ਮੁਗ਼ਲਾਂ ਦੇ ਜ਼ੋਰ-ਜ਼ੁਲਮ ਤੋਂ ਡਰਦਿਆਂ ਦਸਮ ਪਿਤਾ ਦੇ ਪਰਿਵਾਰ ਦਾ ਲੋਕ ਛੱਡ ਰਹੇ ਸਨ ਸਾਥ, ਤਾਂ ਇਹ ਸਖ਼ਸ਼ ਆਇਆ ਅੱਗੇ..

Sukhwinder Singh
Updated: December 24, 2018, 8:04 AM IST
ਮੁਗ਼ਲਾਂ ਦੇ ਜ਼ੋਰ-ਜ਼ੁਲਮ ਤੋਂ ਡਰਦਿਆਂ ਦਸਮ ਪਿਤਾ ਦੇ ਪਰਿਵਾਰ ਦਾ ਲੋਕ ਛੱਡ ਰਹੇ ਸਨ ਸਾਥ, ਤਾਂ ਇਹ ਸਖ਼ਸ਼ ਆਇਆ ਅੱਗੇ..
Sukhwinder Singh
Updated: December 24, 2018, 8:04 AM IST
ਮੁਗ਼ਲਾਂ ਦੇ ਜ਼ੋਰ-ਜ਼ੁਲਮ ਤੋਂ ਡਰਦਿਆਂ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਾਥ ਦੇਣ ਤੋਂ ਪਿੱਛੇ ਰਹੇ ਸੀ ਲੋਕ ਤਾਂ ਇਹ ਸਖਸ਼ ਨੇ ਕੀਤਾ ਅਜਿਹੇ ਕੰਮ ਕਿ ਬਣ ਗਿਆ ਇਤਿਹਾਸ......

ਮੁਗ਼ਲਾਂ ਦੇ ਜ਼ੋਰ-ਜ਼ੁਲਮ ਤੋਂ ਡਰਦਿਆਂ ਜਦੋਂ ਕਰੀਬ ਹਰ ਕੋਈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਾਥ ਦੇਣ ਤੋਂ ਪਿੱਛੇ ਹਟਣ ਲੱਗਾ ਤਾਂ ਇਸ ਮੁਸੀਬਤ ਦੀ ਘੜੀ ਵਿੱਚ ਭਾਈ ਮੋਤੀ ਰਾਮ ਮਹਿਰਾ ਗੁਰੂ ਘਰ ਪ੍ਰਤੀ ਜੋ ਨਿਸ਼ਠਾ, ਸਿਦਕ, ਸਮਰਪਣ ਅਤੇ ਵਫ਼ਾਦਾਰੀ ਵਿਖਾਈ, ਉਸ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਕਰ ਦਿੱਤਾ।

ਗੁਰੂ ਘਰ ਦੀ ਰਸੋਈ 'ਚ 20 ਸਾਲ ਨੌਕਰੀ ਕਰਨ 'ਤੇ ਵੀ ਗੰਗੂ ਨੇ ਔਖੇ ਵੇਲੇ ਗੁਰੂ ਪਰਿਵਾਰ ਨਾਲ ਗੱਦਾਰੀ ਕਰਕੇ ਇਤਿਹਾਸ ਵਿੱਚ ਗੱਦਾਰੀ ਦੀ ਮਿਸਾਲ ਵਜੋਂ ਆਪਣਾ ਨਾਂ ਦਰਜ ਕਰਵਾ ਗਿਆ। ਦੂਜੇ ਪਾਸੇ ਅਨਿੰਨ ਸੇਵਕ ਮੋਤੀ ਰਾਮ ਮਹਿਰਾ, ਜਿਨ੍ਹਾਂ ਨੇ ਮੁਗਲਾਂ ਦੀ ਕੈਦ 'ਚ ਗੁਰੂ ਦੇ ਲਾਲਾਂ ਤੇ ਮਾਤਾ ਜੀ ਨੂੰ ਦੁੱਧ ਛਕਾਉਣ ਦੀ ਸੇਵਾ ਕਰਕੇ ਇਤਿਹਾਸ 'ਚ ਆਪਣੀ ਸਤਿਕਾਰਯੋਗ ਥਾਂ ਬਣਾਈ।

ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਆਨੰਦਪੁਰ ਸਾਹਿਬ ਤਿਆਗ ਕੇ ਜਦੋਂ ਉੱਥੋਂ ਰਵਾਨਾ ਹੋਇਆ ਤਾਂ ਸਰਸਾ ਨਦੀ ਦੇ ਕੰਢੇ ਪਰਿਵਾਰ ਦੇ ਵਿੱਛੜ ਜਾਣ ‘ਤੇ ਮਾਤਾ ਗੁਜਰੀ ਜੀ ਨੇ ਛੋਟੇ ਦੋਵਾਂ ਸਾਹਿਬਜ਼ਾਦਿਆਂ ਸਹਿਤ ਦੋ ਰਾਤਾਂ ਕਾਇਮਦੀਨ ਮਲਾਹ ਦੀ ਕਿਸ਼ਤੀ ਵਿੱਚ ਬਿਤਾਈਆਂ। ਉਸ ਸਮੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਉਮਰ 9 ਸਾਲ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਉਮਰ 7 ਕੁ ਵਰ੍ਹੇ ਸੀ। ਸਰਸਾ ਨਦੀ ਤੋਂ ਗੁਰੂ-ਘਰ ਦਾ ਚਾਕਰ ਗੰਗੂ ਬ੍ਰਾਹਮਣ ਮਾਤਾ ਜੀ ਨੂੰ ਆਪਣੀਆਂ ਗੱਲਾਂ ਵਿੱਚ ਪਾ ਕੇ ਸਾਹਿਬਜ਼ਾਦਿਆਂ ਸਮੇਤ ਮੋਰਿੰਡਾ ਦੇ ਪਾਸ ਆਪਣੇ ਪਿੰਡ ਖੇੜੀ ਲੈ ਗਿਆ। ਉੱਥੇ ਪੁੱਜਣ ‘ਤੇ ਰਾਤ ਨੂੰ ਗੰਗੂ ਨੇ ਲਾਲਚ ਵਿੱਚ ਆ ਕੇ ਮਾਤਾ ਜੀ ਦੇ ਸਿਰਹਾਣੇ ਹੇਠਾਂ ਰੱਖੀ ਪੈਸਿਆਂ ਅਤੇ ਗਹਿਣਿਆਂ ਵਾਲੀ ਥੈਲੀ ਚੋਰੀ ਕਰ ਲਈ।

ਜਦੋਂ ਮਾਤਾ ਜੀ ਨੇ ਸਹਿਜ-ਸੁਭਾਅ ਉਸ ਕੋਲੋਂ ਥੈਲੀ ਬਾਰੇ ਪੁੱਛਿਆਂ ਤਾਂ ਉਹ ਗੁੱਸੇ ਵਿੱਚ ਕਹਿਣ ਲੱਗਾ ਕਿ ਇੱਕ ਤਾਂ ਉਸ ਨੇ ਮੁਗ਼ਲ ਸਰਕਾਰ ਦੇ ਵਿਰੋਧੀਆਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ ਹੈ ਅਤੇ ਉੱਪਰੋਂ ਉਸੇ ‘ਤੇ ਚੋਰੀ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਉਸ ਨੇ ਸਰਕਾਰ ਵੱਲੋਂ ਮਿਲਣ ਵਾਲੇ ਇਨਾਮ ਦੇ ਲਾਲਚ ਵਿੱਚ ਅੰਨ੍ਹਾ ਹੋ ਕੇ ਮਾਤਾ ਜੀ ਦੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਗੁਰੂ ਪਰਿਵਾਰ ਦੇ ਉਸ ਦੇ ਘਰ ਹੋਣ ਦੀ ਖ਼ਬਰ ਪਿੰਡ ਦੇ ਚੌਧਰੀ ਦੀ ਮਾਰਫ਼ਤ ਮੋਰਿੰਡਾ ਦੇ ਹਾਕਮ ਪਾਸ ਪਹੁੰਚਾ ਦਿੱਤੀ।

ਮੋਰਿੰਡੇ ਦੇ ਹਾਕਮਾਂ ਨੇ ਦਿਨ ਚੜ੍ਹਦਿਆਂ ਹੀ ਗੰਗੂ ਦੇ ਘਰ ਪੁੱਜ ਕੇ ਮਾਤਾ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਲਿਆ ਅਤੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਬੇਤਰਸ ਨਵਾਬ ਨੇ ਪੋਹ ਦੀ ਕੜਕਦੀ ਠੰਢ ਵਿੱਚ ਬਜ਼ੁਰਗ ਮਾਤਾ ਅਤੇ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਕੈਦ ਕਰਨ ਦਾ ਹੁਕਮ ਸੁਣਾ ਦਿੱਤਾ।

ਭਾਈ ਮੋਤੀ ਰਾਮ ਮਹਿਰਾ, ਜਿਨ੍ਹਾਂ ਨੂੰ ਸਰਹਿੰਦ ਦੇ ਨਵਾਬ ਨੇ ਹਿੰਦੂ ਕੈਦੀਆਂ ਨੂੰ ਭੋਜਨ ਛਕਾਉਣ ਲਈ ਨਿਯੁਕਤ ਕੀਤਾ ਸੀ, ਨੂੰ ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਠੰਢੇ ਬੁਰਜ ਵਿੱਚ ਕੈਦ ਹੋਣ ਦੀ ਖ਼ਬਰ ਮਿਲੀ ਤਾਂ ਉਹ ਆਪਣੀ ਮਾਂ ਅਤੇ ਪਤਨੀ ਨਾਲ ਸਲਾਹ ਕਰ ਕੇ ਗਰਮ ਦੁੱਧ ਦਾ ਕੋਰਾ ਗੜਵਾ ਭਰ ਕੇ ਉਨ੍ਹਾਂ ਲਈ ਲੈ ਗਿਆ। ਉਸ ਨੂੰ ਪਤਾ ਸੀ ਕਿ ਬੁਰਜ ਦੇ ਪਹਿਰੇਦਾਰਾਂ ਨੇ ਇਹ ਗੜਵਾ ਬੁਰਜ ਤਕ ਨਹੀਂ ਪੁੱਜਣ ਦੇਣਾ, ਇਸ ਲਈ ਉਹ ਜਾਣ ਲੱਗਿਆਂ ਉਨ੍ਹਾਂ ਨੂੰ ਰਿਸ਼ਵਤ ਦੇਣ ਲਈ ਆਪਣੀ ਮਾਂ ਅਤੇ ਪਤਨੀ ਦੇ ਗਹਿਣੇ ਅਤੇ ਕੁਝ ਪੈਸੇ ਨਾਲ ਲੈ ਗਿਆ। ਉਹ ਲਗਾਤਾਰ ਤਿੰਨ ਰਾਤਾਂ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਆਉਣ ਲਈ ਠੰਢੇ ਬੁਰਜ ਵਿੱਚ ਜਾਂਦਾ ਰਿਹਾ।

ਜਦੋਂ ਨਵਾਬ ਸਰਹੰਦ ਨੂੰ ਇਹ ਪਤਾ ਲੱਗਾ ਕਿ ਭਾਈ ਮੋਤੀ ਰਾਮ ਮਹਿਰਾ ਨੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਤਕ ਠੰਢੇ ਬੁਰਜ ਵਿੱਚ ਗਰਮ ਦੁੱਧ ਪਿਆਇਆ ਸੀ ਤਾਂ ਉਸ ਨੇ ਹੁਕਮ ਜਾਰੀ ਕੀਤਾ ਕਿ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ, ਜਿਸ ਵਿੱਚ ਉਸ ਦੀ ਬਜ਼ੁਰਗ ਮਾਂ, ਪਤਨੀ ਅਤੇ ਇਕਲੌਤਾ ਪੁੱਤਰ ਸ਼ਾਮਲ ਸੀ, ਨੂੰ ਕੋਹਲੂ ਵਿੱਚ ਪੀਡ਼ ਕੇ ਸ਼ਹੀਦ ਕੀਤਾ ਜਾਵੇ।
First published: December 24, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ