ਸੁੱਖਵਿੰਦਰ ਸਾਕਾ
ਰੂਪਨਗਰ: ਬੀਤੇ ਦਿਨੀਂ ਆਪਣੇ ਹਲਕੇ ਦੇ ਦੌਰੇ ਦੌਰਾਨ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚਾਈਨਾ ਡੋਰ ਨੂੰ ਲੈ ਕੇ ਨੌਜਵਾਨਾਂ ਨੂੰ ਚਾਈਨਾ ਡੋਰ ਨਾ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ। ਗੱਲਬਾਤ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਤੇ ਪ੍ਰਸ਼ਾਸਨ ਮਿਲ ਕੇ ਚਾਈਨਾ ਡੋਰ ਨੂੰ ਠੱਲ੍ਹ ਪਾਉਣ ਲਈ ਆਪਣਾ ਕੰਮ ਕਰ ਰਹੇ ਹਨ, ਪਰ ਸਾਨੂੰ ਵੀ ਇਸ ਪ੍ਰਤੀ ਜ਼ਿੰਮੇਵਾਰ ਹੋਣਾ ਪਵੇਗਾ ਤੇ ਇਸ ਦੀ ਵਰਤੋਂ ਤੋਂ ਪਰਹੇਜ ਕਰਨਾ ਪਵੇਗਾ।
ਉਨ੍ਹਾਂ ਨੇ ਤੁਹਾਡੇ ਵੱਲੋਂ ਹਵਾ 'ਚ ਉਡਾਈ ਗਈ ਚਾਈਨਾ ਡੋਰ ਕਿਸੇ ਸਮੇਂ ਵੀ ਸੜਕੀ ਹਾਦਸੇ ਦਾ ਕਾਰਨ ਬਣ ਸਕਦੀ ਹੈ ਅਤੇ ਕਿਸੇ ਦੀ ਜਾਨ ਲੈ ਸਕਦੀ ਹੈ। ਉਹ ਗੱਲ ਚੰਗੀ ਨਹੀਂ ਹੋਵੇਗੀ ਕਿ ਤੁਹਾਡਾ ਪਤੰਗਬਾਜ਼ੀ ਦਾ ਸ਼ੌਕ ਕਿਸੇ ਦੀ ਜਾਨ ਲੈ ਲਵੇ। ਤੁਹਾਡੇ ਵੀ ਪਰਵਾਰਿਕ ਮੈਂਬਰ ਸੜਕਾਂ 'ਤੇ ਚਲਦੇ ਹਨ ਉਹ ਵੀ ਕਿਸੇ ਸਮੇਂ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ। ਤੁਹਾਡਾ ਥੋੜੇ ਸਮੇਂ ਦਾ ਸ਼ੌਂਕ ਕਿਸੇ ਪਰਿਵਾਰ ਪੂਰੀ ਉਮਰ ਲਈ ਨੁਕਸਾਨ ਕਰ ਸਕਦਾ ਹੈ। ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ ਤੇ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।
ਜੇ ਪਤੰਗਬਾਜ਼ੀ ਕਰਨੀ ਹੀ ਹੈ ਤਾਂ ਬਜ਼ਾਰ ਵਿੱਚ ਹੋਰ ਬਹੁਤ ਸਾਰੀਆਂ ਡੋਰਾਂ ਆਉਂਦੀਆਂ ਹਨ । ਤੁਸੀਂ ਪਤੰਗ ਉਡਾਉਣ ਲਈ ਉਹ ਵੀ ਵਰਤ ਸਕਦੇ ਹੋ । ਪਤੰਗ ਉਡਾਉਣ ਲਈ ਕੇਵਲ ਚਾਈਨਾ ਡੋਰ ਦੀ ਵਰਤੋਂ ਨਾ ਕਰੋ। ਕਿਉਂਕਿ ਇਸ ਨਾਲ ਤੁਹਾਡਾ ਪਰਿਵਾਰ ਵੀ ਕਿਸੇ ਸਮੇਂ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ । ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਵੱਲ ਇੱਕ ਵਾਰ ਜ਼ਰੂਰ ਦੇਖੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib, China dor, Harjot Bains, Punjab