ਇਹ ਦੇਸ਼ ਛਾਪੇਗਾ ਬੀਫ ਨਾਲ ਬਣੇ ਨੋਟ, ਹਿੰਦੂ ਸੰਗਠਨ ਵੱਲੋਂ ਇਤਰਾਜ਼...

News18 Punjab
Updated: January 28, 2019, 9:16 AM IST
ਇਹ ਦੇਸ਼ ਛਾਪੇਗਾ ਬੀਫ ਨਾਲ ਬਣੇ ਨੋਟ, ਹਿੰਦੂ ਸੰਗਠਨ ਵੱਲੋਂ ਇਤਰਾਜ਼...
News18 Punjab
Updated: January 28, 2019, 9:16 AM IST
ਹਿੰਦੂ ਸੰਗਠਨ ਨੇ ਰਿਜ਼ਰਵ ਬੈਂਕ ਆਫ ਆਸਟਰੇਲੀਆ (ਆਰ ਬੀ ਏ) ਨੂੰ ਬੀਫ ਨਾਲ ਬਣੇ ਹੋਏ ਨੋਟ ਨਾ ਛਾਪਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਬੀਫ ਵਾਲੇ ਨੋਟ ਛਾਪਣ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।

ਜਿਕਰਯੋਗ ਹੈ ਕਿ ਹਿੰਦੂ ਸੰਗਠਨ ਨੇ ਇਹ ਬੇਨਤੀ ਉਦੋਂ ਕੀਤੀ ਹੈ ਜਦੋਂ ਆਸਟਰੇਲੀਆ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ। ਰਿਜ਼ਰਵ ਬੈਂਕ ਆਫ ਆਸਟਰੇਲੀਆ 20 ਅਤੇ 100 ਡਾਲਰ ਦੇ ਨਵੇਂ ਨੋਟ ਛਾਪ ਰਿਹਾ ਹੈ, ਜਿਹੜੇ ਸਾਲ 2019 ਅਤੇ 2020 ਵਿੱਚ ਜਾਰੀ ਹੋਣਗੇ। ਪਿੱਛੇ ਜਿਹੇ ਏਥੇ 5, 10 ਅਤੇ 50 ਡਾਲਰ ਦੇ ਨੋਟ ਚੱਲਣੇ ਸ਼ੁਰੂ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਨੋਟਾਂ ਵਿੱਚ ਗਊ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ।

ਇਨ੍ਹਾਂ ਨੋਟਾਂ ਨੂੰ ਬਣਾਉਣ ਵਿੱਚ ਇਕ ਚਰਬੀ ਨੁਮਾ ਅਤੇ ਸਖਤ ਪਦਾਰਥ ਟਾਲੋ ਦੀ ਵਰਤੋਂ ਹੁੰਦੀ ਹੈ। ਟਾਲੋ ਪਸ਼ੂਆਂ ਦੀ ਚਰਬੀ ਤੋਂ ਬਣਦਾ ਹੈ। ਪਹਿਲਾਂ ਇਸ ਦੀ ਵਰਤੋਂ ਮੋਮਬੱਤੀ ਅਤੇ ਸਾਬਣ ਬਣਾਉਣ ਲਈ ਕੀਤੀ ਜਾਂਦੀ ਸੀ, ਅੱਜ ਕੱਲ੍ਹ ਬੈਂਕ ਦੇ ਨੋਟਾਂ ਲਈ ਵਰਤਿਆ ਜਾਣ ਲੱਗਾ ਹੈ।ਇਸ ਨਾਲ ਐਂਟੀ ਸੈਪਟਿਕ ਬਣਾਇਆ ਜਾਂਦਾ ਹੈ। ਬੈਂਕ ਆਫ ਇੰਗਲੈਂਡ ਵੀ ਇਸ ਦੀ ਵਰਤੋਂ ਪੁਸ਼ਟੀ ਕਰ ਚੁਕਾ ਹੈ, ਪਰ ਟਾਲੋ ਦੀ ਵਰਤੋਂ ਸਿਰਫ ਇੰਗਲੈਂਡ ਹੀ ਨਹੀਂ, ਆਸਟਰੇਲੀਆ ਵੀ ਕਰਦਾ ਹੈ।
First published: January 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...