ਸੁੱਖਵਿੰਦਰ ਸਾਕਾ,ਰੂਪਨਗਰ
ਰੂਪਨਗਰ : ਤੁਸੀਂ ਆਪਣੇ ਸ਼ਹਿਰਾਂ ਵਿੱਚ ਵੱਖ ਵੱਖ ਮੁਕਾਬਲੇ ਤਾਂ ਹੁੰਦੇ ਦੇਖੇ ਹੋਣਗੇ ਪਰ ਨੰਗਲ ਸ਼ਹਿਰ ਵਿੱਚ ਕੁਝ ਸਮਾਜ ਸੇਵੀਆਂ ਵੱਲੋਂ ਇੱਕ ਵੱਖਰਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ । ਜਿਸਦੇ ਪ੍ਤੀ ਪੜ/ਦੇਖ ਤੁਸੀ ਵੀ ਇੱਕ ਵਾਰ ਜਰੂਰ ਹੈਰਾਨ ਹੋਵੋਗੇ । ਦਰਅਸਲ ਸ਼ਹਿਰ ਦੇ ਕੁਝ ਸਮਾਜ ਸੇਵੀਆਂ ਵੱਲੋਂ 21 ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਇਹ ਕਮੇਟੀ ਸ਼ਹਿਰ ਵਿੱਚ ਨੂੰ ਸਫਾਈ ਵਿਵਸਥਾ ਨੂੰ ਕਾਇਮ ਰੱਖਣ ਦੇ ਮਕਸਦ ਤਹਿਤ ਸਫ਼ਾਈ ਮੁਕਾਬਲਾ ਕਰਵਾਉਣ ਜਾ ਰਹੀ ਹੈ । ਇਨ੍ਹਾਂ ਸਮਾਜ ਸੇਵੀਆਂ ਵੱਲੋਂ ਇਹ ਮੁਕਾਬਲਾ ਸਵੱਛ ਘਰ ਸਵੱਛ ਜੀਵਨ ਦੇ ਨਾਅਰੇ ਤਹਿਤ ਕਰਵਾਇਆ ਜਾ ਰਿਹਾ ਹੈ ।
ਗੱਲਬਾਤ ਦੌਰਾਨ ਸਫਾਈ ਮੁਕਾਬਲਾ ਕਰਵਾ ਰਹੇ ਵੱਖ-ਵੱਖ ਸਮਾਜ ਸੇਵੀਆਂ ਨੇ ਕਿਹਾ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਅਤੇ ਘਰਾਂ ਨੂੰ ਸਾਫ ਸੁਥਰਾ ਰੱਖਣ ਦੇ ਮਕਸਦ ਤਹਿਤ ਇੱਕ ਮੁਕਾਬਲਾ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਹੈ ਜਿਸ ਨੂੰ ਉਹ ਹੁਣ ਕਰਵਾਉਣ ਜਾ ਰਹੇ ਹਨ ਤੇ ਇਹ ਮੁਕਾਬਲਾ ਉਹ ਵੱਖ-ਵੱਖ ਕੈਟਾਗਰੀਆਂ ਅਧੀਨ ਆਉਂਦੇ ਘਰਾਂ ਵਿੱਚ ਕਰਵਾ ਰਹੇ ਹਨ । ਜਿਸਦੇ ਤਹਿਤ ਘਰਾਂ ਵਿੱਚ ਸਭ ਤੋਂ ਵੱਧ ਸਫ਼ਾਈ ਰੱਖਣ ਵਾਲੇ ਨੂੰ ਵਿਸ਼ੇਸ਼ ਤੌਰ 'ਤੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨੂੰ 500 ਰੁਪਏ ਫੀਸ ਦੇਣੀ ਪਵੇਗੀ ਕਿਉਂਕਿ ਇਸ ਦੇ ਨਾਲ ਉਹ ਇਸ ਮੁਕਾਬਲੇ ਲਈ ਰਜਿਸ਼ਟਰ ਹੋ ਜਾਵੇਗਾ ਤੇ ਅਸੀਂ ਉਸ ਤੋਂ ਇਸ ਮੁਕਾਬਲੇ ਦਾ ਫਾਰਮ ਵੀ ਭਰਵਾਵਾਂਗੇ ਤਾਂ ਜੋ ਅਸੀਂ ਆਉਂਦੇ ਦਿਨਾਂ 'ਚ ਉਸ ਦੇ ਘਰ ਦੀ ਜਾ ਕੇ ਚੈਕਿੰਗ ਕਰ ਸਕੀਏ ।
ਉਨ੍ਹਾਂ ਦੱਸਿਆ ਘਰਾਂ ਵਿੱਚ ਖਾਸਕਰ ਬੈਡਰੂਮਸ, ਕਿਚਨ ਅਤੇ ਬਾਥਰੂਮਸ ਦੀ ਚੈਕਿੰਗ ਕੀਤੀ ਜਾਵੇਗੀ ਤੇ ਚੈਕਿੰਗ ਲਈ ਬਾਹਰੀ ਟੀਮ ਆਵੇਗੀ ਜਿਸਦੀ ਕਿ ਸ਼ਹਿਰ ਵਾਸੀਆ ਨਾਲ ਕੋਈ ਜਾਣ-ਪਛਾਣ ਨਹੀਂ ਹੋਵੇਗੀ । ਅਗਰ ਤੁਸੀ ਵੀ ਇਸ ਮੁਕਾਬਲੇ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਜਰੂਰ ਦੇਖੋ ਤੇ ਸਮਝੋ ਤੁਸੀ ਕਿਸ ਤਰ੍ਹਾਂ ਇਸ ਮੁਕਾਬਲੇ ਵਿੱਚ ਭਾਗ ਲੈ ਸਕਦੇ ਹੋ ਤੇ ਇਸ ਦੀਆਂ ਕੀ ਸ਼ਰਤਾ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।