ਪੰਡਿਤ ਰਾਓ ਧਰੇਨਵਰ ਨੇ ਹੁਣ ਸਿੱਧੂ ਮੂਸੇਵਾਲਾ ਖਿਲਾਫ ਖੋਲ੍ਹਿਆ ਮੋਰਚਾ

Gurwinder Singh
Updated: December 17, 2018, 10:42 PM IST
ਪੰਡਿਤ ਰਾਓ ਧਰੇਨਵਰ ਨੇ ਹੁਣ ਸਿੱਧੂ ਮੂਸੇਵਾਲਾ ਖਿਲਾਫ ਖੋਲ੍ਹਿਆ ਮੋਰਚਾ
Gurwinder Singh
Updated: December 17, 2018, 10:42 PM IST
ਪੰਡਿਤ ਰਾਓ ਧਰੇਨਵਰ ਨੇ ਹੁਣ ਗਾਇਕ ਸਿੱਧੂ ਮੂਸੇਵਾਲਾ ਨੂੰ ਘੇਰਨ ਲਈ ਮੋਰਚਾ ਖੋਲ੍ਹ ਦਿੱਤਾ ਹੈ। ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਲੱਗੇ ਪੰਡਿਤ ਰਾਓ ਧਰੇਨਵਰ ਨੇ ਮੁਹਾਲੀ ਦੇ ਐਸਐਸਪੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬੀ ਵਿੱਚ ਭੜਕਾਊ ਗਾਣੇ ਗਾਉਣ ਵਾਲੇ ਸਿੱਧੂ ਮੂਸੇਵਾਲਾ ਨੂੰ ਤੁਰਤ ਸੰਮਨ ਕਰਕੇ ਪੁੱਛਿਆ ਜਾਵੇ ਕਿ ਉਨ੍ਹਾਂ ਦੇ ਗੀਤ ਸੈਂਸਰ ਬੋਰਡ ਤੋਂ ਪਾਸ ਹੋਏ ਜਾਂ ਨਹੀਂ । ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਗਾਣੇ ਬੋਰਡ ਤੋਂ ਪ੍ਰਵਾਨ ਸਨ ਤਾਂ ਇਸ ਦੀ ਕਾਪੀ ਉਨ੍ਹਾਂ ਨੂੰ ਦਿੱਤੀ ਜਾਵੇ। ਧਰੇਨਵਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੱਚਰ, ਨਸ਼ੇ ਤੇ ਹਥਿਆਰਾਂ ਨੂੰ ਪ੍ਰਫੁੱਲਿਤ ਕਰਨ ਵਾਲੇ ਗਾਣਿਆਂ ਦੇ ਵਿਰੋਧ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੋਈ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਮੂਸੇਵਾਲਾ ਦਾ ਅਖਾੜਾ ਦੇਖਣ ਆਏ ਲੁਧਿਆਣਾ ਦੇ ਨੌਜਵਾਨ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਜਾਣ 'ਤੇ ਧਰੇਨਵਰ ਨੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਹ ਵੀ ਪੁੱਛਿਆ ਜਾਵੇ ਕਿ ਇਨ੍ਹਾਂ ਦੇ ਗਾਣੇ ਇੰਟਰਨੈੱਟ ਤੋਂ ਉਹ ਆਪ ਕਿਉਂ ਨਹੀਂ ਹਟਾ ਸਕਦੇ ਕਿਉਂਕਿ ਇਹ ਗਾਣੇ ਸੁਣ ਕੇ ਹੀ ਸਰਬਜੀਤ ਸਿੰਘ ਨੂੰ ਅਚਾਨਕ ਗੋਲ਼ੀ ਲੱਗੀ ਅਤੇ ਅਤੇ ਬੀਤੀ 16 ਦਸੰਬਰ ਨੂੰ ਮੁਹਾਲੀ ਦੇ ਹੋਟਲ ਵਿੱਚ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਲਿਖਤ ਵਿੱਚ ਇਹ ਵੀ ਲਿਆ ਜਾਵੇ ਕਿ ਉਹ ਕਿਤੇ ਹਥਿਆਰਾਂ ਦੀ ਪ੍ਰਸ਼ੰਸਾ ਕਰਨ ਵਾਲੇ ਗਾਣੇ ਨਹੀਂ ਗਾਉਣਗੇ।
First published: December 17, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ