ਗੁ. ਪਟਨਾ ਸਾਹਿਬ ਤੇ ਪੀਰ ਖਜਾਵਰ ਸ਼ਾਹ ਦੀ ਦਰਗਾਹ ਦੀ ਸਾਂਝੀ ਕੰਧ ਸਾਰਿਆਂ ਨੂੰ ਦਿੰਦੀ ਹੈ ਏਕਤਾ ਦਾ ਸੁਨੇਹਾ

Damanjeet Kaur
Updated: January 12, 2019, 3:52 PM IST
ਗੁ. ਪਟਨਾ ਸਾਹਿਬ ਤੇ ਪੀਰ ਖਜਾਵਰ ਸ਼ਾਹ ਦੀ ਦਰਗਾਹ ਦੀ ਸਾਂਝੀ ਕੰਧ ਸਾਰਿਆਂ ਨੂੰ ਦਿੰਦੀ ਹੈ ਏਕਤਾ ਦਾ ਸੁਨੇਹਾ
ਗੁ. ਪਟਨਾ ਸਾਹਿਬ ਤੇ ਪੀਰ ਖਜਾਵਰ ਸ਼ਾਹ ਦੀ ਦਰਗਾਹ ਦੀ ਸਾਂਝੀ ਕੰਧ ਸਾਰਿਆਂ ਨੂੰ ਦਿੰਦੀ ਹੈ ਏਕਤਾ ਦਾ ਸੁਨੇਹਾ
Damanjeet Kaur
Updated: January 12, 2019, 3:52 PM IST
ਦੇਸ਼ ਭਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ ਹੋਈਆਂ ਹਨ। ਪਰ ਇੱਥੇ ਇੱਕ ਬਹੁਤ ਰੌਚਕ ਗੱਲ ਹੈ ਜਿਸਦਾ ਇਤਿਹਾਸ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਕੀ ਤੁਹਾਨੂੰ ਪਤਾ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਉਸਦੇ ਨਾਲ ਲੱਗਦੀ ਮਸੀਤ ਦੀ ਕੰਧ ਸਾਂਝੀ ਹੈ। ਜੀ ਹਾਂ, ਸਾਡੇ ਸਿੱਖ ਇਤਿਹਾਸ ਮੁਤਾਬਕ ਸੰਨ 1666 ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਵਿਖੇ ਆਏ ਤਾਂ ਘੜਾਮ ਤੋਂ ਪੀਰ ਭੀਖਣ ਸ਼ਾਹ ਵੀ ਗੁਰੂ ਸਾਹਿਬ ਨੂੰ ਮਿਲਣ ਲਈ ਚਲੇ ਗਏ। ਜਦੋਂ ਭੀਖਣ ਸ਼ਾਹ ਜਦੋਂ ਗੁਰੂ ਜੀ ਨੂੰ ਮਿਲਣ ਆਏ ਤਾਂ ਉਹ ਪੀਰ ਖਜਾਵਰ ਸ਼ਾਹ ਕੋਲ ਰੁਕੇ। ਤੇ ਪੀਰ ਖਜਾਵਰ ਸ਼ਾਹ ਦੀ ਇਸੇ ਦਰਗਾਹ ਤੇ ਗੁਰਦੁਆਰਾ ਪਟਨਾ ਸਾਹਿਬ ਦੀ ਕੰਧ ਸਾਂਝੀ ਹੈ। ਜੋ ਕਿ ਧਰਮ ਦੇ ਨਾਮ ਤੇ ਵੰਡਣ ਵਾਲਿਆਂ ਲਈ ਇੱਕ ਸਬਕ ਹੈ ਕਿ ਜੇ ਸਾਡੇ ਗੁਰੂਆਂ ਨੇ ਕਦੀਂ ਵੱਖ-ਵੱਖ ਧਰਮਾਂ ਵਿੱਚ ਫ਼ਰਕ ਨਹੀਂ ਕੀਤਾ ਤਾਂ ਅਸੀਂ ਕੌਣ ਹੁੰਦੇ ਹਾਂ ਫ਼ਰਕ ਕਰਨ ਵਾਲੇ।
First published: January 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...