Home /rupnagar /

ਚਾਈਨਾ ਡੋਰ ਦਾ ਹਮਲਾ, Bike ਸਵਾਰ ਦਾ ਵੱਡਿਆ ਗਿਆ ਹੱਥ ਤੇ ਮੂੰਹ

ਚਾਈਨਾ ਡੋਰ ਦਾ ਹਮਲਾ, Bike ਸਵਾਰ ਦਾ ਵੱਡਿਆ ਗਿਆ ਹੱਥ ਤੇ ਮੂੰਹ

X
ਚਾਈਨਾ

ਚਾਈਨਾ ਡੋਰ ਨਾਲ ਜਖਮੀ ਹੋਇਆ ਵਿਅਕਤੀ

ਆਏ ਦਿਨ ਚਾਈਨਾ ਡੋਰ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ । ਬੇਸ਼ੱਕ ਪ੍ਰਸ਼ਾਸ਼ਨ ਵੱਲੋਂ ਰੋਜ਼ਾਨਾ ਹੀ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਬਾਵਜੂਦ ਪਤੰਗਬਾਜ਼ਾਂ ਦੇ ਸ਼ੌਕੀਨਾਂ ਵੱਲੋਂ ਚਾਈਨਾ ਡੋਰ ਦਾ ਇਸਤੇਮਾਲ ਖੁੱਲੇਆਮ ਕੀਤਾ ਜਾ ਰਿਹਾ ਹੈ । ਚਾਈਨਾ ਡੋਰ ਮੌਤ ਦਾ ਸਮਾਨ ਬਣ ਹਵਾ ਵਿੱਚ ਲਟਕਦੀ ਸਾਫ਼ ਦੇਖੀ ਜਾ ਸਕਦੀ ਹੈ ।

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਆਏ ਦਿਨ ਚਾਈਨਾ ਡੋਰ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ । ਬੇਸ਼ੱਕ ਪ੍ਰਸ਼ਾਸ਼ਨ ਵੱਲੋਂ ਰੋਜ਼ਾਨਾ ਹੀ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਾਵਜੂਦ ਪਤੰਗਬਾਜ਼ਾਂ ਦੇ ਸ਼ੌਕੀਨਾਂ ਵੱਲੋਂ ਚਾਈਨਾ ਡੋਰ ਦਾ ਇਸਤੇਮਾਲ ਖੁੱਲੇਆਮ ਕੀਤਾ ਜਾ ਰਿਹਾ ਹੈ। ਚਾਈਨਾ ਡੋਰ ਮੌਤ ਦਾ ਸਮਾਨ ਬਣ ਹਵਾ ਵਿੱਚ ਲਟਕਦੀ ਸਾਫ਼ ਦੇਖੀ ਜਾ ਸਕਦੀ ਹੈ।

ਨੌਜਵਾਨਾਂ ਅਤੇ ਬੱਚਿਆਂ ਵੱਲੋਂ ਇਸ ਚਾਈਨਾ ਡੋਰ ਨਾਲ ਹੀ ਪਤੰਗਾਂ ਉਡਾਈਆਂ ਜਾ ਰਹੀਆਂ ਹਨ। ਹਵਾ 'ਚ ਉੱਡਦੀ ਚਾਈਨਾ ਡੋਰ ਆਏ ਦਿਨ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ। ਜਿਸਦੀ ਤਾਜ਼ਾ ਉਦਾਹਰਣਜ਼ਿਲ੍ਹਾ ਰੂਪਨਗਰ ਦੇ ਸ਼ਹਿਰ ਨੰਗਲ ਡੈਮ 'ਚ ਦੇਖਣ ਨੂੰ ਮਿਲੀ। ਜਦੋਂ ਇੱਕ ਵਿਅਕਤੀ ਘਰੋਂ ਜਰੂਰੀ ਕੰਮਕਾਜ਼ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਜ਼ਾਰ ਨੂੰ ਨਿਕਲਿਆ ਤਾਂ ਰਸਤੇ ਵਿੱਚ ਉਹ ਹਵਾ 'ਚ ਲਟਕ ਰਹੀ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ।

ਜਿਸ ਦੌਰਾਨ ਪਹਿਲਾ ਉਸਦਾ ਮੂੰਹ ਵੱਡਿਆ ਗਿਆ ਅਤੇ ਜਿਵੇਂ ਹੀ ਇਸ ਵਿਅਕਤੀ ਨੇ ਡਰ ਕੇ ਹੱਥ ਨਾਲ ਡੋਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਹੱਥ ਵੀ ਵੱਢਿਆ ਗਿਆ। ਜ਼ਖਮੀ ਵਿਅਕਤੀ ਨੇ ਕਿਹਾ ਕਿ ਉਹ ਰੱਬ ਦਾ ਸ਼ੁਕਰਗੁਜ਼ਾਰ ਹੈ ਕਿ ਡੋਰ ਉਸਦੇ ਗਲ ਵਿੱਚ ਨਹੀਂ ਫਸੀ ਨਹੀਂ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ । ਉਸ ਦੀ ਮੋਟਰਸਾਈਕਲ ਦੀ ਰਫ਼ਤਾਰ ਵੀ ਘੱਟ ਸੀ ਜੇ ਕਿਧਰੇ ਰਫਤਾਰ ਵੀ ਤੇਜ਼ ਹੁੰਦੀ ਤਾਂ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਉਕਤ ਵਿਅਕਤੀ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ 'ਤੇ ਨੱਥ ਪਾਈ ਜਾਵੇ ਤਾਂ ਜੋ ਇਸਦੇ ਬੇਵਕਤੇ ਹਮਲੇ ਤੋਂ ਬਚਿਆ ਜਾ ਸਕੇ । ਜਿਵੇਂ ਅੱਜ ਉਹ ਇਸਦਾ ਸ਼ਿਕਾਰ ਹੋਇਆ ਹੈ ਕੱਲ ਨੂੰ ਕੋਈ ਹੋਰ ਵੀ ਹੋ ਸਕਦਾ ਹੈ।

Published by:Drishti Gupta
First published:

Tags: China dor, Punjab, Rupnagar