Home /rupnagar /

Nangal: ਨਰਾਤੇ ਦੇ ਪਹਿਲੇ ਦਿਨ ਮਾਤਾ ਜਲਫਾ ਦੇਵੀ ਦੇ ਮੰਦਰ 'ਚ ਰੌਣਕਾਂ

Nangal: ਨਰਾਤੇ ਦੇ ਪਹਿਲੇ ਦਿਨ ਮਾਤਾ ਜਲਫਾ ਦੇਵੀ ਦੇ ਮੰਦਰ 'ਚ ਰੌਣਕਾਂ

X
Nangal:

Nangal: ਨਰਾਤੇ ਦੇ ਪਹਿਲੇ ਦਿਨ ਮਾਤਾ ਜਲਫਾ ਦੇਵੀ ਦੇ ਮੰਦਰ 'ਚ ਰੌਣਕਾਂ

ਮਾਤਾ ਦੇ ਪਹਿਲੇ ਨਵਰਾਤਰੇ 'ਤੇ ਮਾਤਾ ਜਲਫਾ ਦੇਵੀ ਦੇ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਦੇ ਨਾਲ ਸਜਾਇਆ ਗਿਆ। ਜਿਸ ਕਰਕੇ ਇਹ ਦ੍ਰਿਸ਼ ਹੋਰ ਵੀ ਮਨਮੋਹਕ ਹੋ ਗਿਆ। ਜਿੱਥੇ ਪਹਿਲੇ ਨਰਾਤੇ 'ਤੇ ਹਰੇਕ ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ, ਉੱਥੇ ਹੀ ਮਾਤਾ ਜਲਫਾ ਦੇਵੀ ਨੂੰ ਮੋਰਪੰਖ ਤੇ ਫੁੱਲਾਂ ਦੇ ਨਾਲ ਸ਼ਿੰਗਾਰਿਆ ਗਿਆ।

ਹੋਰ ਪੜ੍ਹੋ ...
  • Local18
  • Last Updated :
  • Share this:

ਰਾਜ ਕੁਮਾਰ

ਨੰਗਲ ਦੇ ਨਾਲ ਲੱਗਦੀਆਂ ਸ਼ਿਵਾਲਿਕ ਦੀਆਂ ਖ਼ੂਬਸੂਰਤ ਪਹਾੜੀਆਂ ਦੇ ਵਿੱਚੋਂ-ਵਿੱਚ ਸਥਿਤ ਮਾਂ ਜਲਫਾ ਦੇਵੀ ਦਾ ਮੰਦਰ ਚਾਰੇ ਪਾਸਿਆਂ ਤੋਂ ਜੰਗਲ ਦੇ ਨਾਲ ਘਿਰਿਆ ਹੋਇਆ ਹੈ। ਜਿਸ ਨੂੰ ਦੇਖ ਕੇ ਮਨ ਮੋਹਿਆ ਜਾਂਦਾ ਹੈ।

ਮਾਤਾ ਦੇ ਪਹਿਲੇ ਨਵਰਾਤਰੇ 'ਤੇ ਮਾਤਾ ਜਲਫਾ ਦੇਵੀ ਦੇ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਦੇ ਨਾਲ ਸਜਾਇਆ ਗਿਆ। ਜਿਸ ਕਰਕੇ ਇਹ ਦ੍ਰਿਸ਼ ਹੋਰ ਵੀ ਮਨਮੋਹਕ ਹੋ ਗਿਆ। ਜਿੱਥੇ ਪਹਿਲੇ ਨਰਾਤੇ 'ਤੇ ਹਰੇਕ ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ, ਉੱਥੇ ਹੀ ਮਾਤਾ ਜਲਫਾ ਦੇਵੀ ਨੂੰ ਮੋਰਪੰਖ ਤੇ ਫੁੱਲਾਂ ਦੇ ਨਾਲ ਸ਼ਿੰਗਾਰਿਆ ਗਿਆ।

ਪਹਿਲੇ ਨਵਰਾਤਰੇ 'ਤੇ ਦੂਰ-ਦੂਰ ਤੋਂ ਸੰਗਤ ਨੇ ਮਾਤਾ ਦੇ ਦਰਬਾਰ 'ਤੇ ਆਕੇ ਮੱਥਾ ਟੇਕਿਆ। ਆਪਣੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ। ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ, ਜੰਗਲ ਵਿੱਚ ਪੰਛੀਆਂ ਦੀਆਂ ਅਵਾਜ਼ਾਂ ਤੇ ਮਾਤਾ ਦੇ ਮੰਦਰ ਦੀਆਂ ਘੰਟੀਆਂ ਦੀਆਂ ਅਵਾਜ਼ਾਂ ਨਾਲ, ਮੰਦਰ ਦੇ ਨਾਲ-ਨਾਲ ਨੰਗਲ ਦਾ ਮਾਹੌਲ ਵੀ ਭਗਤੀਮਈ ਰੰਗ ਵਿਚ ਰੰਗਿਆ ਗਿਆ।

Published by:Sarbjot Kaur
First published:

Tags: Navratra, Religious, Rupnagar