Home /rupnagar /

APJ Abdul Kalam: ਏ ਪੀ ਜੇ ਅਬਦੁਲ ਕਲਾਮ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਸੀ ਦਿਹਾਂਤ, ਜਾਣੋ ਉਨ੍ਹਾਂ ਬਾਰੇ ਖਾਸ ਗੱਲਾਂ

APJ Abdul Kalam: ਏ ਪੀ ਜੇ ਅਬਦੁਲ ਕਲਾਮ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਸੀ ਦਿਹਾਂਤ, ਜਾਣੋ ਉਨ੍ਹਾਂ ਬਾਰੇ ਖਾਸ ਗੱਲਾਂ

ਏ ਪੀ ਜੇ ਅਬਦੁਲ ਕਲਾਮ  

ਏ ਪੀ ਜੇ ਅਬਦੁਲ ਕਲਾਮ  

APJ Abdul Kalam :  ਏ.ਪੀ.ਜੇ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਧਨੁਸ਼ਕੋਡੀ ਪਿੰਡ ਵਿੱਚ ਇੱਕ ਮੱਧਿਅਮ ਵਰਗ ਮੁਸਲਿਮ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਜੀ ਨਾ ਹੀ ਜ਼ਿਆਦਾ ਪੜ੍ਹੇ ਲਿਖੇ ਸਨ ਤੇ ਨਾ ਹੀ ਜ਼ਿਆਦਾ ਪੈਸੇ ਵਾਲੇ ਸਨ। ਕੰਮਕਾਜ ਲਈ ਉਨ੍ਹਾਂ ਦੇ ਪਿਤਾ ਜੀ ਮਛੇਰਿਆਂ ਨੂੰ ਕਿਸ਼ਤੀਆਂ ਕਿਰਾਏ ਉੱਤੇ ਦਿੰਦੇ ਸਨ। ਗ਼ਰੀਬ ਪਰਿਵਾਰ ਤੋਂ ਹੋਣ ਕਰਕੇ ਅਬਦੁਲ ਕਲਾਮ ਨੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਵਿੱਚ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਅਬਦੁਲ ਕਲਾਮ ਸਾਂਝੇ ਪਰਿਵਾਰ ਵਿੱਚ ਰਹਿੰਦੇ ਸਨ।

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਪਰਿਵਾਰਿਕ ਮੈਂਬਰ

ਜੇਕਰ ਗੱਲ ਕਰੀਏ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਗਿਣਤੀ ਦੀ ਤਾਂ ਉਨ੍ਹਾਂ ਦੇ ਪੰਜ ਭਰਾ ਤੇ ਪੰਜ ਭੈਣਾਂ ਸਨ। ਅਬਦੁਲ ਕਲਾਮ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਪੰਜ ਸਾਲ ਦੀ ਉਮਰ 'ਚ ਰਮੇਸ਼ਵਰਮ ਦੇ ਪੰਚਾਇਤੀ ਮੁੱਢਲੀ ਪਾਠਸ਼ਾਲਾ ਵਿੱਚ ਵਿੱਦਿਆ ਹਾਸਿਲ ਕੀਤੀ । ਅਬਦੁਲ ਕਲਾਮ ਨੇ ਆਪਣੀ ਆਰੰਭਿਕ ਪ੍ਰੀਖਿਆ ਜਾਰੀ ਰੱਖਣ ਲਈ ਅਖ਼ਬਾਰਾਂ ਵੰਡਣ ਦਾ ਕਾਰਜ ਵੀ ਕੀਤਾ । ਉਨ੍ਹਾਂ ਨੇ 1958 ਵਿੱਚ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਵੱਲੋਂ ਆਕਾਸ਼ ਵਿਗਿਆਨ ਵਿੱਚ ਡਿਗਰੀ ਪ੍ਰਾਪਤ ਕੀਤੀ।

ਮਿਜ਼ਾਈਲ ਮੈਨ

ਸੰਨ 1974 ਵਿੱਚ ਉਨ੍ਹਾਂ ਨੇ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ ਸੀ। ਜਿਸ ਦੇ ਸਬੰਧ ਵਿੱਚ ਉਨ੍ਹਾਂ ਨੂੰ ਮਿਜ਼ਾਈਲ ਮੈਨ ਵੀ ਕਿਹਾ ਜਾਣ ਲੱਗਾ । ਉਹਨਾਂ ਨੇ ਭਾਰਤ ਦੇ ਬਾਰ੍ਹਵੀਂ ਪ੍ਰਧਾਨਗੀ ਦੀ ਚੋਣ ਵਿੱਚ 89 ਫ਼ੀਸਦੀ ਵੋਟ ਲੈ ਕੇ ਆਪਣੀ ਵਾਹਿਦ ਹਰੀਫ ਲਕਸ਼ਮੀ ਸਹਿਗਲ ਨੂੰ ਹਾਰ ਦਿੱਤੀ ਸੀ । ਉਹ ਭਾਰਤ ਦੇ 11ਵੇਂ ਅਤੇ ਪਹਿਲੇ ਗੈਰ ਸਿਆਸੀ ਰਾਸ਼ਟਰਪਤੀ ਸਨ । ਜਿਨ੍ਹਾਂ ਨੂੰ ਟੈਕਨੋਲੋਜੀ ਅਤੇ ਵਿਗਿਆਨ ਵਿੱਚ ਵਿਸ਼ੇਸ਼ ਯੋਗਦਾਨ ਕਰਕੇ ਇਹ ਅਹੁਦਾ ਮਿਲਿਆ ਸੀ।

ਏ ਪੀ ਜੇ ਅਬਦੁਲ ਕਲਾਮ 2002 ਤੋਂ 2007 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ। ਰਾਸ਼ਟਰਪਤੀ ਬਣਨ ਤੋਂ ਬਾਅਦ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਹੀ ਸਤਿਕਾਰਤ ਅਤੇ ਨਿਪੁੰਨ ਵਿਅਕਤੀ ਬਣੇ । ਉਨ੍ਹਾਂ ਲਗਪਗ ਚਾਰ ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਵੀ ਕੰਮ ਕੀਤਾ । ਸ਼ਿਲੌਂਗ ਵਿੱਚ ਇਕ ਤਕਰੀਰ ਦੌਰਾਨ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸਦੇ ਨਾਲ ਉਹ ਉੱਥੇ ਹੀ ਜ਼ਮੀਨ 'ਤੇ ਡਿੱਗ ਪਏ। ਉਪਰੰਤ ਉਨ੍ਹਾਂ ਨੂੰ ਫੌਰੀ ਤੌਰ ਉੱਤੇ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਮੁੜ ਸੁਰਜੀਤ ਨਾ ਹੋ ਸਕੇ। ਅਬਦੁਲ ਕਲਾਮ 83 ਵਰ੍ਹਿਆਂ ਦੀ ਉਮਰ ਵਿੱਚ 27 ਜੁਲਾਈ 2015 ਨੂੰ ਅਕਾਲ ਚਲਾਣਾ ਕਰ ਗਏ।

Published by:rupinderkaursab
First published:

Tags: Punjab, Ropar