ਸੁੱਖਵਿੰਦਰ ਸਾਕਾ
ਰੂਪਨਗਰ : ਰੂਪਨਗਰ ਦੀ ਇੱਕ 7 ਸਾਲਾ ਬੱਚੀ ਸਾਨਵੀ ਸੂਦ ਨੇ ਕਿਲੀਮੰਜਾਰੋ ਪਰਬਤ ਨੂੰ ਸਫਲਤਾਪੂਰਵਕ ਸਰ ਕੀਤਾ ਹੈ। ਤਨਜ਼ਾਨੀਆ ਵਿੱਚ ਸਥਿੱਤ, ਮਾਊਂਟ ਕਿਲੀਮੰਜਾਰੋ ਅਫ਼ਰੀਕੀ ਮਹਾਂਦੀਪ ਦੀ 5,895 ਮੀਟਰ ਉੱਚੀ ਚੋਟੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂਜੂਨ ਵਿੱਚ, ਸਾਨਵੀ 5,364 ਮੀਟਰ ਦੀ ਉਚਾਈ 'ਤੇ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਭਾਰਤੀ ਝੰਡਾ ਲਹਿਰਾਉਣ ਵਾਲੀ ਭਾਰਤ ਦੀ ਸਭ ਤੋਂ ਛੋਟੀ ਕੁੜੀ ਬਣੀ ਸੀ।
ਬੇਸ਼ੱਕ ਮਾਊਂਟ ਕਿਲੀਮੰਜਾਰੋ ਨੂੰ ਸਕੇਲ ਕਰਨਾ ਤਕਨੀਕੀ ਤੌਰ 'ਤੇ ਹਿਮਾਲਿਆ ਜਿੰਨਾ ਚੁਣੌਤੀਪੂਰਨ ਨਹੀਂ ਹੈ, ਪਰ ਉੱਚੀ ਉਚਾਈ, ਘੱਟ ਤਾਪਮਾਨ ਅਤੇ ਕਦੇ-ਕਦਾਈਂ ਤੇਜ਼ ਹਵਾਵਾਂ ਇਸ ਨੂੰ ਔਖਾ ਬਣਾ ਦਿੰਦੀਆਂ ਹਨ । ਇੱਥੋਂ ਤੱਕ ਕਿ ਤਜਰਬੇਕਾਰ ਅਤੇ ਸਰੀਰਕ ਤੌਰ 'ਤੇ ਫਿੱਟ ਟ੍ਰੈਕਰ ਵੀ ਕੁਝ ਹੱਦ ਤੱਕ ਉਚਾਈ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ।
ਕਾਬਿਲੇਗੌਰ ਹੈ ਕਿ ਪਹਾੜ ਦੇ ਹਿੱਸੇ ਡਿੱਗਣ ਅਤੇ ਚੱਟਾਨਾਂ ਦੀਆਂ ਸਲਾਈਡਾਂ ਨਾਲ ਕਈ ਟ੍ਰੈਕਰਾਂ ਦੀ ਜਾਨ ਵੀ ਜਾ ਚੁੱਕੀ ਹੈ। ਸਾਨਵੀ, ਜੋ ਕਿ ਆਪਣੇ ਪਿਤਾ ਦੀਪਕ ਸੂਦ, ਇੱਕ ਹੋਟਲ ਮਾਲਕ ਨਾਲ ਰਵਾਨਾ ਹੋਈ ਸੀ, ਨੇ 19 ਜੁਲਾਈ ਨੂੰ ਟ੍ਰੈਕਿੰਗ ਸ਼ੁਰੂ ਕੀਤੀ ਅਤੇ 23 ਜੁਲਾਈ ਨੂੰ ਲੇਮੋਸ਼ੋ ਰੂਟ ਰਾਹੀਂ ਸਿਖਰ 'ਤੇ ਪਹੁੰਚ ਗਈ । ਸਾਨਵੀ ਸੂਦ ਮੁਤਾਬਿਕਉਸ ਨੂੰ ਟ੍ਰੈਕਿੰਗ ਦੇ ਕੁਝ ਪੁਆਇੰਟਾਂ 'ਤੇ ਡਰ ਮਹਿਸੂਸ ਹੋਇਆ, ਪਰ ਉਸ ਦੇ ਪਿਤਾ ਦੀ ਹੱਲਾਸ਼ੇਰੀ ਸਦਕੇ ਉਸਨੇ ਬੇਖੋਫ ਇਹ ਉਪਲਬਧੀ ਹਾਸਿਲ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।