Home /rupnagar /

ਪਲਾਸਟਿਕ ਦੀ ਵਰਤੋਂ 'ਤੇ ਪੂਰਨ ਤੌਰ 'ਤੇ ਲੱਗੀ ਪਾਬੰਦੀ, ਬਾਜ਼ਾਰਾਂ 'ਚ ਚੈਕਿੰਗ ਸ਼ੁਰੂ

ਪਲਾਸਟਿਕ ਦੀ ਵਰਤੋਂ 'ਤੇ ਪੂਰਨ ਤੌਰ 'ਤੇ ਲੱਗੀ ਪਾਬੰਦੀ, ਬਾਜ਼ਾਰਾਂ 'ਚ ਚੈਕਿੰਗ ਸ਼ੁਰੂ

ਬਾਜ਼ਾਰਾਂ

ਬਾਜ਼ਾਰਾਂ 'ਚ ਚੈਕਿੰਗ ਕਰਦੇ ਹੋਏ ਅਧਿਕਾਰੀ  

ਰੂਪਨਗਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਸਿੰਗਲ ਯੂਜ਼ ਪਲਾਸਟਿਕ ਸਮੱਗਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਉਪਰੰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਲਾਸਟਿਕ ਯੁਕਤ ਸਮੱਗਰੀ ਨੂੰ ਲੈ ਕੇ ਦੁਕਾਨਦਾਰਾਂ ਨੂੰ ਜਿੱਥੇ ਸੁਚੇਤ ਕੀਤਾ ਜਾ ਰਿਹਾ ਹੈ ਉੱਥੇ ਹੀ ਚਿਤਾਵਨੀ ਦੇ ਕੇ ਪਲਾਸਟਿਕ ਦੇ ਲਿਫਾਫਿਆਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ

  ਰੂਪਨਗਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਸਿੰਗਲ ਯੂਜ਼ ਪਲਾਸਟਿਕ ਸਮੱਗਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਉਪਰੰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਲਾਸਟਿਕ ਯੁਕਤ ਸਮੱਗਰੀ ਨੂੰ ਲੈ ਕੇ ਦੁਕਾਨਦਾਰਾਂ ਨੂੰ ਜਿੱਥੇ ਸੁਚੇਤ ਕੀਤਾ ਜਾ ਰਿਹਾ ਹੈ ਉੱਥੇ ਹੀ ਚਿਤਾਵਨੀ ਦੇ ਕੇ ਪਲਾਸਟਿਕ ਦੇ ਲਿਫਾਫਿਆਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ।

  ਗੱਲਬਾਤ ਦੋਰਾਨ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪਲਾਸਟਿਕ ਯੁਕਤ ਸਮੱਗਰੀ 'ਤੇ ਪੂਰਨ ਤੌਰ ਤੇ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ । ਜਿਸ ਸਬੰਧ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਬਾਜ਼ਾਰਾਂ ਵਿੱਚ ਦੁਕਾਨਾਂ 'ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ । ਫਿਲਹਾਲ ਇਸ ਸਬੰਧ ਵਿੱਚ ਕਿਸੇ ਦੇ ਵੀ ਚਲਾਨ ਨਹੀਂ ਕੀਤੇ ਜਾ ਰਹੇ ਹਨ।

  ਪਰ ਜਿਸ ਦੁਕਾਨ 'ਤੇ ਪਲਾਸਟਿਕ ਦੇ ਲਿਫ਼ਾਫ਼ੇ ਜਾਂ ਹੋਰ ਸਮੱਗਰੀ ਦੇਖੀ ਜਾ ਰਹੀ ਹੈ ਉਸ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਤੇ ਅੱਗੇ ਤੋਂ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਸਬੰਧੀ ਸੁਚੇਤ ਕੀਤਾ ਜਾ ਰਿਹਾ ਹੈ ਤੇ ਚਿਤਾਵਨੀ ਦਿੱਤੀ ਜਾ ਰਹੀ ਹੈ । ਅਗਰ ਮੁੜ ਦੁਆਰਾ ਇਨ੍ਹਾਂ ਦੁਕਾਨਾਂ 'ਤੇ ਪਲਾਸਟਿਕ ਦੇ ਲਿਫਾਫੇ ਦੇਖੇ ਗਏ ਤਾਂ ਇਨ੍ਹਾਂ ਦੇ ਚਲਾਨ ਵੀ ਕੀਤੇ ਜਾਣਗੇ । ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਬੰਦ ਕਰਨ 'ਤੇ ਬਾਜ਼ਾਰਾਂ ਵਿੱਚ ਸਮਾਨ ਖਰੀਦਣ ਤੋਂ ਪਹਿਲਾਂ ਆਪਣੇ ਘਰੋਂ ਹੀ ਥੈਲੇ ਲੈ ਕੇ ਜਾਣ। ਜੇ ਕਿਸੇ ਦੇ ਘਰ ਵਿੱਚੋਂ ਵੀ ਪਲਾਸਟਿਕ ਦੇ ਲਿਫਾਫੇ ਫੜੇ ਜਾਂਦੇ ਹਨ ਤਾਂ ਉਸ ਨੂੰ ਵੀ ਜੁਰਮਾਨਾ ਹੋਵੇਗਾ।

  Published by:rupinderkaursab
  First published:

  Tags: Plastic, Punjab, Ropar