Home /rupnagar /

ਸਵੱਛ ਸਰਵੇਖਣ 2022 : ਮੇਰਾ ਸ਼ਹਿਰ ਮੇਰਾ ਮਾਣ ਤਹਿਤ ਲੋਕਾਂ ਨੂੰ ਸਾਫ਼ ਸਫ਼ਾਈ ਰੱਖਣ ਲਈ ਕੀਤੀ ਗਈ ਅਪੀਲ  

ਸਵੱਛ ਸਰਵੇਖਣ 2022 : ਮੇਰਾ ਸ਼ਹਿਰ ਮੇਰਾ ਮਾਣ ਤਹਿਤ ਲੋਕਾਂ ਨੂੰ ਸਾਫ਼ ਸਫ਼ਾਈ ਰੱਖਣ ਲਈ ਕੀਤੀ ਗਈ ਅਪੀਲ  

ਮੇਰਾ ਸ਼ਹਿਰ ਮੇਰਾ ਮਾਣ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਰਮਚਾਰੀ ਅਤੇ ਅਧਿਕਾਰੀ  

ਮੇਰਾ ਸ਼ਹਿਰ ਮੇਰਾ ਮਾਣ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਰਮਚਾਰੀ ਅਤੇ ਅਧਿਕਾਰੀ  

ਸਵੱਛ ਸਰਵੇਖਣ 2022 ਤਹਿਤ ਨੰਗਲ ਨਗਰ ਕੌਂਸਲ ਵੱਲੋਂ ਮੇਰਾ ਸ਼ਹਿਰ ਮੇਰਾ ਮਾਣ ਮੁਹਿੰਮ ਸ਼ੁਰੂ ਕੀਤੀ ਗਈ ਹੈ । ਜਿਸਦੇ ਤਹਿਤ ਨਗਰ ਕੌਂਸਲ ਦੇ ਅਧੀਨ ਆਉਂਦੇ ਹਰੇਕ ਵਾਰਡ 'ਚ ਹਰ ਹਫ਼ਤੇ ਸਫ਼ਾਈ ਮੁਹਿੰਮ ਚਲਾਈ ਜਾਂਦੀ ਹੈ । ਇਹ ਸਫ਼ਾਈ ਮੁਹਿੰਮ ਕੌਂਸਲ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਵਿੱਚ ਕੌਂਸਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਕੀਤੀ ਜਾਂਦ?

ਹੋਰ ਪੜ੍ਹੋ ...
  • Share this:

    ਸੁੱਖਵਿੰਦਰ ਸਾਕਾ

    ਰੂਪਨਗਰ : ਸਵੱਛ ਸਰਵੇਖਣ 2022 ਤਹਿਤ ਨੰਗਲ ਨਗਰ ਕੌਂਸਲ ਵੱਲੋਂ ਮੇਰਾ ਸ਼ਹਿਰ ਮੇਰਾ ਮਾਣ ਮੁਹਿੰਮ ਸ਼ੁਰੂ ਕੀਤੀ ਗਈ ਹੈ । ਜਿਸ ਦੇ ਤਹਿਤ ਨਗਰ ਕੌਂਸਲ ਦੇ ਅਧੀਨ ਆਉਂਦੇ ਹਰੇਕ ਵਾਰਡ 'ਚ ਹਰ ਹਫ਼ਤੇ ਸਫ਼ਾਈ ਮੁਹਿੰਮ ਚਲਾਈ ਜਾਂਦੀ ਹੈ । ਇਹ ਸਫ਼ਾਈ ਮੁਹਿੰਮ ਕੌਂਸਲ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਵਿੱਚ ਕੌਂਸਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਹੈ ।

    ਇਸ ਤਹਿਤ ਜਿੱਥੇ ਲੋਕਾਂ ਨੂੰ ਸਵੱਛ ਭਾਰਤ ਦੇ ਬੈਨਰ ਚੁੱਕ ਕੇ ਜਾਗਰੂਕ ਕੀਤਾ ਜਾਂਦਾ ਹੈ ਉੱਥੇ ਹੀ ਗਲੀਆਂ -ਨਾਲੀਆਂ ਦੀ ਸਫਾਈ ਵੀ ਕੀਤੀ ਜਾਂਦੀ ਹੈ । ਇਸ ਹਫ਼ਤੇ ਨੰਗਲ ਨਗਰ ਕੌਂਸਲ ਵੱਲੋਂ ਇਹ ਮੁਹਿੰਮ ਕੌਂਸਲ ਦੇ ਅਧੀਨ ਆਉਂਦੇ ਵਾਰਡ ਨੰਬਰ 8 ਵਿੱਚ ਇਹ ਸਫ਼ਾਈ ਮੁਹਿੰਮ ਚਲਾਈ ਗਈ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਸਫਾਈ ਮੁਹਿੰਮ ਦੌਰਾਨ ਵਾਰਡ 'ਚ ਪੈਂਦੀਆਂ ਗਲੀਆਂ , ਨਾਲੀਆਂ ਅਤੇ ਸੜਕਾਂ ਦੀ ਸਫਾਈ ਕੀਤੀ ਗਈ ਤੇ ਲੋਕਾਂ ਨੂੰ ਸਾਫ਼ ਸਫ਼ਾਈ ਰੱਖਣ ਲਈ ਅਪੀਲ ਕੀਤੀ ਗਈ।

    ਸਵੱਛ ਸਰਵੇਖਣ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਲੋਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਿਆ ਜਾ ਸਕੇ । ਵਾਰਡ ਨੰਬਰ 8 ਦੇ ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰ ਦੀ ਸਾਫ ਸਫਾਈ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਕੌਂਸਲ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਵਾਰਡ 'ਚ ਪੈਂਦੀਆਂ ਗਲੀਆਂ ਅਤੇ ਨਾਲੀਆਂ ਦੀ ਸਾਫ ਸਫਾਈ ਕਰਵਾਈ ਗਈ ਹੈ ਤੇ ਲੋਕਾਂ ਨੂੰ ਸਫ਼ਾਈ ਅਭਿਆਨ ਤਹਿਤ ਜਾਗਰੂਕ ਕੀਤਾ ਗਿਆ ਹੈ ।

    Published by:Tanya Chaudhary
    First published:

    Tags: Punjab, Ropar, Swachh Bharat Mission