ਸੁੱਖਵਿੰਦਰ ਸਾਕਾ
ਨੂਰਪੁਰਬੇਦੀ, ਰੂਪਨਗਰ : ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਦੀ ਅਗਵਾਈ ਹੇਠ ਪਿੰਡ ਜਟਵਾੜ ਜਟੇਸ਼ਵਰ ਮੰਦਰ ਸਾਵਣ ਮਹੀਨੇ ਦੌਰਾਨ ਮੇਲਾ ਲੱਗਿਆ ਹੋਇਆ ਸੀ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਖ-ਵੱਖ ਰੇਹੜੀ ਫੜੀ ਕੋਲ ਪਹੁੰਚੇ ਜਿਨ੍ਹਾਂ ਨੇ ਖਾਣ ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਢੱਕ ਕੇ ਰੱਖਣ ਲਈ ਕਿਹਾ।
ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਜ਼ਿਆਦਾ ਪੱਕੇ, ਗਲੇ ਸੜੇ ਫਲ, ਸਬਜ਼ੀਆਂ ਆਦਿ ਨਾ ਵੇਚੇ ਜਾਣ। ਜੇਕਰ ਕਿਸੇ ਕੋਲ ਗਲੀਆਂ ਸੜੀਆਂ ਸਬਜ਼ੀਆਂ ਫਲ ਦਿਖਾਈ ਦਿੱਤੇ ਤਾਂ ਸਖਤ ਨਾਲ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਨੇ ਭਾਂਡੇ ਧੋਣ ਲਈ ਸਾਫ਼ ਪਾਣੀ ਦਾ ਇਸਤੇਮਾਲ ਕਰਨ ਦੀ ਵੀ ਹਦਾਇਤ ਕੀਤੀ । ਰੇਹੜੀ ਫੜੀ ਵਾਲਿਆਂ ਨੂੰ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਜਾਗਰੂਕ ਕੀਤਾ ਗਿਆ । ਕਿਉਂਕਿ ਬਰਸਾਤਾਂ ਦੇ ਮੌਸਮ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੂਸ਼ਿਤ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਪਾਣੀ ਨਾਲ ਹੁੰਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।