ਸੁੱਖਵਿੰਦਰ ਸਾਕਾ
ਰੂਪਨਗਰ : ਨੰਗਲ ਦੇ ਨਾਲ ਲੱਗਦੀ ਪਹਾੜੀ 'ਤੇ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਪਹਾੜੀ 'ਤੇ ਅੱਗ ਦੀਆਂ ਉੱਚੀਆਂ ਉੱਚੀਆਂ ਲਪਟਾਂ ਉੱਠਣ ਲੱਗੀਆਂ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਪਹਾੜੀ ਕੋਲੋਂ ਲੰਘਦੀ ਸੜਕ 'ਤੇ ਲੰਘਦੇ ਰਾਹਗੀਰਾਂ ਵਿੱਚ ਹਫੜਾ-ਦਫੜੀ ਮੱਚ ਗਈ । ਮੌਕੇ 'ਤੇ ਲੰਘਦੇ ਰਾਹਗੀਰਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਗਿਆ । ਅੱਗ ਬੁਝਾਉਣ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਬੜੀ ਮੁਸ਼ੱਕਤ ਤੋਂ ਬਾਅਦ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਗਿਆ।
ਗੱਲਬਾਤ ਦੌਰਾਨ ਰਾਹਗੀਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਫੀ ਸਮੇਂ ਪਹਿਲਾਂ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ ਗਿਆ ਸੀ ਪਰ ਨੰਗਲ ਡੈਮ 'ਤੇ ਲੱਗੇ ਜਾਮ ਦੇ ਕਾਰਨ ਫਾਇਰ ਬ੍ਰਿਗੇਡ ਨੂੰ ਪਹੁੰਚਣ ਵਿੱਚ ਦੇਰੀ ਹੋ ਗਈ ਜਿਸ ਕਾਰਨ ਪੂਰੀ ਪਹਾੜੀ 'ਤੇ ਲੱਗੇ ਰੁੱਖ ਸੜ ਕੇ ਸੁਆਹ ਹੋ ਗਏ । ਉਨ੍ਹਾਂ ਕਿਹਾ ਕਿ ਇਸ ਦੌਰਾਨ ਪਸ਼ੂ ਅਤੇ ਪੰਛੀਆਂ ਦੇ ਸੜਨ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫਿਰ ਵੀ ਕਰਮਚਾਰੀਆਂ ਵੱਲੋਂ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਗਿਆ । ਫਿਲਹਾਲ ਹਾਲੇ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਨਹੀਂ ਪਤਾ ਲੱਗਿਆ ਹੈ। ਪਰ ਇਸ ਮੌਸਮ ਵਿੱਚ ਆਪਣੇ ਆਪ ਅੱਗ ਲੱਗਣਾ ਇੱਕ ਵੱਡਾ ਸਵਾਲ ਵੀ ਹੈ।
ਇੰਝ ਵੀ ਹੋ ਸਕਦਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੋਵੇ। ਇਸ ਭਿਆਨਕ ਅੱਗ ਨਾਲ ਕੁਦਰਤ ਦਾ ਬਹੁਤ ਨੁਕਸਾਨ ਹੋਇਆ ਹੈ ਕਿਉਂਕਿ ਇਸ ਦੌਰਾਨ ਕਈ ਰੁੱਖ ਸੜ ਕੇ ਸੁਆਹ ਹੋ ਗਏ ਹਨ, ਕਈ ਪੰਛੀਆਂ ਦੇ ਆਲ੍ਹਣੇ ਵੀ ਸੜੇ ਹੋਣਗੇ। ਹੋ ਸਕਦਾ ਹੈ ਬਹੁਤੇ ਪੰਛੀ ਵੀ ਇਸ ਅੱਗ ਦੀ ਚਪੇਟ 'ਚ ਆਏ ਹੋਣ। ਪਹਾੜੀ ਦੇ ਕੋਲੋਂ ਸੜਕ ਲੰਘਦੀ ਹੈ ਜਿਥੋਂ ਕਿ ਹਜ਼ਾਰਾਂ ਰਾਹਗੀਰ ਗੁਜ਼ਰਦੇ ਹਨ ਪਰ ਸ਼ੁਕਰ ਹੈ ਕਿ ਕੋਈ ਵੀ ਮਨੁੱਖ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bush fire tragedy, Fire incident, Punjab, Ropar