Home /rupnagar /

ਮੱਛੀ ਪਾਲਣ ਦਾ ਧੰਦਾ ਕਰਨ ਲਈ ਤੁਸੀਂ ਵੀ ਇਨ੍ਹਾਂ ਸਰਕਾਰੀ ਯੋਜਨਾਵਾਂ ਦਾ ਲੈ ਸਕਦੇ ਹੋ ਲਾਭ  

ਮੱਛੀ ਪਾਲਣ ਦਾ ਧੰਦਾ ਕਰਨ ਲਈ ਤੁਸੀਂ ਵੀ ਇਨ੍ਹਾਂ ਸਰਕਾਰੀ ਯੋਜਨਾਵਾਂ ਦਾ ਲੈ ਸਕਦੇ ਹੋ ਲਾਭ  

ਫਾਈਲ ਫੋਟੋ

ਫਾਈਲ ਫੋਟੋ

ਇਸ ਸੰਬੰਧੀ ਵਧੇਰੇ ਜਾਣਕਾਰੀ ਜਾਂ ਅਰਜ਼ੀਆਂ ਦੇਣ ਲਈ ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ, ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ, ਰੂਪਨਗਰ ਦੇ ਦਫ਼ਤਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ ।

  • Share this:

ਸੁੱਖਵਿੰਦਰ ਸਾਕਾ

ਰੂਪਨਗਰ : ਮੱਛੀ ਪਾਲਣ ਵਿਭਾਗ ਪੰਜਾਬ ਵੱਲੋਂ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਮੱਛੀ ਪਾਲਣ ਵਿਭਾਗ ਰੂਪਨਗਰ ਵੱਲੋਂ ਵੀ ਪੰਚਾਇਤੀ ਛੱਪੜ, ਬੇਕਾਰ ਅਤੇ ਬੰਜਰ ਜ਼ਮੀਨਾਂ ਨੂੰ ਮੱਛੀ ਪਾਲਣ ਅਧੀਨ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਨਾਲ ਰੋਜ਼ਗਾਰ ਦੇ ਸਾਧਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ ।

ਡਿਪਟੀ ਡਾਇਰੈਕਟਰ ਮੱਛੀ ਪਾਲਣ ਰੂਪਨਗਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ 768 ਏਕੜ ਰਕਬਾ 2021-22 ਤੱਕ ਮੱਛੀ ਪਾਲਣ ਅਧੀਨ ਹੈ ਅਤੇ ਇਸ ਸੈਸ਼ਨ 2022-23 ਦੌਰਾਨ 35 ਏਕੜ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਜਾ ਚੁੱਕਾ ਹੈ । ਇਸ ਤੋਂ ਇਲਾਵਾ ਮੱਛੀ ਪਾਲਣ ਵਿਭਾਗ ਵੱਲੋਂ ਕਿਸਾਨਾਂ ਨੂੰ ਹਰ ਮਹੀਨੇ ਪੰਜ ਰੋਜਾ ਮੁਫ਼ਤ ਟ੍ਰੇਨਿੰਗ, ਤਕਨੀਕੀ ਸਲਾਹ ਜਿਵੇਂ ਕਿ ਜ਼ਮੀਨਾਂ ਦੀ ਚੋਣ, ਮੱਛੀ ਤਲਾਬ ਦੀ ਤਿਆਰੀ, ਬਿਜਲੀ ਕੁਨੈਕਸਨ ਦੀ ਸਿਫ਼ਾਰਸ਼, ਮੰਡੀਕਰਨ, ਮੱਛੀ ਕਾਸ਼ਤਕਾਰ ਦਾ ਮੁਫ਼ਤ ਬੀਮਾਂ ਅਤੇ ਮਿੱਟੀ ਪਾਣੀ ਦੀ ਪਰਖ ਲਈ ਸਹੂਲਤ ਦਿੱਤੀ ਜਾ ਰਹੀ ਹੈ ।

ਉਨ੍ਹਾਂ ਦੱਸਿਆ ਕਿ ਸਾਲ 2022-23 ਦੌਰਾਨ ਸਤੰਬਰ 2022 ਤੱਕ ਕੁੱਲ 92 ਵਿਅਕਤੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ । ਇਸ ਸੈਸ਼ਨ ਦੇ ਬਾਕੀ ਰਹਿੰਦੇ ਮਹੀਨਿਆਂ ਵਿੱਚ ਦਿੱਤੀ ਜਾਣ ਵਾਲੀ ਟ੍ਰੇਨਿੰਗ ਦਾ ਸ਼ਡਿਊਲ 14 ਨਵੰਬਰ ਤੋਂ 18 ਨਵੰਬਰ ਤੱਕ, 05 ਦਸੰਬਰ ਤੋਂ 09 ਦਸੰਬਰ ਤੱਕ, 02 ਜਨਵਰੀ 2023 ਤੋਂ 06 ਜਨਵਰੀ 2023 ਤੱਕ, 20 ਫਰਵਰੀ 2023 ਤੋਂ 24 ਫ਼ਰਵਰੀ 2023 ਤੱਕ, ਅਤੇ 20 ਮਾਰਚ 2023 ਤੋਂ 24 ਮਾਰਚ 2023 ਤੱਕ ਹੋਵੇਗਾ । ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦੇ ਖੇਤਰ ਵਿੱਚ ਵਾਧਾ ਕਰਨ ਲਈ "ਪ੍ਰਧਾਨ ਮੰਤਰੀ ਮੱਤਸਿਆ ਸੰਪਦਾ ਯੋਜਨਾ" ਅਧੀਨ ਕਿਸਾਨਾਂ ਨੂੰ ਨਵੇਂ ਰਕਬੇ ਦੀ ਪੁਟਾਈ ਅਤੇ ਪਹਿਲੇ ਸਾਲ ਦੀ ਖਾਦ ਖ਼ੁਰਾਕ ਲਈ ਸਬਸਿਡੀ ਜਨਰਲ 40% ਤੇ ਅਨੁਸੂਚਿਤ ਜਾਤੀ/ਔਰਤਾਂ 60% ਸਬਸਿਡੀ ਦਿੱਤੀ ਜਾ ਰਹੀ ਹੈ ।

ਮੱਛੀ ਕਾਸ਼ਤਕਾਰਾਂ ਲਈ ਸਾਈਕਲ ਵਿਦ ਆਈਸ ਬਾਕਸ, ਮੋਟਰ ਸਾਈਕਲ ਵਿਦ ਆਈਸ ਬਾਕਸ,ਥਰੀਵਹੀਲਰ ਵਿਦ ਰੈਫ਼ਰੀਜਰੇਟਰ ਦੀ ਸਬਸਿਡੀ ਦਿੱਤੀ ਜਾ ਰਹੀ ਹੈ । ਇਸ ਦੇ ਨਾਲ ਹੀ ਘੱਟ ਜ਼ਮੀਨਾਂ 'ਤੇ ਵੱਧ ਲਾਭ ਲੈਣ ਲਈ ਪੀ.ਐਮ.ਐਮ.ਐਸ. ਬਾਈ ਸਕੀਮ ਅਧੀਨ ਬਾਇਓਫਲਾਕ /ਆਰ.ਏ.ਐਸ. ਯੂਨਿਟ ਲਗਾਉਣ 'ਤੇ ਸਬਸਿਡੀ ਦਿੱਤੀ ਜਾਂਦੀ ਹੈ । ਉਨ੍ਹਾਂ ਇਹ ਵੀ ਦੱਸਿਆਂ ਕਿ ਮੱਛੀ ਪੂੰਗ ਫਾਰਮ, ਕਟਲੀ ਵਿਖੇ ਸਾਲ 2022-23 ਦੌਰਾਨ 37 ਲੱਖ ਮੱਛੀ ਦਾ ਪੂੰਗ ਮੱਛੀ ਕਾਸ਼ਤਕਾਰਾਂ ਨੂੰ ਸਪਲਾਈ ਕੀਤਾ ਜਾ ਚੁੱਕਾ ਹੈ । ਇਹ ਪੂੰਗ ਸਬਸਿਡਾਇਸਡ ਰੇਟ ਰੁਪਏ 100/- ਪ੍ਰਤੀ 1000 ਅਨੁਸਾਰ ਕਾਸ਼ਤਕਾਰਾਂ ਨੂੰ ਵੇਚਿਆ ਜਾਂਦਾ ਹੈ ।

ਇਸ ਸੰਬੰਧੀ ਵਧੇਰੇ ਜਾਣਕਾਰੀ ਜਾਂ ਅਰਜ਼ੀਆਂ ਦੇਣ ਲਈ ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ, ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ, ਰੂਪਨਗਰ ਦੇ ਦਫ਼ਤਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ ।

Published by:Tanya Chaudhary
First published:

Tags: Business idea, Fishermen, Ropar, Scheme