ਸੁੱਖਵਿੰਦਰ ਸਾਕਾ
ਰੂਪਨਗਰ: ਉਡੀਸਾ ਤੋਂ ਭਾਰਤੀ ਜਨਤਾ ਪਾਰਟੀ ਦੀ ਆਦਿਵਾਸੀ ਆਗੂ ਦ੍ਰੌਪਦੀ ਮੁਰਮੂ ਨੇ ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਭਾਰਤ ਦੇ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣੀ ਹਨ। ਤੂਹਾਨੂੰ ਦੱਸ ਦੇਈਏ ਕਿ 25 ਜੁਲਾਈ 2002 ਨੂੰ ਏ.ਪੀ.ਜੇ ਅਬਦੁਲ ਕਲਾਮ ਦੇਸ਼ ਦੇ 11ਵੇਂ ਰਾਸ਼ਟਰਪਤੀ ਸਨ। ਅੱਜ ਤੂਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਨ। ਜੇ ਉਨ੍ਹਾਂ ਦੇ ਜਨਮ ਬਾਰੇ ਗੱਲ ਕਰੀਏ ਤਾਂ ਅਬਦੁਲ ਕਲਾਮ ਦਾ ਜਨਮ 15ਅਕਤੂਬਰ 1931 ਨੂੰ ਧਨੁਸ਼ਕੋਡੀ ਪਿੰਡ ਵਿੱਚ ਇੱਕ ਮੱਧਿਅਮ ਵਰਗ ਮੁਸਲਿਮ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਜੀ ਨਾ ਹੀ ਜ਼ਿਆਦਾ ਪੜ੍ਹੇ ਲਿਖੇ ਸਨ ਤੇ ਨਾ ਹੀ ਜ਼ਿਆਦਾ ਪੈਸੇ ਵਾਲੇ ਸਨ। ਕੰਮਕਾਜ ਲਈ ਉਨ੍ਹਾਂ ਦੇ ਪਿਤਾ ਜੀ ਮਛੇਰਿਆਂ ਨੂੰ ਕਿਸ਼ਤੀਆਂ ਕਿਰਾਏ ਉੱਤੇ ਦਿੰਦੇ ਸਨ। ਗ਼ਰੀਬ ਪਰਿਵਾਰ ਤੋਂ ਹੋਣ ਕਰਕੇ ਅਬਦੁਲ ਕਲਾਮ ਨੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਵਿੱਚ ਹੀ ਕੰਮ ਸ਼ੁਰੂ ਕਰ ਦਿੱਤਾ ਸੀ।
ਅਬਦੁਲ ਕਲਾਮ ਸਾਂਝੇ ਪਰਿਵਾਰ ਵਿੱਚ ਰਹਿੰਦੇ ਸਨ। ਜੇ ਗੱਲ ਕਰੀਏ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਗਿਣਤੀ ਦੀ ਤਾਂ ਉਨ੍ਹਾਂ ਦੇ ਪੰਜ ਭਰਾ ਤੇ ਪੰਜ ਭੈਣਾਂ ਸਨ। ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਪੰਜ ਸਾਲ ਦੀ ਉਮਰ 'ਚ ਰਮੇਸ਼ਵਰਮ ਦੇ ਪੰਚਾਇਤੀ ਮੁੱਢਲੀ ਪਾਠਸ਼ਾਲਾ ਵਿੱਚ ਵਿੱਦਿਆ ਹਾਸਿਲ ਕੀਤੀ। ਅਬਦੁਲ ਕਲਾਮ ਨੇ ਆਪਣੀ ਆਰੰਭਿਕ ਪ੍ਰੀਖਿਆ ਜਾਰੀ ਰੱਖਣ ਲਈ ਅਖ਼ਬਾਰਾਂ ਵੰਡਣ ਦਾ ਕਾਰਜ ਵੀ ਕੀਤਾ। ਉਨ੍ਹਾਂ ਨੇ 1958ਵਿੱਚ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਵੱਲੋਂ ਆਕਾਸ਼ ਵਿਗਿਆਨ ਵਿੱਚ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਭਾਰਤ ਦੇ ਬਾਰ੍ਹਵੀਂ ਪ੍ਰਧਾਨਗੀ ਦੀ ਚੋਣ ਵਿੱਚ 89 ਫ਼ੀਸਦੀ ਵੋਟ ਲੈ ਕੇ ਆਪਣੀ ਵਾਹਿਦ ਹਰੀਫ ਲਕਸ਼ਮੀ ਸਹਿਗਲ ਨੂੰ ਹਾਰ ਦਿੱਤੀ ਸੀ। ਉਹ ਭਾਰਤ ਦੇ 11ਵੇਂ ਅਤੇ ਪਹਿਲੇ ਗੈਰ ਸਿਆਸੀ ਰਾਸ਼ਟਰਪਤੀ ਸਨ। ਜਿਨ੍ਹਾਂ ਨੂੰ ਟੈਕਨੋਲੋਜੀ ਅਤੇ ਵਿਗਿਆਨ ਵਿੱਚ ਵਿਸ਼ੇਸ਼ ਯੋਗਦਾਨ ਕਰਕੇ ਇਹ ਅਹੁਦਾ ਮਿਲਿਆ ਸੀ । ਏ ਪੀ ਜੇ ਅਬਦੁਲ ਕਲਾਮ 2022 ਤੋਂ 2007 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ।
ਰਾਸ਼ਟਰਪਤੀ ਬਣਨ ਤੋਂ ਬਾਅਦ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਹੀ ਸਤਿਕਾਰਤ ਅਤੇ ਨਿਪੁੰਨ ਵਿਅਕਤੀ ਬਣੇ। ਉਨ੍ਹਾਂ ਨੇ ਲਗਪਗ ਚਾਰ ਦਹਾਕਿਆਂ ਤੱਕ ਇਕ ਵਿਗਿਆਨੀ ਵਜੋਂ ਵੀ ਕੰਮ ਕੀਤਾ। ਸ਼ਿਲੌਂਗ ਵਿੱਚ ਇਕ ਤਕਰੀਰ ਦੌਰਾਨ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਹ ਉੱਥੇ ਹੀ ਜ਼ਮੀਨ ਤੇ ਡਿੱਗ ਪਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਮੁੜ ਸੁਰਜੀਤ ਨਾ ਹੋ ਸਕੇ। ਅਬਦੁਲ ਕਲਾਮ 83 ਵਰ੍ਹਿਆਂ ਦੀ ਉਮਰ ਵਿੱਚ 27 ਜੁਲਾਈ 2015 ਨੂੰ ਅਕਾਲ ਚਲਾਣਾ ਕਰ ਗਏ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: President