ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੌਰਵਮਈ ਸਿੱਖ ਵਿਰਸੇ ਨੂੰ ਯਾਦ ਕਰਦਿਆਂ ਸਜਾਇਆ ਗਿਆ ਨਗਰ ਕੀਰਤਨ


Updated: December 22, 2018, 2:18 PM IST
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੌਰਵਮਈ ਸਿੱਖ ਵਿਰਸੇ ਨੂੰ ਯਾਦ ਕਰਦਿਆਂ ਸਜਾਇਆ ਗਿਆ ਨਗਰ ਕੀਰਤਨ

Updated: December 22, 2018, 2:18 PM IST
21 ਦਸੰਬਰ 1704 ਦੀ ਉਹ ਦਰਮਿਆਨੀ ਰਾਤ ਜਦੋਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਨੂੰ ਛੱਡ ਪੂਰੇ ਪਰਿਵਾਰ ਸਮੇਤ ਕਿਲ੍ਹਾ ਅਨੰਦਗੜ ਸਾਹਿਬ ਤੋਂ ਚਲ ਪਾਏ ਸਨ। ਗੁਰੂ ਸਾਹਿਬ ਦੇ ਇਸ ਵੈਰਾਗਮਈ ਪਰ ਗੌਰਵਮਈ ਅਮੀਰ ਸਿੱਖ ਵਿਰਸੇ ਨੂੰ ਯਾਦ ਕਰਦਿਆਂ.. 6-7 ਪੋਹ ਦੀ ਰਾਤ ਨੂੰ ਕਿਲ੍ਹਾ ਅਨੰਦਗੜ ਸਾਹਿਬ ਤੋਂ ਵਿਸ਼ਾਲ ਪੈਦਲ ਨਗਰ ਕੀਰਤਨ ਸਜਾਇਆ ਗਿਆ। ਵੱਡੀ ਗਿਣਤੀ ਵਿਚ ਹਾਥੀ, ਘੋੜੇ, ਉਠਾਂ ਦੇ ਨਾਲ ਉਸ ਵੇਲੇ ਦੇ ਦ੍ਰਿਸ਼ ਨੂੰ ਦੁਬਾਰਾ ਘੜਣ ਦੀ ਕੋਸ਼ਿਸ਼ ਕੀਤੀ ਗਈ। ਅੰਮ੍ਰਿਤ ਵੇਲੇ ਕਿਲ੍ਹੇ ‘ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਲੈਣ ਉਪਰੰਤ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਹੋਰ ਪੰਥਕ ਸ਼ਖਸੀਅਤਾਂ ਵਲੋਂ ਅਰਦਾਸ ਉਪਰੰਤ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ। ਜਿਸ ਚ ਹਜ਼ਾਰਾਂ ਦੀ ਤਦਾਦ ‘ਚ ਸੰਗਤਾ ਸਮਾਗਮਾਂ ਵਿਚ ਸ਼ਾਮਿਲ ਹੋਈ। ਸੰਗਤ ਵੱਲੋਂ ਦਸ਼ਮ ਪਿਤਾ ਦੇ ਕਿਲ੍ਹਾ ਛੱਡਣ ਦੇ ਉਸ ਵੇਲੇ ਨੂੰ ਯਾਦ ਕਰਕੇ ਵੈਰਾਗੀ ਕੀਰਤਨ ਕੀਤਾ ਗਿਆਵੈਰਾਗੀ ਕੀਰਤਨ ਦੀ ਗੂਜ ਚ ਹੀ ਇਹ ਪੈਦਲ ਨਗਰ ਕੀਰਤਨ ਦਮਦਮਾ ਸਾਹਿਬ ਪੁੱਜੇਗਾ।

ਗੁਰੂ ਗੋਬਿੰਦ ਸਾਹਿਬ ਜੀ ਨੇ 6-7 ਪੋਹ ਦੀ ਰਾਤ ਨੂੰ ਆਪੇ ਪਰਿਵਾਰ ਸਮਤੇ ਆਨੰਦਪੁਰ ਸਾਹਿਬ ਨੂੰ ਅਲਵਿਦਾ ਕਿਹਾ ਸੀ... ਜਿਸ ਤੋਂ ਬਾਅਦ ਹੀ ਸਾਰਾ ਪਰਿਵਾਰ ਵਿਛੜ ਗਿਆ ਸੀ.... ਇਸ ਵੈਰਾਗਮਈ ਪਰ ਗੌਰਵਮਈ ਅਮੀਰ ਸਿੱਖ ਵਿਰਸੇ ਦੀ ਯਾਦ ਚ ਸਾਮਲ ਹੋਈ ਸੰਗਤ ਆਪਣੇ ਆਪ ਨੂੰ ਵੱਡਭਾਗ ਮੰਨਦੀ ਹੈ।

ਕਿਲ੍ਹਾ ਅਨੰਦਗੜ ਸਾਹਿਬ ਅਰੰਭ ਹੋਇਆ ਇਹ ਵਿਸ਼ਾਲ ਪੈਦਲ ਨਗਰ ਕੀਰਤਨ, ਕੇਸਗੜ੍ਹ ਸਾਹਿਬ ਤੋ ਹੁੰਦਾ ਹੋਇਆ ਦਮਦਮਾ ਸਾਹਿਬ ਲਈ ਰਵਾਨਾ ਹੋਇਆ। ਜੋ ਪਰਿਵਾਰ ਵਿਛੋੜਾ, ਭੱਛਾ ਸਾਹਿਬ, ਚਮਕੌਰ ਸਾਹਿਬ, ਮਾਛੀਵਾੜਾ, ਆਲਮਗੀਰ, ਮਹਿੰਦੀਆਣਾ ਤੋਂ ਗੁਜਰ ਕੇ 18 ਦਿਨ ਦਾ ਪੈਂਡਾ ਤੈਅ ਕਰਦਿਆਂ ਦਮਦਮਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ।
First published: December 22, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ