GST ਮੁਕਤ ਹੋਇਆ ਲੰਗਰ, ਨੋਟੀਫਿਕੇਸ਼ਨ ਜਾਰੀ


Updated: December 31, 2018, 8:54 AM IST
GST ਮੁਕਤ ਹੋਇਆ ਲੰਗਰ, ਨੋਟੀਫਿਕੇਸ਼ਨ ਜਾਰੀ

Updated: December 31, 2018, 8:54 AM IST
ਲੰਗਰ ਤੋਂ ਜੀਐਸਟੀ ਹਟਾਉਣ ਦੇ ਫੈਸਲੇ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਇਸਨੂੰ ਅਮਲੀਜਾਮਾ ਪਹਿਨਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਦੇ ਜ਼ਰਿਯੇ 'ਸੇਵਾ ਭੋਜ ਯੋਜਨਾ' ਤਹਿਤ ਗੁਰਦਵਾਰੇ, ਮੰਦਿਰ ਅਤੇ ਚਰਚ ਦੇ ਲੰਗਰ ਤੇ ਲੱਗਿਆ ਜੀਐਸਟੀ ਜਿਹੜਾ ਹਾਲੇ ਤੱਕ ਕੇਂਦਰ ਨੇ ਵਸੂਲਿਆ ਹੈ ਉਹ ਵਾਪਸ ਮੋੜਿਆ ਜਾਏਗਾ।

ਦਰਅਸਲ ਇਸੇ ਸਾਲ 1 ਅਗਸਤ ਤੋਂ ਕੇਂਦਰ ਸਰਕਾਰ ਨੇ ਲੰਗਰ ਦੀ ਰਸਦ ਨੂੰ ਜੀਐਸਟੀ ਮੁਕਤ ਕਰਨ ਦਾ ਫੈਸਲਾ ਲਿਆ ਸੀ। ਹੁਣ ਸਰਕਾਰ ਵੱਲੋਂ ਜਾਰੀ ਨੋਟਿਫਿਕੇਸ਼ਨ ਦੇ ਮੁਤਾਬਕ ਸਬੰਧਤ ਧਾਰਮਿਕ ਸੰਸਥਾਵਾਂ ਨੂੰ ਆਪਣੇ ਆਪਣੇ ਨੂੰ ਰਜਿਸਟਰਡ ਕਰਾਉਣਆ ਹੋਵੇਗਾ ਅਤੇ ਸਰਕਾਰ ਇਨਾਂ ਸੰਸਥਾਵਾਂ ਨੂੰ ਤਿੰਨ ਤਿੰਨ ਮਹੀਨੇ ਦਾ ਜੀਐਸਟੀ ਵਾਪਸ ਮੋੜੇਗੀ। ਇਸਦੇ ਲਈ ਨੋਡਲ ਅਧਿਕਾਰੀ ਨਿਉਕਤ ਕਰ ਦਿੱਤਾ ਗਿਆ ਹੈ।
First published: December 31, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ