ਮਹਾਸ਼ਿਵਰਾਤਰੀ 2018: ਇਸ ਵਾਰ ਦੀ ਮਹਾਸ਼ਿਵਰਾਤਰੀ ਦਾ ਹੈ ਖਾਸ ਮਹੱਤਵ, ਇਸ ਤਰ੍ਹਾਂ ਕਰੋ ਪੂਜਾ


Updated: February 13, 2018, 6:40 PM IST
ਮਹਾਸ਼ਿਵਰਾਤਰੀ 2018: ਇਸ ਵਾਰ ਦੀ ਮਹਾਸ਼ਿਵਰਾਤਰੀ ਦਾ ਹੈ ਖਾਸ ਮਹੱਤਵ, ਇਸ ਤਰ੍ਹਾਂ ਕਰੋ ਪੂਜਾ
ਹਰ ਸਾਲ 12 ਸ਼ਿਵਰਾਤਰੀ ਹੁੰਦੀਆਂ ਨੇ, ਇਸ ਫੱਗਣ ਮਹੀਨੇ ਦਾ ਹੈ ਖਾਸ ਮਹੱਤਵ

Updated: February 13, 2018, 6:40 PM IST

ਹਰ ਸਾਲ 12 ਸ਼ਿਵਰਾਤਰੀ ਹੁੰਦੀਆਂ ਨੇ, ਇਸ ਫੱਗਣ ਮਹੀਨੇ ਦਾ ਹੈ ਖਾਸ ਮਹੱਤਵ
ਮਹਾਸ਼ਿਵਤਾਰੀ ਹਿੰਦੂਆਂ ਦਾ ਪਰ੍ਸਿੱਧ ਤਿਓਹਾਰ ਹੈ, ਜੋ ਹਰ ਵਰੇ ਫੱਗਣ ਮਹੀਨੇ ਵਿੱਚ ਮਨਾਇਆ ਜਾਂਦਾ ਹੈ. ਇਸ ਸਾਲ ਸ਼ਿਵਰਾਤਰੀ 13 ਅਤੇ 14 ਫਰਵਰੀ ਮਨਾਇਆ ਜਾ ਰਿਹਾ ਹੈ.
ਇਸ ਤਿਓਹਾਰ ਤੇ ਭਗਵਾਨ ਸ਼ਿਵ ਦੇ ਭਗਤ ਪੂਰੀ ਸ਼ਰਧਾ ਨਾਲ ਵਰਤ ਰੱਖਦੇ ਹਨ. ਇਸ ਦਿਨ ਸ਼ਿਵ ਮੰਦਿਰਾਂ ਵਿੱਚ ਭਾਰੀ ਭੀੜ ਵੇਖਣ ਨੂੰ ਮਿਲਦੀ ਹੈ. ਅਜਿਹਾ ਮੰਨਿਆ ਜਾਂਦਾ ਹੈ ਕੇ ਦਿਨ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦਾ ਵਿਆਹ ਹੋਇਆ ਸੀ ਤੇ ਇਸ ਦਿਨ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਸੀ.

ਹਰ ਸਾਲ 12 ਸ਼ਿਵਰਾਤਰੀ ਦੇ ਤਿਓਹਾਰ ਆਉਂਦੇ ਨੇ ਜੋ ਹਰ ਮਹੀਨੇ ਦੀ 14 ਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ ਪਾਰ ਫੱਗਣ ਮਹੀਨੇ ਦੀ ਮਹਾਸ਼ਿਵਰਾਤਰੀ ਦਾ ਬਹੁਤ ਮਹੱਤਵ ਹੈ. ਭਗਵਾਨ ਸ਼ਿਵ ਦੀ ਪੂਜਾ ਵਿਚ ਇਸ ਦਿਨ ਵਰਤ ਰੱਖਿਆ ਜਾਂਦਾ ਹੈ.

ਮਹਾਸ਼ਿਵਰਾਤਰੀ ਕੇ ਦਿਨ ਭਗਵਾਨ ਸ਼ਿਵ ਦਾ ਅਭਿਸ਼ੇਕ ਵੀ ਕਿੱਤਾ ਜਾਂਦਾ ਹੈ. ਕਈ ਲੋਕ ਪਾਣੀ ਜਾਂ ਦੁੱਧ ਨਾਲ ਅਭਿਸ਼ੇਕ ਕਰਦੇ ਨੇ. ਕਈ ਸ਼ਰਧਾਲੂ ਸੂਰਜ ਉੱਗਣ ਵੇਲੇ ਪਵਿੱਤਰ ਤੀਰਥਾਂ ਤੇ ਸਨਾਨ ਵੀ ਕਰਦੇ ਹਨ. ਸ਼ਿਵਰਾਤਰੀ ਦੀ ਰਾਤ ਜਾਗਰਣ ਦਾ ਵੀ ਮਹੱਤਵ ਹੈ. ਕਈ ਮੰਦਰਾਂ ਵਿਚ ਭਗਵਾਨ ਸ਼ਿਵ ਦੀ ਬਰਾਤ ਵੀ ਕੱਢੀ ਜਾਂਦੀ ਹੈ ਤੇ ਮੰਡਪ ਲਾ ਕੇ ਸ਼ਿਵ ਪਾਰਵਤੀ ਦਾ ਵਿਆਹ ਵੀ ਕਰਵਾਇਆ ਜਾਂਦਾ ਹੈ.

ਇਸ ਵਾਰ ਦੀ ਸ਼ਿਵਰਾਤਰੀ ਤੇ ਤਾਰੀਖ ਦਾ ਦੁਰਲੱਭ ਸੰਜੋਗ ਹੈ. ਇਸ ਵਾਰ ਸ਼ਿਵਰਾਤਰੀ ਦੀ ਭਾਰਤੀ ਤਿਥੀ ਤੇ ਤਰੀਖ ਦੋਵੇਂ ਹੀ 14 ਨੂੰ ਹੀ ਨੇ। ਇਸ ਵਾਰ ਸ਼ਿਵਰਾਤਰੀ ਨੂੰ ਸ਼੍ਰਵਣ ਨਕਸ਼ਤ੍ਰ ਵੀ ਹੈ ਜੋ ਕਿ ਭਗਵਾਨ ਸ਼ਿਵ ਨੂੰ ਬਹੁਤ ਪਸੰਦ ਹੈ. ਇਹ ਸਮਾਂ ਭਗਵਾਨ ਸ਼ਿਵ ਦੀ ਪੂਜਾ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ.

ਇਸ ਵਾਰ ਮਹਾਸ਼ਿਵਰਾਤਰੀ ਦਾ ਵਰਤ ਰੱਖਣ ਵਾਲਿਆਂ ਸੰਗਰਾਂਦ ਦਾ ਸ਼ੁਭ ਫੈਲ ਮਿਲੇਗਾ। ਇਸ ਦਿਨ ਬੁੱਧ ਗ੍ਰਹਿ, ਕੁੰਭ ਰਾਸ਼ੀ ਵਿੱਚ ਆਉਣਗੇ ਤੇ ਸੂਰਜ ਨਾਲ ਮਿਲਣਗੇ।

ਮਨਚਾਹੇ ਫੈਲ ਲਈ ਹਨ ਚੀਜ਼ਾਂ ਨਾਲ ਕਰੋ ਭਗਵਾਨ ਸ਼ਿਵ ਦੀ ਪੂਜਾ
ਧਤੂਰਾ ਤੇ ਭੰਗ

ਪਾਣੀ, ਦੁੱਧ ਤੇ ਸ਼ਹਿਦ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ

ਸਿੰਦੂਰ ਤੇ ਇਤਰ ਸ਼ਿਵਲਿੰਗ ਨੂੰ ਲਗਾਏ ਜਾਂਦੇ ਹਨ

ਬੇਲ ਪੱਤਰ ਜੋ ਆਤਮਾ ਦੀ ਸ਼ੁੱਧੀ ਦੀ ਨਿਸ਼ਾਨੀ ਮੰਨੇ ਜਾਂਦੇ ਨੇ

ਫਲ, ਜੋ ਲੰਬੀ ਉਮਰ ਤੇ ਇੱਛਾਵਾਂ ਦੇ ਪੂਰੇ ਹੋਣ ਨੂੰ ਦਰਸਾਉਂਦੇ ਨੇ

ਦੀਵਾ ਜੋ ਗਿਆਨ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ

ਬਲਦੀ ਧੂਫ, ਧਨ, ਅਨਾਜ

ਪੈਣ ਦੇ ਪੱਤੇ ਜੋ ਦੁਨਿਆਵੀ ਸੁਖਾਂ ਨੂੰ ਦਰਸ਼ਾਉਂਦੇ ਨੇ
First published: February 13, 2018
ਹੋਰ ਪੜ੍ਹੋ
ਅਗਲੀ ਖ਼ਬਰ