RSS ਕੈਂਪਸ 'ਚ ਵਿਕ ਰਹੀਆਂ ਕਿਤਾਬਾਂ 'ਤੇ ਸਿੱਖਾਂ ਨੂੰ ਇਤਰਾਜ਼


Updated: May 14, 2018, 12:25 PM IST
RSS ਕੈਂਪਸ 'ਚ ਵਿਕ ਰਹੀਆਂ ਕਿਤਾਬਾਂ 'ਤੇ ਸਿੱਖਾਂ ਨੂੰ ਇਤਰਾਜ਼
RSS ਕੈਂਪਸ 'ਚ ਵਿਕ ਰਹੀਆਂ ਕਿਤਾਬਾਂ 'ਤੇ ਸਿੱਖਾਂ ਨੂੰ ਇਤਰਾਜ਼

Updated: May 14, 2018, 12:25 PM IST
ਮਹਾਰਾਸ਼ਟਰ ਦੇ ਨਾਗਪੁਰ ਵਿੱਚ RSS ਦੇ ਕੈਂਪਸ ਸਮ੍ਰਿਤੀ ਮੰਦਿਰ ਵਿੱਚ ਵੇਚੀਆਂ ਜਾ ਰਹੀਆਂ ਕੁੱਝ ਕਿਤਾਬਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਹੈ|

ਸਿੱਖੀ 'ਤੇ ਆਧਾਰਿਤ ਇਹਨਾਂ ਹਿੰਦੀ ਦੀਆਂ ਕਿਤਾਬਾਂ ਵਿੱਚ ਸਿੱਖ ਧਰਮ ਗੁਰੂਆਂ ਵੱਲੋਂ ਲਿਖੀਆਂ ਕੁੱਝ ਸਤਰਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੂੰ ਇਤਰਾਜ਼ ਹੈ| ਸਿੱਖ ਜਥੇਬੰਦੀਆਂ ਨੇ ਇਹ ਕਿਤਾਬਾਂ ਛਾਪਣ ਵਾਲੇ ਪਬਲੀਕੇਸ਼ਨ ਹਾਊਸ 'ਤੇ ਸਿੱਖ ਗੁਰੂਆਂ ਦੀ ਸਾਖ ਖ਼ਰਾਬ ਕਰਨ ਅਤੇ ਉਨ੍ਹਾਂ 'ਤੇ ਹਿੰਦੂ ਪ੍ਰਭਾਵ ਵਿਖਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਹਨ|



ਇਲਜ਼ਾਮ ਹੈ ਕਿ ਗੁਰੂ ਤੇਗ਼ ਬਹਾਦਰ ਨਾਮੀ ਕਿਤਾਬ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਗਊ ਭਗਤ ਦੱਸਿਆ ਗਿਆ ਹੈ| ਇੱਕ ਹੋਰ ਕਿਤਾਬ 'ਗੁਰੂ ਪੁੱਤਰ' ਵਿੱਚ ਔਰੰਗਜ਼ੇਬ ਵੱਲੋਂ ਅਨੰਦਪੁਰ ਕਿਲ੍ਹੇ 'ਤੇ ਕੀਤੇ ਹਮਲੇ ਦੇ ਅਧੂਰੇ ਅਤੇ ਮਨਘੜਤ ਤੱਥ ਲਿਖੇ ਜਾਣ ਦਾ ਵੀ ਇਲਜ਼ਾਮ ਸਿੱਖ ਜਥੇਬੰਦੀਆਂ ਵੱਲੋਂ ਲਗਾਇਆ ਗਿਆ ਹੈ| ਦੱਸ ਦਈਏ ਕਿ ਇਹ ਕਿਤਾਬਾਂ RSS ਦੇ ਪ੍ਰਭਾਵ ਵਾਲੇ ਸ੍ਰੀ ਭਾਰਤੀ ਪ੍ਰਕਾਸ਼ਨ ਵੱਲੋਂ ਛਾਪੀਆਂ ਗਈਆਂ ਹਨ|
First published: May 14, 2018
ਹੋਰ ਪੜ੍ਹੋ
ਅਗਲੀ ਖ਼ਬਰ