕਲਪ ਕਰਨ ਤੋਂ ਇਲਾਵਾ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਦੌਰਾਨ ਕਰੋੜਾਂ ਰੁਪੈ ਦੀ ਲਾਗਤ ਨਾਲ ਸੰਗਤਾਂ ਲਈ ਲੰਗਰ ਸੇਵਾ ਨਿਭਾਉਣਾ ਅਤੇ 2017 ਦੌਰਾਨ ਗੁਰਦਵਾਰਾ ਰਕਾਬਗੰਜ ਸਾਹਿਬ ਵਿਖੇ ਇਕ ਮਹਾਨੇ ਲਈ ਲਗਾਤਾਰ ਪਾਠ ਬੋਧ ਸਮਾਗਮ ਕਰਾਉਣ ਵੀ ਸ਼ਾਮਿਲ ਹੈ।
ਉਹਨਾਂ ਦਸਿਆ ਕਿ ਅਜਿਹੀਆਂ ਸੇਵਾਵਾਂ ਦਮਦਮੀ ਟਕਸਾਲ ਨੂੰ ਸੰਗਤ ਵਲੋਂ ਦਿਤੇ ਗਏ ਤਿਲਫੁਲ ਅਤੇ ਦਿੱਲੀ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੇ ਵਡਮੁਲੇ ਯੋਗਦਾਨ ਕਾਰਨ ਸੰਭਵ ਹੋਈਆਂ ਹਨ। ਉਹਨਾਂ ਕਿਹਾ ਕਿ ਜਥੇਬੰਦੀ ਨੇ ਸੰਗਤ ਅਤੇ ਦਿੱਲੀ ਕਮੇਟੀ ਵਲੋਂ ਮਿਲੀ ਮਾਇਆ ਨੂੰ ਆਪਣੇ ਕਿਸੇ ਨਿੱਜੀ ਸਵਾਰਥ ਜਾਂ ਲਾਭ ਲਈ ਇਸਤੇਮਾਲ ਨਹੀਂ ਕੀਤਾ। ਪੰਥ ਅਤੇ ਸੰਗਤ ਦੀ ਸੇਵਾ ਹਿਤ ਲਾਈ ਹੈ। ਜਿਸ ਪ੍ਰਤੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਆਪਣੀ ਗਲ ਅਦਾਲਤ ਸਾਹਮਣੇ ਰੱਖ ਚੁਕੇ ਹਨ।

ਆਗੂਆਂ ਨੇ ਕਿਹਾ ਕਿ '84 ਦੇ ਸਿੱਖ ਕਤਲੇਆਮ ਦੇ ਗੁਵਾਹਾਂ ਨੂੰ ਬਿਆਨ ਬਦਲਣ ਲਈ ਦਬਾਅ ਪਾਉਣ ਵਰਗੇ ਸੰਗੀਨ ਇਲਜਾਮਾਂ ਅਤੇ ਵਿਵਾਦਾਂ 'ਚ ਘਿਰੇ ਰਹਿਣ ਤੋਂ ਇਲਾਵਾ ਬਿਹਾਰ ਦੇ ਮੁਖ ਮੰਤਰੀ ਨਤੀਸ਼ ਕੁਮਾਰ ਦੀ ਉਸਤਤ ਗੁਰੂ ਸਾਹਿਬਾਨ ਤੁਲ ਕਰ ਕੇ ਆਪਣੀ ਅਕਲ ਦਾ ਜਨਾਜ਼ਾ ਕਢ ਚੁਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਯਾਫਤਾ ਸ: ਅਵਤਾਰ ਸਿੰਘ ਹਿੱਤ ਨੂੰ ਕਿਸੇ ਵੀ ਪੰਥਕ ਸ਼ਖਸੀਅਤ ਬਾਰੇ ਬੋਲਣ ਤੋਂ ਪਹਿਲਾਂ ਆਪਣੇ ਕਿਰਦਾਰ ਅਤੇ ਆਪਣੇ ਗਿਰੇਬਾਨ 'ਚ ਜਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ।

ਦਮਦਮੀ ਟਕਸਾਲ ਮੁਖੀ ਬਾਰੇ ਗਲਤ ਬਿਆਨੀ ਸਮੇਂ ਜੁਬਾਨ ਠਰਠਰਾਉਣ ਤੋਂ ਪਤਾ ਲਗ ਦਾ ਹੈ ਕਿ ਹਿੱਤ ਦਾ ਰਿਮੋਟ ਕਿਸੇ ਹੋਰ ਹੱਥ ਰਿਹਾ। ਉਹਨਾਂ ਕਿਹਾ ਕਿ ਜੀ ਕੇ ਪਰਿਵਾਰ ਦਾ ਦਮਦਮੀ ਟਕਸਾਲ ਨਾਲ ਬਹੁਤ ਪੁਰਾਣਾ ਨਾਤਾ ਚਲਿਆ ਆ ਰਿਹਾ ਹੈ। ਸ: ਮਨਜੀਤ ਸਿੰਘ ਜੀ ਕੇ ਅਤੇ ਉਹਨਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵਲੋਂ ਪੰਥ ਅਤੇ ਦਿੱਲੀ ਦੇ ਗੁਰਧਾਮਾਂ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
First published: May 31, 2019, 4:05 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading