ਸੁੱਖਵਿੰਦਰ ਸਾਕਾ,ਰੂਪਨਗਰ
ਰੂਪਨਗਰ : ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਂਵਾਂ 'ਤੇ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ । ਗਣਤੰਤਰ ਦਿਵਸ ਦੇ ਮੌਕੇ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਫੀਲਡ ਅਫਸਰ ਅਨਮਜੋਤ ਕੋਰ ਵਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ ।
ਵੱਖ - ਵੱਖ ਸਕੂਲਾਂ ਦੇ ਬੱਚਿਆ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ । ਮੁੱਖ ਮਹਿਮਾਨ ਵਲੋਂ ਰਾਸ਼ਟਰੀ ਤਿਰੰਗਾ ਫਹਿਰਾਇਆ ਗਿਆ । ਸਕੂਲੀ ਬੱਚਿਆਂ ਵਲੋਂ ਪਰੇਡ ਵੀ ਕੀਤੀ ਗਈ ਜਿਸਦਾ ਨਿਰੀਖਣ ਮੁੱਖ ਮਹਿਮਾਨ ਅਨਮਜੋਤ ਵਲੋਂ ਕੀਤਾ ਗਿਆ । ਅੰਤ ਦੇ ਵਿੱਚ ਬੱਚਿਆਂ ਵਲੋਂ ਸੱਭਿਆਚਾਰਕ ਵੀ ਪ੍ਰੋਗਰਾਮ ਵੀ ਪੇਸ਼ ਕੀਤੇ ਗਏ । ਤੁਸੀ ਵੀ ਦੇਖੋ 74ਵੇਂ ਗਣਤੰਤਰ ਦਿਵਸ ਮੌਕੇ ਦੀਆਂ ਖੂਬਸੂਰਤ ਤਸਵੀਰਾਂ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Republic Day 2023, Ropar news, Students