ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ 'ਨਾਮ ਜੱਪੋ, ਕਿਰਤ ਕਰੋ, ਵੰਡ ਛੱਕੋ' ਦਾ ਸੁਨੇਹਾ

Damanjeet Kaur | News18 Punjab
Updated: September 12, 2018, 3:52 PM IST
ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ 'ਨਾਮ ਜੱਪੋ, ਕਿਰਤ ਕਰੋ, ਵੰਡ ਛੱਕੋ' ਦਾ ਸੁਨੇਹਾ
ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ 'ਨਾਮ ਜੱਪੋ, ਕਿਰਤ ਕਰੋ, ਵੰਡ ਛੱਕੋ' ਦਾ ਸੁਨੇਹਾ
Damanjeet Kaur | News18 Punjab
Updated: September 12, 2018, 3:52 PM IST
ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ ਕਿ ਪਾਕਿਸਤਾਨ ਸਰਕਾਰ ਜਲਦ ਹੀ ਭਾਰਤ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਕਰਤਾਰਪੁਰ ਲਾਂਘਾ ਖੋਲ੍ਹਣ ਜਾ ਰਹੀ ਹੈ। ਅਜਿਹਾ ਹੋਣ ਤੇ ਸਿੱਖ ਸ਼ਰਧਾਲੂ ਬਿਨ੍ਹਾਂ ਵੀਜ਼ਾ ਕਰਤਾਰਪੁਰ ਆ ਸਕਣਗੇ। ਫਿਲਹਾਲ ਹਾਲੇ ਭਾਰਤੀ ਸਰਹੱਦ ਵਿੱਚ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਸਿੱਧ ਸੈਨਿਕ ਰੰਧਾਵਾ ਵਿੱਚ ਦੂਰਬੀਨ ਦੀ ਮਦਦ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਭਾਰਤੀ ਸਰਹੱਦ ਤੋਂ ਮਹਿਜ਼ 4 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਗੁਰਦੁਆਰੇ ਤੇ ਨਗਰ ਦਾ ਕਾਫੀ ਮਹਤੱਵ ਹੈ। ਸਿੱਖਾਂ ਦੇ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਇਆ ਸੀ ਤੇ ਇੱਥੇ ਹੀ ਉਹ ਜੋਤੀ ਜੋਤਿ ਸਮਾਏ ਸਨ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜੀਆਂ ਖ਼ਾਸ ਗੱਲਾਂ...

1. ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਗੁਰਦੁਆਰਾ ਨਾਨਕ ਜੀ ਦੀ ਸਮਾਧੀ ਉੱਤੇ ਬਣਿਆ ਹੈ। ਇੱਥੇ ਵੱਡੀ ਸੰਖਿਆ ਵਿੱਚ ਭਾਰਤੀ ਦਰਸ਼ਨ ਕਰਨ ਜਾਂਦੇ ਹਨ। ਭਾਰਤ ਤੇ ਪਾਕਿਸਤਾਨ ਦੇ ਬਾਰਡਰ ਦੇ ਨਜ਼ਦੀਕ ਬਣੇ ਇਸ ਗੁਰਦੁਆਰੇ ਦੇ ਕੋਲ ਅਕਸਰ ਘਾਹ ਕਾਫ਼ੀ ਜ਼ਿਆਦਾ ਉੱਘ ਜਾਂਦਾ ਹੈ ਤੇ ਕਾਫੀ ਵੱਡਾ ਵੀ ਹੋ ਜਾਂਦਾ ਹੈ। ਜਿਸਨੂੰ ਪਾਕਿਸਤਾਨ ਅਥਾਰਿਟੀ ਵੱਲੋਂ ਕਟਵਾਇਆ ਜਾਂਦਾ ਹੈ ਤਾਂਕਿ ਭਾਰਤੀ ਸਰਹੱਦ ਤੋਂ ਲੋਕਾਂ ਨੂੰ ਇੱਥੋਂ ਦੇ ਦਰਸ਼ਨ ਹੋ ਸਕਣ।2. ਇਹ ਥਾਂ ਰਾਵੀ ਨਦੀ ਦੇ ਕਿਨਾਰੇ ਉੱਤੇ ਵੱਸਿਆ ਹੈ ਤੇ ਭਾਰਤੀ ਸਰਹੱਦ ਦੇ ਡੇਰਾ ਸਾਹਿਬ ਰੇਲਵੇ ਸਟੇਸ਼ਨ ਤੋਂ ਮਹਿਜ਼ 4 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇੱਥੋਂ ਦੇ ਤਤਕਾਲੀਨ ਗਵਰਨਰ ਦੁਨੀ ਚੰਦ ਦੀ ਮੁਲਾਕਾਤ ਨਾਨਕ ਜੀ ਨਾਲ ਹੋਣ ਤੇ ਉਨ੍ਹਾਂ ਨੇ 100 ਏਕੜ ਗੁਰੂ ਸਾਹਿਬ ਲਈ ਦੇ ਦਿੱਤੀ ਸੀ। 1522 ਵਿੱਚ ਇੱਥੇ ਇੱਕ ਛੋਟਾ ਝੋਪੜੀਨੁਮਾ ਥਾਂ ਦਾ ਨਿਰਮਾਣ ਕਰਵਾਇਆ ਗਿਆ। ਕਰਤਾਰਪੁਰ ਨੂੰ ਸਿੱਖਾਂ ਦਾ ਪਹਿਲਾ ਕੇਂਦਰ ਵੀ ਕਿਹਾ ਗਿਆ ਹੈ। ਸਿੱਖ ਧਰਮ ਨਾਲ ਜੁੜੀਆਂ ਕਈ ਕਿਤਾਬਾਂ ਵਿੱਚ ਇਸਦਾ ਜ਼ਿਕਰ ਕੀਤਾ ਗਿਆ ਹੈ।

3. ਇੱਥੇ ਗੁਰੂ ਨਾਨਕ ਦੇਵ ਜੀ ਖੇਤੀਬਾੜੀ ਕਰਦੇ ਸਨ। ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਇੱਥੇ ਰਹਿਣ ਲੱਗਿਆ। ਉਨ੍ਹਾਂ ਨੇ ਲੰਗਰ ਦੀ ਸ਼ੁਰੂਆਤ ਵੀ ਇੱਥੋਂ ਹੀ ਕੀਤੀ ਸੀ। ਸਿੱਖ ਭਾਈਚਾਰੇ ਦੇ ਲੋਕ ਇਸ ਨੇਕ ਕੰਮ ਵਿੱਚ ਸ਼ਾਮਿਲ ਹੋਣ ਲਈ ਇੱਥੇ ਇਕੱਠੇ ਹੋਣ ਲੱਗੇ ਤੇ ਸਰਾਂ ਵੀ ਬਣਵਾਈ ਗਈ। ਹੌਲੀ-ਹੌਲੀ ਕੀਰਤਨ ਦੀ ਸ਼ੁਰੂਆਤ ਵੀ ਹੋਈ। ਨਾਨਕ ਦੇਵ ਜੀ ਨੇ ਗੁਰੂ ਦਾ ਲੰਗਰ ਲਈ ਅਜਿਹੀ ਜਗ੍ਹਾ ਬਣਾਈ ਜਿੱਥੇ ਪੁਰਸ਼ ਤੇ ਮਹਿਲਾ ਵਿਚਲਾ ਭੇਦਭਾਵ ਖ਼ਤਮ ਕੀਤਾ ਜਾ ਸਕੇ ਤੇ ਇਸ ਜਗ੍ਹਾ ਦੋਵੇਂ ਇਕੱਠੇ ਬੈਠ ਕੇ ਪ੍ਰਸ਼ਾਦਾ ਛੱਕਦੇ ਸਨ।

4. ਇੱਥੇ ਖੇਤੀ ਕਰਨ, ਫਸਲ ਕੱਟਣ ਤੇ ਲੰਗਰ ਤਿਆਰ ਕਰਨ ਦਾ ਕੰਮ ਸੰਗਤ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਸੀ। ਬਾਅਦ ਵਿੱਚ ਕਰਤਾਰਪੁਰ ਗੁਰਦੁਆਰਾ ਸਾਹਿਬ ਦਾ ਨਿਰਮਾਣ 1,35,600 ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ। ਇਹ ਰਾਸ਼ੀ ਪਟਿਆਲਾ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਨੇ ਦਿੱਤੀ ਸੀ। 1995 ਵਿੱਚ ਪਾਕਿਸਤਾਨ ਸਰਕਾਰ ਦੇ ਇਸਦੀ ਮੁਰੰਮਤ ਕਰਵਾਈ ਸੀ ਤੇ 2004 ਵਿੱਚ ਇਸਨੂੰ ਪੂਰੀ ਤਰ੍ਹਾਂ ਸੰਵਾਰਿਆ ਗਿਆ। ਇੱਕ ਪਾਸੇ ਰਾਵੀ ਨਦੀ ਤੇ ਦੂਜੇ ਪਾਸੇ ਜੰਗਲ ਹੋਣ ਦੇ ਕਾਰਣ ਇਸਦੀ ਦੇਖ-ਰੇਖ ਵਿੱਚ ਦਿੱਕਤ ਵੀ ਹੁੰਦੀ ਹੈ।

5. ਗੁਰੂ ਨਾਨਕ ਦੇਵ ਜੀ ਨੇ ਰਾਵੀ ਨਦੀ ਦੇ ਕਿਨਾਰੇ ਇੱਕ ਨਗਰ ਵਸਾਇਆ ਤੇ ਇੱਥੇ ਖੇਤੀ ਕਰਕੇ 'ਨਾਮ ਜੱਪੋ, ਕਿਰਤ ਕਰੋ ਤੇ ਵੰਡ ਛੱਕੋ' ਦਾ ਸੁਨੇਹਾ ਦਿੱਤਾ। ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸੇ ਜਗ੍ਹਾ ਸੌਂਪੀ ਗਈ ਸੀ। ਜਿਨ੍ਹਾਂ ਨੂੰ ਸਿੱਖ ਧਰਮ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਵਜੋਂ ਜਾਣਿਆ ਜਾਂਦਾ ਹੈ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...