ਸ਼੍ਰੋਮਣੀ ਕਮੇਟੀ ਦਾ ਫੈਸਲਾ, ਦਰਬਾਰ ਸਾਹਿਬ ਦੀਆਂ ਤਸਵੀਰਾਂ ਖਿੱਚਣ 'ਤੇ ਲਾਈ ਪਾਬੰਦੀ..

News18 Punjab
Updated: January 8, 2019, 3:15 PM IST
ਸ਼੍ਰੋਮਣੀ ਕਮੇਟੀ ਦਾ ਫੈਸਲਾ, ਦਰਬਾਰ ਸਾਹਿਬ ਦੀਆਂ ਤਸਵੀਰਾਂ ਖਿੱਚਣ 'ਤੇ ਲਾਈ ਪਾਬੰਦੀ..
ਸ਼੍ਰੋਮਣੀ ਕਮੇਟੀ ਦਾ ਫੈਸਲਾ, ਦਰਬਾਰ ਸਾਹਿਬ ਦੀਆਂ ਤਸਵੀਰਾਂ ਖਿੱਚਣ 'ਤੇ ਲਾਈ ਪਾਬੰਦੀ..
News18 Punjab
Updated: January 8, 2019, 3:15 PM IST
ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ 'ਤੇ ਪਰਿਕਰਮਾ ਦੇ ਆਲੇ-ਦੁਆਲੇ ਤਸਵੀਰਾਂ ਲੈਣ ਉੱਤੇ ਪਾਬੰਦੀ ਹੋਵੇਗੀ। ਇਹ ਨਵਾਂ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ। ਤਸਵੀਰਾਂ ਖਿੱਚਣ ਲਈ ਐਸਜੀਪੀਸੀ ਵੱਲੋਂ ਇਸ ਲਈ ਬਕਾਇਦਾ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਬੋਰਡ ਲਾਏ ਗਏ ਹਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇੱਕ ਨਿਊਜ਼ ਚੈਨਲ ਨਾਲ ਗੱਬਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਕੋਈ ਪਿਕਨਿਕ ਸਥਾਨ ਹੀਂ ਹੈ ਬਲਕਿ ਇਹ ਸ਼ਰਧਾ ਦਾ ਕੇਂਦਰ ਹੈ। ਲੋਕ ਇੱਥੇ ਨਤਮਸਤਕ ਹੋਣ ਆਉਂਦੇ ਹਨ ਨਾਂਕਿ ਘੁੰਮਣ ਫਿਰਨ।

Loading...
ਇੰਨਾ ਹੀ ਨਹੀਂ ਐਸਜੀਪੀਸੀ ਨੇ ਮੀਡੀਆ ਕਵਰੇਜ ਲਈ ਵੀ ਕਈ ਤਰ੍ਹਾਂ ਦੀਆਂ ਸ਼ਰਤਾਂ ਲਾ ਦਿੱਤੀਆਂ ਹਨ। ਹੁਣ ਮੀਡੀਆ ਕਵਰੇਜ ਕਰਨ ਲਈ ਦੋ ਵੀਊ ਪੁਆਇੰਟ ਰੱਖੇਗੇ ਹਨ। ਬਿਨਾਂ ਇਜ਼ਾਜਤ ਦੇ ਦਰਬਾਰ ਸਾਹਿਬ ਦੇ ਅੰਦਰੋਂ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦੀ ਇਜਾਜਤ ਨਹੀਂ ਹੇਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਡਾਕੂਮੈਂਟਰੀ ਜਾਂ ਕੋਈ ਹੋਰ ਫਿਲਮ ਬਣਾਉਣੀ ਹੈ ਤਾਂ ਉਸ ਦੀ ਬਕਾਇਦਾ ਸ਼੍ਰੋਮਣੀ ਕਮੇਟੀ ਇਜਾਜ਼ਤ ਦੇਵੇਗੀ।
ਇਸ ਫੈਸਲੇ ਦਾ ਜਿੱਥੇ ਕੁੱਝ ਲੋਕ ਸਮਰਥਣ ਕਰ ਰਹੇ ਹਨ ਉੱਥੇ ਹੀ ਕੁਝ ਵਿਰੋਧ ਵੀ ਕਰ ਰਹੇ ਹਨ। ਵਿਰੋਧ ਕਰਨ ਵਾਲੇ ਲੋਕਾਂ ਕਹਿਣਾ ਹੈ ਇਹ ਸਥਾਨ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਹੈ ਤੇ ਲੋਕ ਬੜੀ ਮੁਸ਼ਕਲ ਨਾਲ ਇੱਥੇ ਆਉਂਦੇ ਹਨ। ਅਜਿਹੀ ਹਾਲਤ ਵਿੱਚ ਜੋਕਰ ਲੋਕ ਪਲਾਂ ਨੂੰ ਕੈਮਰੇ ਜਾਂ ਵੀਡੀਓ ਵਿੱਚ ਕੈਦ ਕਰ ਲੈਂਦੇ ਹਨ ਤਾਂ ਕਿਸੇ ਨੂੰ ਕਿਉਂ ਇਤਰਾਜ ਹੁੰਦਾ ਹੈ।
First published: January 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...