Diwali 2019: ਦੀਵਾਲੀ ਪੂਜਾ ‘ਚ ਇਨ੍ਹਾਂ 5 ਚੀਜਾਂ ਦੀ ਵਰਤੋਂ ਨਾ ਕਰੋ !

News18 Punjab
Updated: October 26, 2019, 9:15 PM IST
share image
Diwali 2019: ਦੀਵਾਲੀ ਪੂਜਾ ‘ਚ ਇਨ੍ਹਾਂ 5 ਚੀਜਾਂ ਦੀ ਵਰਤੋਂ ਨਾ ਕਰੋ !
Diwali 2019: ਦੀਵਾਲੀ ਪੂਜਾ ‘ਚ ਇਨ੍ਹਾਂ 5 ਚੀਜਾਂ ਦੀ ਵਰਤੋਂ ਨਾ ਕਰੋ !

ਧਾਰਮਿਕ ਮਾਨਤਾ ਅਨੁਸਾਰ ਦੇਵੀ ਦੀ ਪੂਜਾ ਦਾ ਫਲ ਉਦੋਂ ਮਿਲਦਾ ਹੈ ਜਦੋਂ ਪੂਜਾ ਪਾਠ ਨਿਯਮ ਨਾਲ ਕੀਤਾ ਜਾਵੇ। ਮਾਨਤਾ ਹੈ ਕਿ ਮਾਂ ਲਕਸ਼ਮੀ ਦੀ ਪੂਜਾ ਵਿਚ ਕੁਝ ਅਜਿਹੀਆਂ ਚੀਜਾਂ ਹਨ, ਜਿਨਾਂ ਦੀ ਵਰਤੋਂ ਕਰਨ ਨਾਲ ਧਨ ਦੀ ਦੇਵੀ ਨਾਰਾਜ ਹੋ ਜਾਂਦੀ ਹੈ। ਇਸ ਲਈ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨ ਮੌਕੇ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਰੂਪ ਵਿਚ ਧਿਆਨ ਰੱਖੋ।

  • Share this:
  • Facebook share img
  • Twitter share img
  • Linkedin share img
ਕਾਰਤਿਕ ਮਹੀਨੇ ਦੀ ਅਮਾਵਸ ਨੂੰ ਦੀਵਾਲੀ ਮਨਾਈ ਜਾਂਦੀ ਹੈ। ਇਸ ਵਾਰੀ 27 ਅਕਤੂਬਰ ਨੂੰ ਦੀਵਾਲੀ ਹੈ। ਘਰ ਵਿਚ ਧਨ, ਸੁਖ ਅਤੇ ਸ਼ਾਂਤੀ ਲਈ ਇਸ ਦਿਨ ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਦੀ ਪੂਜਾ-ਪਾਠ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਦੇਵੀ ਦੀ ਪੂਜਾ ਦਾ ਫਲ ਉਦੋਂ ਮਿਲਦਾ ਹੈ ਜਦੋਂ ਪੂਜਾ ਪਾਠ ਨਿਯਮ ਨਾਲ ਕੀਤਾ ਜਾਵੇ। ਮਾਨਤਾ ਹੈ ਕਿ ਮਾਂ ਲਕਸ਼ਮੀ ਦੀ ਪੂਜਾ ਵਿਚ ਕੁਝ ਅਜਿਹੀਆਂ ਚੀਜਾਂ ਹਨ, ਜਿਨਾਂ ਦੀ ਵਰਤੋਂ ਕਰਨ ਨਾਲ ਧਨ ਦੀ ਦੇਵੀ ਨਾਰਾਜ ਹੋ ਜਾਂਦੀ ਹੈ। ਇਸ ਲਈ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨ ਮੌਕੇ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਰੂਪ ਵਿਚ ਧਿਆਨ ਰੱਖੋ।

- ਪੋਰਾਣਿਕ ਕਥਾ ਅਨੁਸਾਰ ਭਗਵਾਨ ਵਿਸ਼ਨੂੰ ਨੂੰ ਤੁਲਸੀ ਸਭ ਤੋਂ ਜ਼ਿਆਦਾ ਪਸੰਦ ਹਨ ਪਰ ਮਾਂ ਲਕਸ਼ਮੀ ਨੂੰ ਤੁਲਸੀ ਨਾਲ ਵੈਰ ਹੈ ਕਿਉਂਕਿ ਭਗਵਾਨ ਵਿਸ਼ਨੂੰ ਦੇ ਦੂਜੇ ਰੂਪ ਸ਼ਾਲੀਗ੍ਰਾਮ ਦੀ ਪਤਨੀ ਤੁਲਸੀ ਹੈ। ਇਸ ਕਾਰਨ ਤੁਲਸੀ ਦੇਵੀ ਲਕਸ਼ਮੀ ਦੀ ਭੈਣ ਬਣ ਗਈ। ਇਸ ਲਈ ਦੇਵੀ ਲਕਸ਼ਮੀ ਦੀ ਪੂਜਾ ਵਿਚ ਤੁਲਸੀ ਨਹੀਂ ਚੜ੍ਹਾਉਣੀ ਚਾਹੀਦੀ।

- ਦੇਵੀ ਲਕਸ਼ਮੀ ਦੀ ਪੂਜਾ ਲਈ ਦੀਪਕ (ਦੀਯਾ) ਦੀ ਬਾਤੀ ਦਾ ਰੰਗ ਲਾਲ ਹੋਣਾ ਚਾਹੀਦਾ ਹੈ ਅਤੇ ਦੀਪਕ ਨੂੰ ਸੱਜੇ ਪਾਸੇ ਰੱਖੋ। ਇਸਦਾ ਕਾਰਨ ਇਹ ਹੈ ਕਿ ਭਗਵਾਨ ਵਿਸ਼ਨੂੰ ਅੱਗ ਅਤੇ ਰੌਸ਼ਨੀ ਦਾ ਰੂਪ ਹਨ। ਭਗਵਾਨ ਵਿਸ਼ਨੂੰ ਦਾ ਰੂਪ ਹੋਣ ਕਾਰਨ ਦੀਪਕ ਨੂੰ ਸੱਜੇ ਪਾਸੇ ਰਖਣਾ ਚਾਹੀਦਾ ਹੈ।
- ਦੀਵਾਲੀ ਦੀ ਪੂਜਾ ਕਰਨ ਸਮੇਂ ਮਾਂ ਲਕਸ਼ਮੀ ਨੂੰ ਸਫੇਦ ਫੁੱਲ ਨਹੀਂ ਚੜ੍ਹਾਉਣੇ ਚਾਹੀਦੇ। ਦੇਵੀ ਲਕਸ਼ਮੀ ਚੀਰ ਸੁਹਾਗਣ ਹੈ, ਇਸ ਲਈ ਉਨ੍ਹਾਂ ਦੀ ਪੂਜਾ ਹਮੇਸ਼ਾ ਲਾਲ ਫੁੱਲ ਜਿਵੇਂ ਗੁਲਾਬ ਜਾਂ ਲਾਲ ਕਮਲ ਨਾਲ ਹੀ ਕੀਤੀ ਜਾਂਦੀ ਹੈ। ਤੁਸੀਂ ਗੈਂਦੇ ਦੇ ਫੁੱਲ ਦੀ ਵਰਤੋਂ ਕਰ ਸਕਦੇ ਹੋ। ਭਗਵਾਨ ਵਿਸ਼ਣੂੰ ਨੂੰ ਪੀਲਾ ਜਾਂ ਕੇਸਰੀ ਰੰਗ ਬਹੁਤ ਪਸੰਦ ਹੈ। ਪੀਲੇ ਰੰਗ ਦੇ ਫੁੱਲ ਮਾਂ ਲਕਸ਼ਮੀ ਨੂੰ ਵੀ ਪਸੰਦ ਆਉਂਦੇ ਹਨ।

- ਦੇਵੀ ਲਕਸ਼ਮੀ ਦੀ ਪੂਜਾ ਉਦੋਂ ਤੱਕ ਸਫਲ ਨਹੀਂ ਮੰਨੀ ਜਾਵੇਗੀ ਜਦੋਂ ਤੱਕ ਭਗਵਾਨ ਵਿਸ਼ਣੂੰ ਦੀ ਪੂਜਾ ਉਨ੍ਹਾਂ ਨਾਲ ਨਾ ਕੀਤੀ ਜਾਵੇ। ਇਸ ਲਈ ਦੀਵਾਲੀ ਦੀ ਸ਼ਾਮ ਨੂੰ ਪੂਜਾ ਤੋਂ ਬਾਅਦ ਦੇਵੀ ਲਕਸ਼ਮੀ ਅਤੇ ਭਗਵਾਨ ਵਿਸ਼ਣੂੰ ਦੀ ਪੂਜਾ ਇਕੱਠੇ ਕਰੋ। ਪੂਜਾ ਸਮਾਪਤੀ ਤੋਂ ਬਾਅਦ ਘਰ-ਘਰ ਜਾ ਕੇ ਮਿਠਾਈ ਵੰਡੋ।

ਦੀਵਾਲੀ ਉਤੇ ਮਾਂ ਲਕਸ਼ਮੀ ਦੀ ਪੂਜਾ ਦਾ ਪ੍ਰਸਾਦ ਦੱਖਣ ਦਿਸ਼ਾ ਵਿਚ ਰੱਖਣਾ ਚਾਹੀਦਾ ਅਤੇ ਫੁੱਲ, ਬੇਲਪੱਤਰ ਹਮੇਸ਼ਾ ਸਾਹਮਣੇ ਰਖਣੇ ਚਾਹੀਦੇ ਹਨ। ਪੂਜਾ ਸਮਾਪਤ ਹੋਣ ਤੋਂ ਬਾਅਦ ਪ੍ਰਸਾਦ ਵੰਡੋ।
First published: October 26, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading