ਸੁੱਖਵਿੰਦਰ ਸਾਕਾ
25 ਜੁਲਾਈ ਦੇ ਦਿਨ ਨੇ ਇੱਕ ਹੋਰ ਨਵੀਂ ਗੱਲ ਦਾ ਸਿਰਜਣ ਕੀਤਾ, ਜੋ ਕਿ ਕਿਤੇ ਨਾ ਕਿਤੇ ਜ਼ਰੂਰ ਉਲੀਕਿਆ ਜਾਵੇਗਾ। ਦਰਅਸਲ, ਭਾਰਤ ਦੀ ਨਵੀਂ ਬਣੀ ਮਹਿਲਾ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਦੂਜੀ ਮਹਿਲਾ ਰਾਸ਼ਟਰਪਤੀ ਦੇ ਅਹੁੱਦੇਦਾਰ ਵਜੋਂ ਸਹੁੰ ਚੁੱਕੀ। ਜੇ ਗੱਲ ਕਰੀਏ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਦੀ ਤਾਂ 25 ਜੁਲਾਈ 2007 ਨੂੰ ਪ੍ਰਤਿਭਾ ਪਾਟਿਲ ਨੇ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਠੀਕ 15 ਸਾਲਾਂ ਬਾਅਦ 25 ਜੁਲਾਈ ਨੂੰ ਹੀ ਜਿਸ ਨੇ ਰਾਸ਼ਟਰਪਤੀ ਦੇ ਅਹੁਦੇ ਵਜੋ ਸੋਹੁੰ ਚੁੱਕੀ ਹੈ ਉਹ ਵੀ ਮਹਿਲਾ ਹੈ।
ਜੇ ਗੱਲ ਕਰੀ ਜਾਵੇ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਤਾਂ ਉਨਾਂ ਦਾ ਜਨਮ 19 ਦਸੰਬਰ 1934 ਨੂੰ ਹੋਇਆ ਸੀ।
ਉਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹੇ ਜਲਗਾਉਂ ਦੇ ਇਕ ਪਿੰਡ ਨਡਗਾਓ ਵਿੱਚ ਹੋਇਆ। ਪ੍ਰਤਿਭਾ ਪਾਟਿਲ ਨੇ ਆਪਣੀ ਮੁੱਢਲੀ ਪੜ੍ਹਾਈ ਆਰ ਆਰ ਵਿਦਿਆਲਾ ਜਲਗਾਉਂ ਤੋਂ ਕੀਤੀ । ਪ੍ਰਤਿਭਾ ਪਾਟਿਲ ਭਾਰਤ ਦੀ ਬਾਰ੍ਹਵੀਂ ਰਾਸ਼ਟਰਪਤੀ ਸੀ ਅਤੇ ਉਹ ਅਜਿਹੀ ਪਹਿਲੀ ਔਰਤ ਸੀ ਜਿਸ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ । ਇਸ ਤੋਂ ਪਹਿਲਾਂ ਉਹ 2004 ਤੋਂ ਲੈ ਕੇ 2007 ਤੱਕ ਰਾਜਸਥਾਨ ਦੀ ਗਵਰਨਰ ਰਹਿ ਚੁੱਕੀ ਹੈ।
ਦਰੋਪਦੀ ਮੁਰਮੂ
ਹੁਣ ਗੱਲ ਕੀਤੀ ਜਾਵੇ ਭਾਰਤ ਦੀ ਨਵੀਂ ਬਣੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਤਾਂ ਦਰੋਪਦੀ ਮੁਰਮੂ ਅਜਿਹੀ ਦੂਜੀ ਔਰਤ ਹੈ ਜਿਸ ਨੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਹੈ । 15 ਸਾਲਾਂ ਬਾਅਦ ਭਾਰਤ ਦੇ ਇਤਿਹਾਸ ਵਿੱਚ ਅਜਿਹੀ ਗੱਲ ਸਾਹਮਣੇ ਆਈ ਹੈ ਕਿਸੇ ਮਹਿਲਾ ਨੇ ਰਾਸ਼ਟਰਪਤੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ । ਠੀਕ ਇਸ ਤੋਂ 15 ਸਾਲ ਪਹਿਲਾਂ 25 ਜੁਲਾਈ ਨੂੰ ਪ੍ਰਤਿਭਾ ਪਾਟਿਲ ਨੇ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।
ਜੇ ਗੱਲ ਕਰੀ ਜਾਵੇ ਦਰੋਪਦੀ ਮੁਰਮੂ ਦੇ ਨਿਜੀ ਜੀਵਨ ਦੀ ਤਾਂ ਦਰੋਪਦੀ ਮੁਰਮੂ ਦਾ ਜਨਮ 20 ਜੂਨ 1958 ਨੂੰ ਉੜੀਸਾ ਦੇ ਵੈਦਾਪੋਸ਼ੀ ਖੇਤਰ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਤੇ ਦਾਦਾ ਜੀ ਪਿੰਡ ਦੀ ਕੌਂਸਲ ਦੇ ਰਵਾਇਤੀ ਮੁਖੀ ਸਨ। ਦਰੋਪਦੀ ਮੁਰਮੂ ਇੱਕ ਭਾਰਤੀ ਸਿਆਸਤਦਾਨ ਹਨ । ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵੀ ਹਨ। ਆਪਣੀ ਇਸ ਅਹੁਦੇ ਤੋਂ ਪਹਿਲਾਂ ਉਨ੍ਹਾਂ ਨੇ 2015 ਤੋਂ 2021 ਦਰਮਿਆਨ ਝਾਰਖੰਡ ਦੀ ਰਾਜਪਾਲ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ 2000 ਤੋਂ 2004 ਵਿੱਚਕਾਰ ਉੜੀਸਾ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਖ ਵੱਖ ਵਿਭਾਗਾਂ ਨੂੰ ਵੀ ਸੰਭਾਲਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।