ਮੋਟਰਸਾਈਕਲਾਂ ’ਤੇ ਕੈਨੇਡਾ ਤੋਂ ਹਰਿਮੰਦਰ ਸਾਹਿਬ ਪੁੱਜਾ ਸਿੱਖ ਨੌਜਵਾਨਾਂ ਦਾ ਜਥਾ, ਸੰਗਤ ਵੱਲੋਂ ਨਿੱਘਾ ਸਵਾਗਤ

News18 Punjab
Updated: May 13, 2019, 10:42 AM IST
share image
ਮੋਟਰਸਾਈਕਲਾਂ ’ਤੇ ਕੈਨੇਡਾ ਤੋਂ ਹਰਿਮੰਦਰ ਸਾਹਿਬ ਪੁੱਜਾ ਸਿੱਖ ਨੌਜਵਾਨਾਂ ਦਾ ਜਥਾ, ਸੰਗਤ ਵੱਲੋਂ ਨਿੱਘਾ ਸਵਾਗਤ

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਕਮੇਟੀ ਤੇ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਕੈਨੇਡਾ ਦੇ ਸਰੀ ਸ਼ਹਿਰ ਤੋਂ ਚੱਲ ਕੇ 21 ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਸਿੱਖ ਮੋਟਰਸਾਈਕਲ ਕਲੱਬ ਬ੍ਰਿਟਿਸ਼ ਕੋਲੰਬੀਆ ਦੇ 6 ਕੈਨੇਡੀਅਨ ਸਿੱਖ ਨੌਜਵਾਨਾਂ ਦਾ ਗੁਰੂ ਨਗਰੀ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ।

ਇਨ੍ਹਾਂ ਸਿੱਖ ਨੌਜਵਾਨਾਂ, ਪ੍ਰਭਜੀਤ ਸਿੰਘ, ਮਨਦੀਪ ਸਿੰਘ ਧਾਲੀਵਾਲ, ਸੁਖਵੀਰ ਸਿੰਘ, ਜਸਮੀਤਪਾਲ ਸਿੰਘ, ਆਜ਼ਾਦ ਸਿੰਘ ਤੇ ਜਤਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਇਹ ਨਿਵੇਕਲੀ ਮੋਟਰਸਾਈਕਲ ਯਾਤਰਾ ਸਰੀ (ਕੈਨੇਡਾ) ਤੋਂ 3 ਅਪ੍ਰੈਲ ਨੂੰ ਆਰੰਭ ਕੀਤੀ ਗਈ ਸੀ ਤੇ ਇਹ ਨੌਜਵਾਨ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਯੂਰਪ ਦੇ ਕਈ ਦੇਸ਼ਾਂ, ਮਿਡਲ ਈਸਟ ਮੁਲਕਾਂ, ਈਰਾਨ, ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਹੁੰਦੇ ਹੋਏ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹੋਏ ਅਟਾਰੀ ਵਾਹਗਾ ਸਰਹੱਦ ਰਸਤੇ ਗੁਰੂ ਨਗਰੀ ਪੁੱਜੇ।

sikh-motorcycle-club-canada-riders-reached-amritsar
ਇਸ ਮੌਕੇ ਯਾਤਰਾ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਯਾਤਰਾ ਕਰਕੇ ਬੇਹੱਦ ਪ੍ਰਸੰਨਤਾ ਹੋਈ ਹੈ। ਇਸ ਯਾਤਰਾ ਦੌਰਾਨ ਜਿਥੇ ਉਨ੍ਹਾਂ ਦਾ ਵੱਖ-ਵੱਖ ਦੇਸ਼ਾਂ ਅੰਦਰ ਭਰਵਾਂ ਸਵਾਗਤ ਅਤੇ ਸਨਮਾਨ ਹੋਇਆ ਹੈ, ਉਥੇ ਹੀ ਵੱਖ-ਵੱਖ ਦੇਸ਼ਾਂ ਅੰਦਰ ਲੋਕਾਂ ਨੇ ਗੁਰੂ ਸਾਹਿਬ ਦੇ ਸਿਧਾਂਤ ਦੇ ਪ੍ਰਚਾਰ ਪ੍ਰਤੀ ਭਰਵਾਂ ਹੁੰਗਾਰਾ ਦਿੱਤਾ ਹੈ।
First published: May 12, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading