ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਅੱਜ ਨਿਹੰਗ ਜਥੇਬੰਦੀਆਂ ਕੱਢਣਗੀਆਂ ਮਹੱਲਾ...


Updated: December 29, 2018, 8:50 AM IST
ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਅੱਜ ਨਿਹੰਗ ਜਥੇਬੰਦੀਆਂ ਕੱਢਣਗੀਆਂ ਮਹੱਲਾ...
ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਅੱਜ ਨਿਹੰਗ ਜਥੇਬੰਦੀਆਂ ਕੱਢਣਗੀਆਂ ਮਹੱਲਾ...

Updated: December 29, 2018, 8:50 AM IST
ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅੱਜ ਨਿਹੰਗ ਜਥੇਬੰਦੀਆਂ ਕੱਢਣਗੀਆਂ ਮਹੱਲਾ ਸਜਾਉਣਗੀਆਂ। ਇਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਜੰਗਜੂ ਕਰਤੱਬ ਦਿਖਾਉਣਗੀਆਂ। ਮਹੱਲਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ।

ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਜੁੜਿਆ ਸ਼ਹੀਦੀ ਜੋੜ ਮੇਲੇ ਵਿਸ਼ਾਲ ਨਗਰ ਕੀਰਤਨ ਦੀ ਸਮਾਪਤੀ ਨਾਲ ਸਮਾਪਤ ਹੋ ਗਿਆ। ਇਹ ਨਗਰ ਕੀਰਤਨ ਗੁਰਦਵਾਰਾ ਫ਼ਤਹਿਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਗੁਰਦਵਾਰਾ ਜੋਤੀ ਸਰੂਪ ਵਿਖੇ ਪੁੱਜਿਆ ਜਿਥੇ ਅਰਦਾਸ ਕਰਨ ਤੋਂ ਬਾਅਦ ਜੋੜ ਮੇਲ ਸਪੰਨ ਹੋ ਗਿਆ।ਇਸ ਜੋੜ ਮੇਲ ਦੌਰਾਨ ਲੱਖਾਂ ਸੰਗਤਾਂ ਨਤਮਸਤਕ ਹੋਈਆਂ।

ਦੱਸ ਦਈਏ ਕਿ ਸ਼ਹੀਦੀ ਜੋੜ ਮੇਲ ਮਾਤਾ ਗੁਜਰੀ ਜੀ ਤੇ ਛੋਟੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ ਲਾਇਆ ਜਾਂਦਾ ਹੈ। ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਤੇ ਹੀ ਵਜੀਰ ਖਾਨ ਦੇ ਜ਼ੁਲਮ ਅੱਗੇ ਨਾ ਝੁਕਦੇ ਹੋਏ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਸਥਾਨ ਤੇ ਹੀ ਬਾਬਾ ਫਤਹਿ ਸਿੰਘ ਤੇ ਜ਼ੋਰਾਵਰ ਸਿੰਘ ਜੀ ਨੂੰ ਵਜੀਰ ਖਾਨ ਵੱਲੋਂ ਜ਼ਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ। ਉਸ ਥਾਂ ਤੇ ਹੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ ਤੇ ਜਿੱਥੇ ਨੀਹਾਂ ਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਉਸ ਥਾਂ ਤੇ ਭੋਰਾ ਸਾਹਿਬ ਹੈ ਅਤੇ ਅੱਜ ਵੀ ਉਹ ਦੀਵਾਰ ਮੌਜੂਦ ਐ...ਜਿਸ ਅੰਦਰ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਨੂੰ ਜਿਉਂਦਿਆਂ ਨੀਂਹਾਂ ਵਿਚ ਚਿਣਵਾਇਆ ਗਿਆ ਸੀ।
First published: December 29, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ