ਸਬਰੀਮਾਲਾ ਮੰਦਿਰ 'ਚ ਮਹਿਲਾਵਾਂ ਦੇ ਨਾ ਜਾਣ ਦੀ ਟੁੱਟੀ ਪਰੰਪਰਾ, ਇਨ੍ਹਾਂ ਦੋ ਮਹਿਲਾਵਾਂ ਨੇ ਮੰਦਿਰ 'ਚ ਦਾਖਲ ਹੋ ਕੇ ਤੋੜੀ ਪਰੰਪਰਾ

ਬਿੰਦੂ ਤੇ ਕਨਕਦੁਰਗਾ ਨਾਮ ਦੀਆਂ ਦੋ ਮਹਿਲਾਵਾਂ ਨੇ ਅੱਧੀ ਰਾਤ ਨੂੰ ਮੰਦਿਰ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ ਤੇ ਸਵੇਰੇ ਕਰੀਬ 3.45 ਵਜੇ ਭਗਵਾਨ ਦੇ ਦਰਸ਼ਨ ਕੀਤੇ।


Updated: January 2, 2019, 5:25 PM IST
ਸਬਰੀਮਾਲਾ ਮੰਦਿਰ 'ਚ ਮਹਿਲਾਵਾਂ ਦੇ ਨਾ ਜਾਣ ਦੀ ਟੁੱਟੀ ਪਰੰਪਰਾ, ਇਨ੍ਹਾਂ ਦੋ ਮਹਿਲਾਵਾਂ ਨੇ ਮੰਦਿਰ 'ਚ ਦਾਖਲ ਹੋ ਕੇ ਤੋੜੀ ਪਰੰਪਰਾ
ਸਬਰੀਮਾਲਾ ਮੰਦਿਰ 'ਚ ਮਹਿਲਾਵਾਂ ਦੇ ਨਾ ਜਾਣ ਦੀ ਟੁੱਟੀ ਪਰੰਪਰਾ

Updated: January 2, 2019, 5:25 PM IST
ਕੇਰਲ ਦੇ ਸਬਰੀਮਾਲਾ ਮੰਦਿਰ ਵਿੱਚ ਬੁੱਧਵਾਰ ਨੂੰ ਭਾਰੀ ਵਿਰੋਧ ਦੇ ਵਿੱਚ 50 ਸਾਲ ਤੋਂ ਘੱਟ ਉਮਰ ਦੀਆਂ ਦੋ ਮਹਿਲਾਵਾਂ ਨੇ ਦਾਖਲ ਹੋ ਕੇ ਇਤਿਹਾਸ ਰੱਚ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿੰਦੂ ਤੇ ਕਨਕਦੁਰਗਾ ਨਾਮ ਦੀਆਂ ਦੋ ਮਹਿਲਾਵਾਂ ਨੇ ਅੱਧੀ ਰਾਤ ਨੂੰ ਮੰਦਿਰ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ ਤੇ ਸਵੇਰੇ ਕਰੀਬ 3.45 ਵਜੇ ਭਗਵਾਨ ਦੇ ਦਰਸ਼ਨ ਕੀਤੇ। ਦੋਨਾਂ ਮਹਿਲਾਵਾਂ ਦੇ ਨਾਲ ਸਾਧਾਰਨ ਕੱਪੜਿਆਂ ਵਿੱਚ ਯੂਨੀਫਾੱਰਮ ਵਿੱਚ ਕੁੱਝ ਪੁਲਿਸ ਕਰਮਚਾਰੀਆਂ ਸਨ। ਮੰਦਿਰ ਵਿੱਚ ਪ੍ਰਵੇਸ਼ ਕਰਨ ਵਾਲੀਆਂ ਦੋਵੇਂ ਮਹਿਲਾਵਾਂ ਨਾਲ ਫਿਲਹਾਲ ਸੰਪਰਕ ਨਹੀਂ ਹੋ ਪਾਇਆ ਹੈ।

ਮੰਗਲਵਾਰ ਨੂੰ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਦਿੱਤਾ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਸਬਰੀਮਾਲਾ ਮੰਦਿਰ ਵਿੱਚ ਮਹਿਲਾਵਾਂ ਦੇ ਪ੍ਰਵੇਸ਼ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਬਰੀਮਾਲਾ ਹੀ ਨਹੀਂ ਦੇਸ਼ ਵਿੱਚ ਕਈ ਅਜਿਹੇ ਮੰਦਿਰ ਹਨ ਜਿੱਥੇ ਪਰੰਪਰਾ ਮੁਤਾਬਕ ਪੁਰਸ਼ਾਂ ਦੀ ਐਂਟਰੀ ਉੱਤੇ ਪਾਬੰਦੀ ਹੈ, ਉੱਥੇ ਇਸਦਾ ਪਾਲਣ ਕੀਤਾ ਜਾਂਦਾ ਹੈ। ਇਸ ਤੇ ਕਿਸੇ ਨੂੰ ਸਮੱਸਿਆ ਨਹੀਂ ਹੁੰਦੀ। ਅਗਰ ਲੋਕਾਂ ਦੀ ਆਸਥਾ ਹੈ ਕਿ ਸਬਰੀਮਾਲਾ ਮੰਦਿਰ ਵਿੱਚ ਮਹਿਲਾਵਾਂ ਦਾ ਪ੍ਰਵੇਸ਼ ਨਾ ਹੋਵੇ ਤਾਂ ਉਸਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਮਹਿਲਾ ਜੱਜ ਨੇ ਸਬਰੀਮਾਲਾ ਮਾਮਲੇ ਤੇ ਜੋ ਫ਼ੈਸਲਾ ਦਿੱਤਾ ਹੈ ਉਸਨੂੰ ਵੀ ਦੇਖਿਆ ਜਾਣਾ ਚਾਹੀਦਾ ਹੈ।

ਕੀ ਆਇਆ ਸੀ ਫੈਸਲਾ - ਗੌਰਤਲਬ ਹੈ ਕਿ ਸਬਰੀਮਾਲਾ ਮੰਦਿਰ ਵਿੱਚ ਮਹਿਲਾਵਾਂ ਦੇ ਪ੍ਰਵੇਸ਼ ਦੇ ਮਾਮਲੇ ਤੇ ਸੁਣਵਾਈ ਲਈ 5 ਜੱਜਾਂ ਦੀ ਬੈਂਚ ਬਣਾਈ ਗਈ ਸੀ। ਇਸ ਵਿੱਚ ਇੱਕ ਮਹਿਲਾ ਜੱਜ ਇੰਦੂ ਮਲਹੋਤਰਾ ਸੀ, ਇਸ ਮਾਮਲੇ ਵਿੱਚ ਫ਼ੈਸਲਾ 4-1 ਤੋਂ ਫੈਸਲਾ ਆਇਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸੇ ਵੀ ਉਮਰ ਦੀ ਮਹਿਲਾ ਨੂੰ ਮੰਦਿਰ ਵਿੱਚ ਦਾਖਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਜਦਕਿ ਬੈਂਚ ਵਿੱਚ ਸ਼ਾਮਿਲ ਇੱਕਮਾਤਰ ਮਹਿਲਾ ਜੱਜ ਇੰਦੂ ਮਲਹੋਤਰਾ ਨੇ ਇਸਦਾ ਵਿਰੋਧ ਕੀਤਾ ਸੀ।

ਇਸ ਤੋਂ ਪਹਿਲਾਂ ਵੀ ਹੋਈ ਸੀ ਕੋਸ਼ਿਸ਼ - 23 ਦਸੰਬਰ ਨੂੰ 11 ਮਹਿਲਾਵਾਂ ਦੇ ਇੱਕ ਸਮੂਹ ਨੇ ਵੀ ਮੰਦਿਰ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਦਾ ਵਿਰੋਧ ਹੋਇਆ। ਮਹਿਲਾਵਾਂ ਨੇ ਇਸ ਸਮੂਹ ਦੀ ਅਗਵਾਈ ਸੇਲਵੀ ਕਰ ਰਹੀ ਸੀ ਜਿਨ੍ਹਾਂ ਦਾ ਸੰਬੰਧ ਤਮਿਲ ਨਾਡੂ ਦੇ ਮਨਿਤਿ ਮਹਿਲਾ ਸਮੂਹ ਨਾਲ ਹੈ। ਭਗਤਾਂ ਵੱਲੋਂ ਪਹਾੜੀ ਉੱਤੇ ਚੜ੍ਹਨ ਤੋਂ ਉਨ੍ਹਾਂ ਨੂੰ ਰੋਕਣਾ ਤੇ ਭਜਾਉਣ ਤੇ ਇਨ੍ਹਾਂ ਮਹਿਲਾਵਾਂ ਨੂੰ ਪੰਬਾ ਤੋਂ ਮਦੁਰੈ ਲਈ ਵਾਪਿਸ ਜਾਣ ਲਈ ਰੁਕਾਵਟ ਹੋਈ। 10-50 ਸਾਲ ਦੇ ਵਿੱਚ ਦੀ ਉਮਰ ਵਾਲੀਆਂ ਇਹ 1 1 ਮਹਿਲਾਵਾਂ ਭਗਵਾਨ ਅਯੱਪਾ ਦੇ ਦਰਸ਼ਨ ਲਆ ਪੰਬਾ ਸ਼ਹਿਰ ਸਵੇਰੇ 5:30 ਵਜੇ ਪਹੁੰਚ ਗਈਆਂ ਸਨ। ਇਹ ਮਹਿਲਾਵਾਂ ਐਤਵਾਰ ਸਵੇਰੇ 11 ਵਜੇ ਪੰਬੀ ਵਿੱਚ ਹੀ ਬੈਠੀਆਂ ਰਹੀਆਂ ਤੇ ਪਹਾੜੀ ਦੀ ਚੜ੍ਹਾਈ ਲਈ ਪੁਲਿਸ ਸੁਰੱਖਿਆ ਦੀ ਮੰਗ ਕਰਦੀਆਂ ਰਹੀਆਂ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਰ ਉਮਰ ਦੀਆਂ ਮਹਿਲਾਵਾਂ ਨੂੰ ਮੰਦਿਰ ਵਿੱਚ ਜਾ ਕੇ ਭਗਵਾਨ ਦੇ ਦਰਸ਼ਨ ਕਰਨ ਦਾ ਆਦੇਸ਼ ਦਿੱਤਾ ਹੈ, ਬਾਵਜੂਦ ਇਸਦੇ ਭਗਵਾਨ ਅਯੱਪਾ ਦੇ ਭਗਤ ਮਹਿਲਾਵਾਂ ਨੂੰ ਐਂਟਰੀ ਨਹੀਂ ਦੇ ਰਹੇ।

ਕੀ ਹੈ ਸਬਰੀਮਾਲਾ ਮਾਮਲਾ - ਦੱਸ ਦਈਏ ਕਿ ਕੇਰਲ ਸਥਿਤ ਸਬਰੀਮਾਲਾ ਮੰਦਿਰ ਵਿੱਚ 10 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਦੀਆਂ ਮਹਿਲਾਵਾਂ ਦੇ ਪ੍ਰਵੇਸ਼ ਤੇ ਪਾਬੰਦੀ ਹੈ। ਪਰੰਪਰਾ ਅਨੁਸਾਰ ਮੰਨਿਆ ਜਾਂਦਾ ਸੀ ਕਿ ਭਗਵਾਨ ਅਯੱਪਾ ਬ੍ਰਹਮਾਚਾਰੀ ਸਨ ਤੇ ਜਿਨ੍ਹਾਂ ਮਹਿਲਾਵਾਂ ਨੂੰ ਮਹੀਨਾਵਾਰੀ ਆਉਂਦੀ ਹੈ ਉਨ੍ਹਾਂ ਨੂੰ ਮੰਦਿਰ ਵਿੱਚ ਜਾਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਸਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਗਈ ਸੀ, ਸੁਪਰੀਮ ਕੋਰਟ ਨੇ 5 ਜੱਜਾਂ ਦੀ ਬੈਂਚ ਬਣਾਈ ਸੀ, ਇਸਨੇ 4-1 ਤੋਂ ਫ਼ੈਸਲਾ ਦਿੱਤਾ ਸੀ ਕਿ ਸਬਰੀਮਾਲਾ ਮੰਦਿਰ ਵਿੱਚ ਕਿਸੇ ਵੀ ਉਮਰ ਦੀ ਮਹਿਲਾ ਨੂੰ ਪ੍ਰਵੇਸ਼ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਇਸ 5 ਮੈਂਬਰੀ ਬੈਂਚ ਵਿੱਚ ਚੀਫ਼ ਜਸਟਿਸ ਦੀਪਰ ਮਿਸ਼ਰਾ, ਜਸਟਿਸ ਨਰੀਮਨ, ਜਸਟਿਸ ਇੰਦੂ ਮਲਹੋਤਰਾ, ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਏ.ਐਸ ਖਾਨਵਿਲਕਰ ਸ਼ਾਮਿਲ ਸਨ।
First published: January 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ