Home /rupnagar /

Ukrain Vs Russia: ਚਿਪਸ ਖਾ-ਖਾ 40 ਕਿਲੋਮੀਟਰ ਪੈਦਲ ਸਫ਼ਰ ਤੈਅ ਕਰ ਵਿਦਿਆਰਥਣ ਪਹੁੰਚੀ ਘਰ 

Ukrain Vs Russia: ਚਿਪਸ ਖਾ-ਖਾ 40 ਕਿਲੋਮੀਟਰ ਪੈਦਲ ਸਫ਼ਰ ਤੈਅ ਕਰ ਵਿਦਿਆਰਥਣ ਪਹੁੰਚੀ ਘਰ 

ਘਰ

ਘਰ ਪਹੁੰਚਣ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਵਿਦਿਆਰਥਣ ਦੇ ਮਾਪੇ  

ਨੰਗਲ ਡੈਮ, ਰੂਪਨਗਰ : ਯੂਕਰੇਨ ਅਤੇ ਰੂਸ ਦੇ ਵਿਚਾਲੇ ਚੱਲ ਰਹੇ ਯੁੱਧ ਨੂੰ ਲੈ ਕੇ ਹਾਲੇ ਵੀ ਹਾਲਾਤ ਭਿਆਨਕ ਬਣੇ ਹੋਏ ਹਨ । ਬਹੁਤੇ ਭਾਰਤੀ ਵਿਦਿਆਰਥੀ ਭਾਰਤੀ ਵਾਪਸੀ ਦੀ ਉਡੀਕ ਕਰ ਰਹੇ ਹਨ । ਯੁੱਧ ਦੌਰਾਨ ਯੂਕਰੇਨ 'ਚ ਫਸੀ ਨੰਗਲ ਦੀ ਵਸਨੀਕ ਵਿਦਿਆਰਥਣ ਬੜੀ ਮੁਸ਼ਕਲਾਂ ਵਿੱਚੋਂ ਲੰਘਦੀ ਹੋਈ ਘਰ ਵਾਪਸ ਪਹੁੰਚੀ ਹੈ । ਗੱਲਬਾਤ ਦੌਰਾਨ ਵਿਦਿਆਰਥਣ ਨੇ ਦੱਸਿਆ ਕਿ ਕਿਵੇਂ ਉਹ ਯੁੱਧ ਦੌਰਾਨ ਯੂਕਰੇਨ ਵਿੱਚ ਫਸ ਗਈ ਤੇ ਕਿਹੜੀਆ ਕਿਹੜੀ ਮੁਸ਼ਕਿਲਾਂ ਦਾ ਉਸਨੂੰ ਸਾਹਮਣਾ ਕਰਨਾ ਪਿਆ।

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ

  ਨੰਗਲ ਡੈਮ, ਰੂਪਨਗਰ : ਯੂਕਰੇਨ ਅਤੇ ਰੂਸ ਦੇ ਵਿਚਾਲੇ ਚੱਲ ਰਹੇ ਯੁੱਧ ਨੂੰ ਲੈ ਕੇ ਹਾਲੇ ਵੀ ਹਾਲਾਤ ਭਿਆਨਕ ਬਣੇ ਹੋਏ ਹਨ । ਬਹੁਤੇ ਭਾਰਤੀ ਵਿਦਿਆਰਥੀ ਭਾਰਤੀ ਵਾਪਸੀ ਦੀ ਉਡੀਕ ਕਰ ਰਹੇ ਹਨ । ਯੁੱਧ ਦੌਰਾਨ ਯੂਕਰੇਨ 'ਚ ਫਸੀ ਨੰਗਲ ਦੀ ਵਸਨੀਕ ਵਿਦਿਆਰਥਣ ਬੜੀ ਮੁਸ਼ਕਲਾਂ ਵਿੱਚੋਂ ਲੰਘਦੀ ਹੋਈ ਘਰ ਵਾਪਸ ਪਹੁੰਚੀ ਹੈ । ਗੱਲਬਾਤ ਦੌਰਾਨ ਵਿਦਿਆਰਥਣ ਨੇ ਦੱਸਿਆ ਕਿ ਕਿਵੇਂ ਉਹ ਯੁੱਧ ਦੌਰਾਨ ਯੂਕਰੇਨ ਵਿੱਚ ਫਸ ਗਈ ਤੇ ਕਿਹੜੀਆ ਕਿਹੜੀ ਮੁਸ਼ਕਿਲਾਂ ਦਾ ਉਸਨੂੰ ਸਾਹਮਣਾ ਕਰਨਾ ਪਿਆ।

  ਵਿਦਿਆਰਥਣ ਦੇ ਦੱਸਣ ਮੁਤਾਬਿਕ ਉਸ ਨੂੰ ਪੋਲੈਂਡ ਦੇ ਬਾਰਡਰ ਤੱਕ ਪਹੁੰਚਣ ਲਈ 40 ਕਿਲੋਮੀਟਰ ਦਾ ਲੰਬਾ ਸਫ਼ਰ ਪੈਦਲ ਚੱਲ ਕੇ ਤੈਅ ਕਰਨਾ ਪਿਆ । ਪੈਦਲ ਸਫ਼ਰ ਦੌਰਾਨ ਉਸਨੂੰ ਸਿਰਫ ਚਿਪਸ ਹੀ ਖਾਣ ਨੂੰ ਨਸੀਬ ਹੋਏ । ਹੋਰ ਤਾਂ ਹੋਰ ਬਾਰਡਰ ਤੱਕ ਪਹੁੰਚਣ ਲਈ ਉਸਨੂੰ ਉਸ ਨੂੰ ਪੱਲਿਓਂ 500 ਡਾਲਰ ਦਾ ਖਰਚਾ ਵੀ ਕਰਨਾ ਪਿਆ । ਜਾਣਕਾਰੀ ਦਿੰਦਿਆਂ ਉਕਤ ਵਿਦਿਆਰਥਣ ਨੇ ਦੱਸਿਆ ਕਿ ਹਾਲੇ ਵੀ ਯੂਕਰੇਨ 'ਚ ਹਜ਼ਾਰਾ ਵਿਦਿਆਰਥੀ ਫਸੇ ਹੋਏ ਹਨ ਜੋ ਕਿ ਭਾਰਤ ਵਾਪਸੀ ਦੀ ਉਡੀਕ ਕਰ ਰਹੇ ਹਨ ।

  Published by:Rupinder Kaur Sabherwal
  First published:

  Tags: Punjab, Russia Ukraine crisis, Russia-Ukraine News, Ukraine