Home /rupnagar /

ਪੋਲਿੰਗ ਬੂਥਾਂ 'ਤੇ ਵੋਟਰਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਿਖਲਾਈ ਲਈ ਲਗਾਇਆ ਕੈਂਪ

ਪੋਲਿੰਗ ਬੂਥਾਂ 'ਤੇ ਵੋਟਰਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਿਖਲਾਈ ਲਈ ਲਗਾਇਆ ਕੈਂਪ

ਸਿਖਲਾਈ

ਸਿਖਲਾਈ ਦਿੰਦੇ ਹੋਏ ਅਧਿਕਾਰੀ  

ਵਿਧਾਨ ਸਭਾ ਹਲਕਾ 049 ਸ੍ਰੀ ਅਨੰਦਪੁਰ ਸਾਹਿਬ ਦੇ ਕੇਸ਼ਵ ਗੋਇਲ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 049 ਸ੍ਰੀ ਅਨੰਦਪੁਰ ਸਾਹਿਬ ਅੱਜ ਪੋਲਿੰਗ ਸਟਾਫ ਨੂੰ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਸਿਖਲਾਈ ਦੇਣ ਲਈ ਕੀਤੀ ਦੂਜੀ ਰਿਹਸਲ ਦੇ ਬਾਰੇ ਦੱਸਿਆ ਕਿ ਸਮੁੱਚੇ ਹਲਕੇ ਵਿਚ ਬੂਥ ਲੈਵਲ ਅਫਸਰਾ ਵਲੋਂ ਵੋਟਰ ਸੂਚੀਆਂ ਅਨੁਸਾਰ ਦਿਵਿਆਂਗ ਅਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨਾਲ ਘਰ ਘਰ ਜਾ ਕੇ ਤਾਲਮੇਲ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ

  ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ :

  ਵਿਧਾਨ ਸਭਾ ਚੋਣਾਂ ਲਈ ਹਲਕਾ 049 ਸ੍ਰੀ ਅਨੰਦਪੁਰ ਸਾਹਿਬ ਵਿਚ ਪੋਲਿੰਗ ਬੂਥਾਂ ਉੱਤੇ ਤੈਨਾਤ ਸਟਾਫ ਨੂੰ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੋਵਿਡ ਦੀਆਂ ਸਾਵਧਾਨੀਆਂ ਦੀ ਪੂਰੀ ਤਰਾਂ ਪਾਲਣਾ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ । ਵੋਟਰਾਂ ਦੀ ਸਹੂਲਤ ਲਈ ਹਰ ਪੋਲਿੰਗ ਬੂਥ ਉਤੇ ਲੋੜੀਦੀਆਂ, ਢੁਕਵੀਆਂ ਸਹੂਲਤਾਂ ਮੁਹੱਇਆ ਕਰਵਾਈਆਂ ਜਾਣਗੀਆਂ । ਚੋਣ ਕਮਿਸ਼ਨ ਦੇ ਨਿਰਦੇਸ਼ਾ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

  ਵਿਧਾਨ ਸਭਾ ਹਲਕਾ 049 ਸ੍ਰੀ ਅਨੰਦਪੁਰ ਸਾਹਿਬ ਦੇ ਕੇਸ਼ਵ ਗੋਇਲ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 049 ਸ੍ਰੀ ਅਨੰਦਪੁਰ ਸਾਹਿਬ ਅੱਜ ਪੋਲਿੰਗ ਸਟਾਫ ਨੂੰ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਸਿਖਲਾਈ ਦੇਣ ਲਈ ਕੀਤੀ ਦੂਜੀ ਰਿਹਸਲ ਦੇ ਬਾਰੇ ਦੱਸਿਆ ਕਿ ਸਮੁੱਚੇ ਹਲਕੇ ਵਿਚ ਬੂਥ ਲੈਵਲ ਅਫਸਰਾ ਵਲੋਂ ਵੋਟਰ ਸੂਚੀਆਂ ਅਨੁਸਾਰ ਦਿਵਿਆਂਗ ਅਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨਾਲ ਘਰ ਘਰ ਜਾ ਕੇ ਤਾਲਮੇਲ ਕੀਤਾ ਜਾ ਰਿਹਾ ਹੈ।

  ਬਹੁਤ ਸਾਰੇ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬੈਲਟ ਪੇਪਰ ਰਾਹੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਪੂਰੀ ਤਰਾਂ ਪਾਰਦਰਸ਼ੀ ਰੱਖਿਆ ਹੈ, ਇਸ ਦੇ ਲਈ ਚੋਣ ਡਿਊਟੀ ਉੱਤੇ ਤੈਨਾਤ ਸਮੁੱਚੇ ਸਟਾਫ ਨੂੰ ਸਮੇਂ ਸਮੇਂ 'ਤੇ ਬੈਠਕਾਂ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।

  Published by:Amelia Punjabi
  First published:

  Tags: Assembly Elections 2022, Punjab, Punjab Election 2022, Ropar