ਅੱਜ ਦੇ ਦਿਨ ਸਰਬੰਦ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਦੀ ਕੁੱਖੋਂ ਲਿਆ ਸੀ ਜਨਮ


Updated: January 13, 2019, 4:53 PM IST
ਅੱਜ ਦੇ ਦਿਨ ਸਰਬੰਦ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਦੀ ਕੁੱਖੋਂ ਲਿਆ ਸੀ ਜਨਮ
ਗੁਰੂ ਗੋਬਿੰਦ ਸਿੰਘ ਜੀ

Updated: January 13, 2019, 4:53 PM IST
ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਆਪਣਾ ਖਾਲਸਾ ਪੰਥ ਸਿਰਜਿਆ |ਉਹਨਾਂ ਨੇ ਦੁਨੀਆਂ ਦੀ ਇੱਕ ਕੌਮ ਸਥਾਪਿਤ ਕੀਤੀ ਜਿਸਦਾ ਨਾਮ “ਸਿੱਖ ਕੌਮ” ਰੱਖਿਆ ਗਿਆ ਤੇ ਅੱਜ ਵੀ ਸਿੱਖ ਕੌਮ ਇੱਕ ਵੱਖਰੀ ਹੀ ਕੌਮ ਜੋ ਆਪਣੇ ਗੁਰੂ ਦੇ ਦਿੱਤੇ ਸਿਧਾਂਤਾਂ ਤੇ ਚਲਦੀ ਹੈ ਤੇ ਆਪਣੀ ਹੱਕ-ਸੱਚ ਦੀ ਕਮਾਈ ਕਰਦੀ ਹੈ |ਅੱਜ ਦਾ ਦਿਨ ਸਾਡੀ ਸਿੱਖ ਕੌਮ ਦੇ ਲਈ ਬਹੁਤ ਹੀ ਮਹਾਨ ਦਿਨ ਹੈ ਕਿਉਂਕਿ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਦਿਨ( ਜਨਵਰੀ) 23 ਪੋਹ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਹੈ, ਅੱਜ ਦਾ ਦਿਨ ਸਿੱਖ ਕੌਮ ਕੇ ਵੀ ਭੁਲਾ ਨਹੀਂ ਸਕਦੀ ਕਿਉਂਕਿ ਅੱਜ ਦੇ ਇਸ ਭਾਗਾਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਘਰ ਜਨਮ ਲਿਆ |

ਰੂ ਗੋਬਿੰਦ ਜੀ ਮਾਤਾ ਗੁਜਰੀ ਜੀ ਕੁੱਖੋਂ ਜੰਮੇ ਇੱਕ ਅਵਤਾਰ ਸੀ ਜੋ ਰੱਬ ਤੇ ਜਿਆਦਾ ਵਿਸ਼ਵਾਸ਼ ਰੱਖਦੇ ਸਨ ਤੇ ਹਰ ਸਮੇਂ ਰੱਬ ਦੀ ਭਗਤੀ ਵਿਚ ਹੀ ਲੀਨ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਬਾਅਦ ਬਾਲ ਉਮਰ ਵਿਚ ਉਹਨਾਂ ਦਾ ਨਾਮ ਗੋਬਿੰਦ ਰਾਏ ਸੀ, ਜਿਸ ਕਰਕੇ ਉਹਨਾਂ ਨੂੰ ਹਰ ਕੋਈ ਗੋਬਿੰਦ ਰਾਏ ਦੇ ਨਾਮ ਨਾਲ ਜਾਣਦਾ ਸੀ |ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਸ਼ਹੀਦੀ ਦੇਣ ਦੇ ਪਿੱਛੋ ਗੁਰੂ ਨਾਨਕ ਦੇ ਘਰ ਦੀ ਸ਼ੋਭਾ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਗਈ ਤੇ ਗੁਰੂ ਗੋਬਿੰਦ ਜੀ ਦੇ ਜਨਮ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਵਿਚ ਅਮੀਰ-ਗਰੀਬ ਹਰ ਵਿਅਕਤੀ ਆਪਣੀ ਸ਼ਰਧਾ ਭਾਵਨਾਂ ਦੇ ਨਾਲ ਪੁੱਜਣ ਲੱਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਘਰ ਪੈਦਾ ਹੋਏ ਇੱਕ ਅਵਤਾਰ ਸੀ ਗੁਰੂ ਗੋਬਿੰਦ ਜੀ ਨੇ ਸਿੱਖ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਆਪਣੇ ਦੋ ਲਾਲਾਂ ਨੂੰ ਚਮਕੌਰ ਦੀ ਲੜਾਈ ਵਿਚ ਸ਼ਹੀਦੀ ਪ੍ਰਾਪਤ ਕਰਨ ਭੇਜਿਆ ਤੇ ਛੋਟੇ ਲਾਲਾਂ ਨੂੰ ਜਿਉਂਦੇ ਨੀਂਹਾਂ ਵਿਚ ਚਿਣ ਦਿੱਤਾ |ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਸਾਡੀਆਂ 100 ਪੀੜੀਆਂ ਵੀ ਭੁਲਾ ਨਹੀਂ ਸਕਦੀਆਂ ਕਿਉਂਕਿ ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਕੇ ਸਦਾ ਲਈ ਸਿੱਖ ਕੌਮ ਨੂੰ ਅਮਰ ਕਰ ਦਿੱਤਾ |
First published: January 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...