ਸੁੱਖਵਿੰਦਰ ਸਾਕਾ
ਮਨਮੋਹਣ ਵਾਰਿਸ ਦਾ ਜਨਮ 3 ਅਗਸਤ 1967 ਨੂੰ ਪੰਜਾਬ ਦੇ ਹੱਲੂਵਾਲ ਪਿੰਡ ਵਿੱਚ ਹੋਇਆ ਸੀ । ਉਸਨੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ । ਉਸ ਨੇ 11 ਸਾਲ ਦੀ ਉਮਰ ਵਿੱਚ ਆਪਣੀ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ । ਬਤੌਰ ਸੰਗੀਤ ਅਧਿਆਪਕ ਉਸ ਨੇ ਆਪਣੇ ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸਿੱਖਿਆ ਦਿੱਤੀ । ਜਿਸ ਸਦਕੇ ਤਿੰਨੇ ਭਰਾ ਬਹੁਤ ਛੋਟੀ ਉਮਰ 'ਚ ਸੰਗੀਤ ਵਿੱਚ ਗੰਭੀਰ ਰੂਪ ਵਿੱਚ ਸ਼ਾਮਲ ਹੋ ਗਏ । ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਿਲ ਕੀਤੀ।
ਉਸ ਦਾ ਪਰਿਵਾਰ 1990 ਵਿੱਚ ਕੈਨੇਡਾ ਚਲਾ ਗਿਆ । ਜਿੱਥੇ 1993 ਵਿੱਚ ਉਸ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ । ਜਿਸ ਦਾ ਨਾਂ ਸੀ ਗ਼ੈਰਾਂ ਨਾਲ ਪੀਂਘਾਂ ਝੂਟਦੀਏ । ਇਹ ਪ੍ਰੋਜੈਕਟ ਬਹੁਤ ਵੱਡਾ ਹਿੱਟ ਗਿਆ। ਮਨਮੋਹਣ ਵਾਰਿਸ ਆਪਣੀ ਸ਼ੁਰੂਆਤ ਦੇ ਬਾਅਦ ਬਹੁਤ ਵੱਡੀ ਹਿੱਟ ਐਲਬਮ ਦੇ ਨਾਲ ਇੱਕ ਬਹੁਤ ਵੱਡਾ ਤਾਰਾ ਬਣ ਗਿਆ । 1998 ਵਿਚ ਮਨਮੋਹਣ ਵਾਰਿਸ ਨੇ ਗੀਤ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਨੂੰ ਰਿਲੀਜ਼ ਕੀਤਾ ਜਿਸ ਨੂੰ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹਿੱਟ ਮੰਨਿਆ ਜਾਂਦਾ ਹੈ।
ਇਸ ਤੋਂ ਬਾਅਦ ਮਨਮੋਹਣ ਵਾਰਿਸ ਦੀ ਟਿਪਸ ਸੰਗੀਤ ਨਾਲ ਹਸਤਾਖਰ ਕਰਨ ਤੋਂ ਬਾਅਦ ਸੰਨ 2000 ਵਿੱਚ ਐਲਬਮ ਹੁਸਨ ਦਾ ਜਾਦੂ ਆਈ । ਇਸ ਐਲਬਮ ਦੀ ਸਫਲਤਾ ਤੋਂ ਬਾਅਦ ਮਨਮੋਹਣ ਵਾਰਸ ਦੀਆਂ ਐਲਬਮਾਂ ਗਜਰੇ ਗੌਰੀ ਦੇ ਅਤੇ ਦਿਲ ਵੱਟੇ ਦਿਲ ਨੇ ਧੁੰਮਾਂ ਪਾਈਆਂ।
ਸੰਗੀਤ ਖੇਤਰ 'ਚ ਅਪਾਰ ਸਫਲਤਾ ਤੋਂ ਬਾਅਦ ਮਨਮੋਹਣ ਵਾਰਿਸ ਨੇ ਆਪਣੇ ਛੋਟੇ ਭਰਾ ਕਮਲ ਹੀਰ ਅਤੇ ਸੰਗਤਾਰ ਨਾਲ ਮਿਲ ਕੇ ਆਪਣਾ ਰਿਕਾਰਡ ਲੈਵਲ ਪਲਾਜ਼ਮਾ ਰਿਕਾਰਡਜ਼ ਸ਼ੁਰੂ ਕੀਤਾ । 2004 ਵਿੱਚ ਮਨਮੋਹਣ ਵਲੋਂ ਇਸ ਰਿਕਾਰਡ ਲੈਬਲ ਹੇਠ ਐਲਬਮ ਨੱਚੀਏ ਮਜਾਜਣੇ ਜਾਰੀ ਕੀਤੀ ਗਈ । ਇਸ ਤੋਂ ਬਾਅਦ ਚੱਲ ਸੋ ਚੱਲ ਮਨਮੋਹਣ ਵਾਰਿਸ ਨੇ ਕਈ ਹਿੱਟ ਗੀਤ ਦਿੱਤੇ ਜੋ ਬਹੁਤ ਮਕਬੂਲ ਹੋਏ । ਇਨ੍ਹਾਂ ਗੀਤਾਂ ਨੇ ਸਰੋਤਿਆਂ ਦੇ ਦਿਲਾਂ ਵਿਚ ਮਨਮੋਹਣ ਵਾਰਿਸ ਲਈ ਵੱਖਰੀ ਥਾਂ ਬਣਾਈ । ਆਪਣੇ ਦੋਵੇਂ ਛੋਟੇ ਭਰਾਵਾਂ ਨਾਲ ਮਿਲ ਕੇ ਵਿਦੇਸ਼ਾਂ 'ਚ ਪੰਜਾਬੀ ਵਿਰਸਾ ਨਾਮ ਹੇਠ ਸ਼ੋਅ ਵੀ ਕੀਤੇ ਜੋ ਕਿ ਸਰੋਤਿਆਂ ਦੀ ਪਹਿਲੀ ਪਸੰਦ ਵੀ ਬਣੇ । ਆਪਣੇ ਹਿੱਟ ਗੀਤਾਂ ਜ਼ਰੀਏ ਦਰਸ਼ਕਾਂ ਦੀ ਪਸੰਦ ਬਣ ਚੁੱਕੇ ਮਨਮੋਹਣ ਵਾਰਿਸ ਇਸ ਵੇਲੇ ਦੁਨੀਆਂ ਭਰ ਦੀ ਸੈਰ ਕਰ ਰਹੇ ਹਨ ।
ਮਨਮੋਹਣ ਵਾਰਿਸ ਦੀਆਂ ਆਈਆਂ ਕੁਝ ਐਲਬਮਾਂ ਦੇ ਨਾਂ
ਗੈਰਾਂ ਨਾਲ ਪੀਂਘਾਂ ਝੂਟਦੀਏਸੋਹਣਿਆਂ ਦੇ ਲਾਰੇਹੱਸਦੀ ਦੇ ਫੁੱਲ ਕਿਰਦੇਸੱਜਰੇ ਚੱਲੇ ਮੁਕਲਾਵੇਗਲੀ ਗਲੀ ਵਿੱਚ ਹੋਕੇਮਿੱਤਰਾਂ ਦਾ ਸਾਹ ਰੁਕਦਾਮਿੱਤਰਾਂ ਨੇ ਭੰਗੜਾ ਪਾਉਣਾਹੁਸਨ ਦਾ ਜਾਦੂਗਜਰੇ ਗੋਰੀ ਦੇਦਿਲ ਵੱਟੇ ਦਿਲਨੱਚੀਏ ਮਜਾਜਣੇਦਿਲ ਨੱਚਦਾਦਿਲ 'ਤੇ ਨਾ ਲਾਈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Manmohan Waris, Punjab, Ropar