'ਅਨੰਦ ਮੈਰਿਜ ਐਕਟ' ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ


Updated: January 18, 2018, 7:34 PM IST
'ਅਨੰਦ ਮੈਰਿਜ ਐਕਟ' ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ
'ਅਨੰਦ ਮੈਰਿਜ ਐਕਟ' ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ

Updated: January 18, 2018, 7:34 PM IST
ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਅਨੰਦ ਕਾਰਜ ਵਿਆਹ ਐਕਟ ਵਿਚ ਸੋਧ ਕੀਤੇ ਜਾਣ ਦੇ ਬਾਵਜੂਦ ਚੰਡੀਗੜ੍ਹ 'ਚ ਸਿੱਖਾਂ ਦੇ ਵਿਆਹ ਹਾਲੇ ਵੀ ਅਨੰਦ ਕਾਰਜ ਐਕਟ ਤਹਿਤ ਰਜਿਸਟਰਡ ਨਾ ਹੋਣ ਸਬੰਧੀ ਪੰਜਾਬ 'ਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਰਜ ਕੀਤੀ ਗਈ ਹੈ। ਸੈਕਟਰ-11 ਚੰਡੀਗੜ੍ਹ ਦੇ ਨਵਰਤਨ ਸਿੰਘ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਦੇ ਗ੍ਰਹਿ ਸਕੱਤਰ ਜ਼ਰੀਏ ਪਾਰਟੀ ਬਣਾਉਂਦੇ ਹੋਏ ਇਹ ਪਟੀਸ਼ਨ ਦਾਖਲ ਕੀਤੀ ਹੈ। ਮੰਗ ਕੀਤੀ ਗਈ ਹੈ ਕਿ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਜਾਣ ਕਿ ਸਿੱਖਾਂ ਦੇ ਅਨੰਦ ਕਾਰਜ ਐਕਟ ਤਹਿਤ ਵਿਆਹ ਰਜਿਸਟਰਡ ਕਰਨ ਦੀ ਸਹੂਲਤ ਸ਼ੁਰੂ ਕਰਨ ਲਈ ਨਿਯਮ ਬਣਾਏ ਜਾਣ। ਹਾਈ ਕੋਰਟ ਨੇ ਮਾਮਲੇ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੂੰ 20 ਫਰਵਰੀ ਲਈ ਨੋਟਿਸ ਜਾਰੀ ਕੀਤਾ ਹੈ।

ਇਸ ਤੇ ਹੋਰ ਜਾਣਕਾਰੀ ਦੇਂਦੀਆਂ ਐਡਵੋਕੇਟ ਨਵਕਿਰਨ ਸਿੰਘ ਨੇ ਦਸਿਆ ਕਿ 2012 'ਚ ਹੀ ਆਨੰਦ ਕਾਰਜ ਐਕਟ 'ਚ ਸੋਧ ਕੀਤਾ ਗਿਆ ਸੀ। ਉਸ ਤੋਂ ਬਾਅਦ 2016 'ਚ ਹਰਿਆਣਾ ਸਰਕਾਰ ਨੇ ਵੀ ਇਸ ਐਕਟ 'ਚ ਸੋਧ ਕਰਨ ਲਈ ਰੂਲਜ਼ ਬਣਾਏ ਸਨ। ਪਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ 'ਤੇ ਵੀ ਉਹਨਾਂ ਨੇ ਇਸ 'ਚ ਕੋਈ ਸੋਧ ਨਹੀਂ ਕੀਤਾ

ਪਟੀਸ਼ਨਰ ਦਾ ਵਿਆਹ ਗੁਰਦੁਆਰਾ ਸਾਹਿਬ ਸੈਕਟਰ-11 'ਚ ਅਕਤੂਬਰ 2016 ਵਿਚ ਹੋਇਆ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਨਵੰਬਰ, 2016 ਨੂੰ ਵਿਆਹ ਸਰਟੀਫਿਕੇਟ ਜਾਰੀ ਕੀਤਾ ਸੀ। ਪਟੀਸ਼ਨਰ ਅਨੰਦ ਕਾਰਜ ਐਕਟ, 1909 ਤਹਿਤ ਆਪਣਾ ਵਿਆਹ ਰਜਿਸਟਰਡ ਕਰਵਾਉਣਾ ਚਾਹੁੰਦੇ ਸਨ।
First published: January 18, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...