'ਇਸ' ਸਿੱਖ ਨੌਜਵਾਨ ਨੇ ਪੱਗ ਨੂੰ band-aid ਬਣਾ ਕੇ ਕੀਤੀ ਜ਼ਖਮੀ ਮੁਸਲਿਮ ਔਰਤ ਦੀ ਮਦਦ


Updated: January 6, 2019, 1:40 PM IST
'ਇਸ' ਸਿੱਖ ਨੌਜਵਾਨ ਨੇ ਪੱਗ ਨੂੰ band-aid ਬਣਾ ਕੇ ਕੀਤੀ ਜ਼ਖਮੀ ਮੁਸਲਿਮ ਔਰਤ ਦੀ ਮਦਦ

Updated: January 6, 2019, 1:40 PM IST
ਸੜਕ ਦੁਰਘਟਨਾ ਵਿਚ ਇਕ ਟਰੱਕ ਨਾਲ ਟਕਰਾਈ ਮੁਸਲਿਮ ਔਰਤ ਦਾ ਖੂਨ ਵੱਗਣ 'ਤੇ ਸਿੱਖ ਮੁੰਡੇ ਨੇ ਅੱਗੇ ਆ ਕੇ ਮੱਦਦ ਕੀਤੀ। ਦੱਸ ਦੇਈਏ ਕਿ ਇਸ ਨੌਜਵਾਨ ਨੇ ਆਪਣੀ ਪੱਗ ਨੂੰ ਬੈਂਡ ਬਣਾ ਕੇ ਇਕ ਜ਼ਖਮੀ ਔਰਤ ਦੀ ਸਹਾਇਤਾ ਕੀਤੀ ਜਿਸ ਨਾਲ ਇਸ ਔਰਤ ਦੀ ਜਾਨ ਬੱਚ ਗਈ।

20 ਸਾਲਾ ਦੀਵਾਰ ਨਿਵਾਸੀ ਮਨਜੀਤ ਨੇ ਇਨਸਾਨੀਅਤ ਨੂੰ ਅੱਗੇ ਰੱਖਦੇ ਹੋਏ ਆਪਣੀ ਪੱਗ ਨੂੰ ਲਾ ਕੇ ਇੱਕ ਜ਼ਖਮੀ ਔਰਤ ਦੀ ਮਦਦ ਕੀਤੀ ਜੋ ਇੱਕ ਟਰੱਕ ਨਾਲ ਟਕਰਾ ਕੇ ਜ਼ਖਮੀ ਹੋ ਗਈ ਸੀ। ਜਾਣਕਾਰੀ ਮੁਤਾਬਿਕ ਲਹੂ-ਲੁਹਾਣ ਹੋਈ ਔਰਤ ਨੂੰ ਬਚਾਉਣ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ ਕਿ ਓਸੇ ਸਮੇਂ ਮਨਜੀਤ ਨੇ ਇਸ 40 ਸਾਲਾਂ ਔਰਤ ਦੀ ਸਹਾਇਤਾ ਕੀਤੀ।

'ਮੈਂ ਦੇਖਿਆ ਕਿ ਉਹ ਸੜਕ ਤੇ ਲੰਮੇ ਪਈ ਸਨ 'ਤੇ ਲੱਤ 'ਚੋਂ ਖੂਨ ਆ ਰਿਹਾ ਸੀ, ਮੇਰੇ ਕੋਲੋਂ ਰਿਹਾ ਨਾ ਗਿਆ ਅਤੇ ਮੈਂ ਅੱਗੇ ਪਹੁੰਚ ਕੇ ਪੱਗ ਉਤਾਰ ਕੇ ਉਹਨਾਂ ਦੀ ਲੱਤ ਤੇ ਬੰਨ ਦਿੱਤੀ' ਮਨਜੀਤ ਨੇ ਦੱਸਿਆ।
First published: January 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ