Home /rupnagar /

ਛੱਠ ਪੂਜਾ ਨੂੰ ਲੈ ਕੇ ਲੱਗੀਆਂ ਰੌਣਕਾਂ, ਸ਼ਰਧਾਲੂਆਂ ਨੇ ਚੜ੍ਹਦੇ ਸੂਰਜ ਦੇਵਤਾ ਨੂੰ ਦਿੱਤਾ ਅਰਗ

ਛੱਠ ਪੂਜਾ ਨੂੰ ਲੈ ਕੇ ਲੱਗੀਆਂ ਰੌਣਕਾਂ, ਸ਼ਰਧਾਲੂਆਂ ਨੇ ਚੜ੍ਹਦੇ ਸੂਰਜ ਦੇਵਤਾ ਨੂੰ ਦਿੱਤਾ ਅਰਗ

X
ਘਾਟ

ਘਾਟ 'ਤੇ ਖੜ੍ਹ ਕੇ ਚੜ੍ਹਦੇ ਸੂਰਜ ਦੇਵਤਾ ਨੂੰ ਅਰਗ ਦਿੰਦੇ ਹੋਏ ਸ਼ਰਧਾਲੂ

ਛੱਠ ਪੂਜਾ ਦਾ ਤਿਉਹਾਰ ਸ਼ਰਧਾਲੂਆਂ ਵੱਲੋਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ  । ਵੈਸੇ ਤਾਂ ਇਸ ਨੂੰ  ਤਿਉਹਾਰ ਨੂੰ  ਯੂਪੀ ਬਿਹਾਰ ਦੇ ਲੋਕਾਂ ਦਾ ਪ੍ਮੱਖ ਤਿਉਹਿਰ ਮੰਨਿਆ ਜਾਂਦਾ ਹੈ । ਪਰ ਜਿਉਂ ਜਿਉਂ ਸਮੇਂ ਦੇ ਨਾਲ ਯੂ ਪੀ ਬਿਹਾਰ ਦੇ ਲੋਕਾਂ ਦਾ ਵਸੇਵਾ ਪੰਜਾਬ 'ਚ ਵਧਿਆ ਉਵੇਂ ਉਵੇਂ ਇਹ ਤਿਉਹਾਰ ਪੰਜਾਬ ਵਿੱਚ ਵੀ ਪ੍ਰਫੁਲਿਤ ਹੋਣ ਲੱਗਾ

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਛੱਠ ਪੂਜਾ ਦਾ ਤਿਉਹਾਰ ਸ਼ਰਧਾਲੂਆਂ ਵੱਲੋਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਵੈਸੇ ਤਾਂ ਇਸ ਨੂੰ ਤਿਉਹਾਰ ਨੂੰ ਯੂਪੀ ਬਿਹਾਰ ਦੇ ਲੋਕਾਂ ਦਾ ਪ੍ਰਮੁੱਖ ਤਿਉਹਿਰ ਮੰਨਿਆ ਜਾਂਦਾ ਹੈ । ਪਰ ਜਿਉਂ ਜਿਉਂ ਸਮੇਂ ਦੇ ਨਾਲ ਯੂ ਪੀ ਬਿਹਾਰ ਦੇ ਲੋਕਾਂ ਦਾ ਵਸੇਵਾ ਪੰਜਾਬ 'ਚ ਵਧਿਆ ਉਵੇਂ ਉਵੇਂ ਇਹ ਤਿਉਹਾਰ ਪੰਜਾਬ ਵਿੱਚ ਵੀ ਪ੍ਰਫੁਲਿਤ ਹੋਣ ਲੱਗਾ। ਅੱਜ ਛੱਠ ਪੂਜਾ ਦੇ ਆਖਿਰੀ ਦਿਨ ਜ਼ਿਲ੍ਹਾ ਰੂਪਨਗਰ ਦੇ ਨੰਗਲ ਡੈਮ ਵਿੱਚ ਸਥਿੱਤ ਬਾਬਾ ਊਦੋ ਦਰਿਆ ਦੇ ਘਾਟ 'ਤੇ ਸ਼ਰਧਾਲੂਆਂ ਵੱਲੋਂ ਇਹ ਤਿਉਹਾਰ ਮਨਾਇਆ ਗਿਆ । ਜਿੱਥੇ ਲੋਕ ਦਰਿਆ ਦੇ ਘਾਟ 'ਤੇ ਸਵੇਰ ਸਾਰ ਹੁੰਦੇ ਹੀ ਪਹੁੰਚੇ। ਇੱਥੇ ਪਹੁੰਚ ਕੇ ਲੋਕਾਂ ਨੇ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਨੂੰ ਅਰਗ ਦੇ ਕੇ ਮੱਥਾ ਟੇਕਿਆ ਅਤੇ ਛੱਠ ਮਈਆ ਦਾ ਪਾਠ ਕੀਤਾ।

ਸ਼ਰਧਾਲੂਆਂ ਦੇ ਮੁਤਾਬਿਕ ਇਸ ਤਿਉਹਾਰ ਦੇ ਚੱਲਦਿਆਂ ਉਨ੍ਹਾਂ ਵੱਲੋਂ 3 ਦਿਨ ਦਾ ਵਰਤ ਰੱਖਣ ਉਪਰੰਤ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਜ਼ਿਆਦਾਤਰ ਇਹ ਵਰਤ ਔਰਤਾਂ ਵੱਲੋਂ ਰੱਖਿਆ ਜਾਂਦਾ ਹੈ। ਘਾਟ 'ਤੇ ਜਗਮਗਾਉਂਦੇ ਦੀਵਿਆਂ ਨੇ ਇੱਕ ਵਾਰ ਨੂੰ ਤਾਂ ਦੀਵਾਲੀ ਵਰਗਾ ਮਾਹੌਲ ਪੈਦਾ ਕਰ ਦਿੱਤਾ ਸੀ।

Published by:Drishti Gupta
First published:

Tags: Anandpur Sahib, Chatt, Punjab